Shooting Range ਮਾਮਲੇ 'ਚ ਸਿੱਧੂ ਮੂਸੇਵਾਲਾ ਨਹੀਂ ਹੋਇਆ ਪੁਲਿਸ ਸਾਹਮਣੇ ਪੇਸ਼,ਵੱਡਾ ਸਵਾਲ ਕੀ ਹੋਵੇਗਾ ਪੁਲਿਸ ਦਾ ਐਕਸ਼ਨ ?
Advertisement

Shooting Range ਮਾਮਲੇ 'ਚ ਸਿੱਧੂ ਮੂਸੇਵਾਲਾ ਨਹੀਂ ਹੋਇਆ ਪੁਲਿਸ ਸਾਹਮਣੇ ਪੇਸ਼,ਵੱਡਾ ਸਵਾਲ ਕੀ ਹੋਵੇਗਾ ਪੁਲਿਸ ਦਾ ਐਕਸ਼ਨ ?

ਸਿੱਧੂ ਮੂਸੇਵਾਲਾ ਨੇ ਨਵਾਂ ਗਾਣਾ ਕੀਤਾ ਰਿਲੀਜ਼ 

ਸਿੱਧੂ ਮੂਸੇਵਾਲਾ ਨੇ ਨਵਾਂ ਗਾਣਾ ਕੀਤਾ ਰਿਲੀਜ਼

ਦਵਿੰਦਰ ਸ਼ਰਮਾ/ਨਿਤਿਕਾ ਮਹੇਸ਼ਵਰੀ/ ਬਰਨਾਲਾ : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਇੱਕ ਵਾਰ ਮੁੜ ਤੋਂ ਸ਼ੂਟਿੰਗ ਰੇਂਜ ਮਾਮਲੇ ਵਿੱਚ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੋਏ,12 ਜੂਨ ਨੂੰ ਆਈਜੀ ਪਟਿਆਲਾ ਰੇਂਜ ਵੱਲੋਂ ਉਨ੍ਹਾਂ ਨੂੰ ਸਖ਼ਤ ਨੋਟਿਸ ਜਾਰੀ ਕਰ ਕੇ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਉਹ ਫਿਰ ਵੀ ਪੇਸ਼ ਨਹੀਂ ਹੋਵੇ, ਬਰਨਾਲਾ ਦੇ ਐੱਸਪੀ ਰੂਪਿੰਦਰ ਭਾਰਦਵਾਜ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੀ ਅੱਜ ਦੀ ਤਰੀਕ ਸੀ ਪਰ ਉਹ ਪੇਸ਼ ਨਹੀਂ ਹੋਏ, ਪੁਲਿਸ ਸਾਹਮਣੇ ਗਾਇਕ ਮੂਸੇਵਾਲ ਭਾਵੇਂ ਪੇਸ਼ ਨਹੀਂ ਹੋਵੇ ਪਰ ਆਪਣੇ ਫੈਨ ਦੇ ਲਈ ਉਨ੍ਹਾਂ ਨੇ  ਨਵਾਂ ਗਾਣਾ ਜ਼ਰੂਰ ਰਿਲੀਜ਼ ਕਰ ਦਿੱਤਾ ਹੈ ਜਿਸ ਦੇ ਬੋਲ ਨੇ "ਸਾਡੇ ਤਾਂ ਯਾਰ ਤਿੰਨੋ SHO,SSP ਅਤੇ ਡੀਸੀ,ਸਾਡਾ ਕੋਈ ਕੁੱਝ ਨਹੀਂ ਕਰ ਸਕਦਾ"

2 ਪੁਲਿਸ ਮੁਲਾਜ਼ਮਾਂ ਦੀ ਗਿਰਫ਼ਤਾਰੀ 'ਤੇ ਰੋਕ
  
ਸਿੱਧੂ ਮੂਸੇਵਾਲਾ ਫਾਇਰਿੰਗ ਰੇਂਜ ਮਾਮਲੇ ਵਿੱਚ ਹੈੱਡ ਕਾਂਸਟੇਬਲ ਗੁਰਜਿੰਦਰ ਸਿੰਘ ਅਤੇ ਕਾਂਸਟੇਬਲ ਜਸਵੀਰ ਸਿੰਘ ਦੀ ਗਿਰਫ਼ਤਾਰੀ 'ਤੇ ਪੰਜਾਬ ਹਰਿਆਣਾ ਹਾਈਕੋਰਟ ਨੇ 7 ਸਤੰਬਰ ਤੱਕ ਰੋਕ ਲੱਗਾ ਦਿੱਤੀ ਹੈ, ਇਨ੍ਹਾਂ ਦੋਵਾਂ ਨੂੰ ਇਸ ਜਾਂਚ ਵਿੱਚ ਸ਼ਾਮਲ ਹੋਣ ਦੇ ਲਈ ਅਦਾਲਤ ਨੇ ਹੁਕਮ ਦਿੱਤੇ ਨੇ,ਜਸਟਿਸ ਰਿਤੂ ਬਾਹਰੀ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ ਵਕੀਲ ਰਵੀ ਜੋਸ਼ੀ ਜਿਨ੍ਹਾਂ ਨੇ ਅਦਾਲਤ ਵਿੱਚ ਇਸ ਮਾਮਲੇ ਵਿੱਚ ਪਟੀਸ਼ਨ ਪਾਈ ਸੀ ਉਨ੍ਹਾਂ ਵੱਲੋਂ ਪੇਸ਼ ਹੋਏ ਵਕੀਲ ਕਰਨ ਨਹਿਰਾ ਨੇ ਕਿਹਾ ਇਨ੍ਹਾਂ ਦੋਵਾਂ ਕਾਂਸਟੇਬਲ ਦੇ ਕੋਲ ਕਿਵੇਂ AK-47 ਆਈ ਸੀ ? ਇਸ ਦੀ ਜਾਂਚ ਜ਼ਰੂਰੀ ਹੈ ਕਿਉਂਕਿ ਇਹ ਕੋਈ ਆਮ ਗੱਲ ਨਹੀਂ ਹੈ, ਇਸ ਮਾਮਲੇ ਵਿੱਚ ਅਦਾਲਤ ਨੇ ਅਗਲੀ ਸੁਣਵਾਈ ਦੌਰਾਨ ਜਵਾਬ ਮੰਗਿਆ ਹੈ, 7 ਸਤੰਬਰ ਨੂੰ ਇਸ ਮਾਮਲੇ ਵਿੱਚ ਅਗਲੀ ਸੁਣਵਾਈ ਹੋਵੇਗੀ, ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਵੱਲੋਂ AK-47 ਚਲਾਉਣ ਦੇ ਮਾਮਲੇ ਵਿੱਚ ਧਨੌਲਾ ਅਤੇ ਸੰਗਰੂਰ ਦੇ ਧੂਰੀ ਵਿੱਚ 2 FIR ਦਰਜ ਹੋਈ ਸੀ, ਜਿਸ ਦੇ ਬਾਅਦ ਆਰਮਸ ਐਕਟ ਦੀਆਂ ਧਾਰਾਵਾਂ   ਲਗਾਈਆਂ ਗਈਆਂ ਸਨ, ਇਸ ਮਾਮਲੇ ਵਿੱਚ 6 ਪੁਲਿਸ ਮੁਲਾਜ਼ਮਾਂ ਸਮੇਤ DSP ਦੇ ਪੁੱਤਰ ਦੇ ਖ਼ਿਲਾਫ਼ ਵੀ ਆਰਮਸ ਐਕਟ  ਦੀ ਧਾਰਾ 25/30/54/59,IPC ਦੀ ਧਾਰਾ 120 B ਅਤੇ ਡਿਜਾਸਟਰ ਮੈਨੇਜਮੈਂਟ ਐਕਟ ਦੀ ਧਾਰਾ 188  ਦੇ ਤਹਿਤ FIR ਦਰਜ ਕੀਤੀ ਗਈ ਸੀ  

 

 

 

Trending news