ਅਜੇ ਦੇਵਗਨ ਦੀ ਗੱਡੀ ਰੋਕਣ ਵਾਲੇ ਸਿੱਖ ਨੌਜਵਾਨ ਹੋਇਆ ਰਿਹਾਅ,ਬਾਹਰ ਆਉਣ ਤੋਂ ਬਾਅਦ ਦਿੱਤਾ ਵੱਡਾ ਬਿਆਨ
Advertisement

ਮੁੰਬਈ : ਬਾਲੀਵੁੱਡ ਅਦਾਕਾਰਾਂ ਵੱਲੋਂ ਖੇਤੀ ਕਾਨੂੰਨਾਂ ਦੀ ਹਮਾਇਤ ਕਰਨਾ ਕਿਸਾਨਾਂ ਨੂੰ ਕਈ ਬਾਲੀਵੁੱਡ ਅਦਾਕਾਰਾਂ ਦੇ ਖ਼ਿਲਾਫ ਕਰ ਗਿਆ ਹੈ, ਸੋਸ਼ਲ ਮੀਡੀਆ 'ਤੇ  ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਅਜੇ ਦੇਵਗਨ ਕਾਰ ਵਿੱਚ ਬੈਠੇ ਨੇ ਅਤੇ ਇੱਕ ਨਿਹੰਗ ਸਿੱਖ ਉਨ੍ਹਾਂ 'ਤੇ ਜਮਕੇ ਵਰਦਾ ਨਜ਼ਰ ਆ ਰਿਹਾ ਹੈ।   ਨੌਜਵਾਨ ਰਾਜਦੀਪ ਸਿੰਘ ਧਾਲੀਵਾਲ ਹੈ ਨੂੰ ਪੁਲਿਸ ਨੇ ਗਿਰਫ਼ਤਾਰ ਕੀਤਾ ਪਰ ਹੁਣ ਉਸ ਨੂੰ ਰਿਹਾ ਕਰਵਾਇਆ ਗਿਆ ਹੈ ਜਿਸ ਤੋਂ ਬਾਅਦ ਉਸ ਨੇ ਵੱਡਾ ਬਿਆਨ ਦਿੱਤਾ ਹੈ  

DSGMC ਦੀ ਲੀਗਲ ਟੀਮ ਦੀ ਸਹਾਇਤਾ ਨਾਲ ਅਤੇ ਵਕੀਲ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਫੌਰਨ ਐਕਸ਼ਨ ਲੈਣ ਕਰਕੇ ਰਾਜਦੀਪ ਸਿੰਘ ਧਾਲੀਵਾਲ ਨੂੰ ਰਿਹਾ ਕਰ ਦਿੱਤਾ ਗਿਆ ਹੈ। ਰਾਜਦੀਪ ਸਿੰਘ ਧਾਲੀਵਾਲ ਨੇ ਇਸ ਨੂੰ ਸੰਗਤ ਦੀ ਏਕਤਾ ਅਤੇ ਸਹਿਯੋਗ ਦੀ ਜਿੱਤ ਦੱਸਿਆ ਹੈ।

ਦਰਾਸਲ ਇਹ ਨੌਜਵਾਨ ਰਾਜਦੀਪ ਸਿੰਘ ਧਾਲੀਵਾਲ ਹੈ ਜੋ ਕਿਸਾਨ ਅੰਦੋਲਨ ਨੂੰ ਲੈ ਕੇ ਅਜੇ ਦੇਵਗਨ ਵੱਲੋਂ ਕੀਤੀ ਗਈ ਟਿੱਪਣੀ ਉੱਤੇ ਆਪਣਾ ਗੁੱਸਾ ਕੱਢ ਰਿਹਾ ਸੀ। ਉਸ ਨੇ ਇਲਜ਼ਾਮ ਲਗਾਏ ਕਿ ਅਜੇ ਦੇਵਗਨ ਆਪਣੀਆਂ ਫ਼ਿਲਮਾਂ ਵਿੱਚ ਪੰਜਾਬੀ ਕਿਰਦਾਰ ਨਿਭਾਉਂਦੇ ਵੇਖੇ ਜਾ ਚੁੱਕੇ ਹਨ ਪਰ ਅਸਲ ਵਿੱਚ ਉਹ ਪੰਜਾਬ ਦੇ ਨਾਲ ਨਹੀਂ ਹਨ।

ਦੱਸ ਦਈਏ ਕਿ ਮਾਮਲੇ ਦੇ ਤੂਲ ਫ਼ੜਨ ਤੋਂ ਬਾਅਦ ਇਸ ਸ਼ਖ਼ਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ, ਇਸ ਸਭ ਤੋਂ ਬਾਅਦ ਹੀ ਮਨਜਿੰਦਰ ਸਿਰਸਾ ਨੇ ਡੀ ਜੀ ਪੀ ਮਹਾਰਾਸ਼ਟਰ ਦਾ ਨਾਂ ਲੈਂਦਿਆਂ ਕਿਹਾ ਸੀ ਕਿ ਇਹ ਬਿਲਕੁਲ ਬੇਇਨਸਾਫੀ ਹੈ। ਅੱਗੇ ਕਿਹਾ ਸੀ ਕਿ ਵੀਡੀਓ ਵਿੱਚ ਰਾਜਦੀਪ ਸਿੰਘ ਧਾਲੀਵਾਲ ਨੇ  ਕਿਸਾਨਾਂ ਦੇ ਵਿਰੁਧ ਖੜੇ ਹੋਣ ਕਰਕੇ ਅਜੇ ਖਿਲਾਫ਼ ਸਿਰਫ਼ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਕੀ ਇਹ ਕੋਈ ਜੁਰਮ ਹੈ? ਉਨ੍ਹਾਂ ਸਵਾਲ ਪਾਇਆ ਸੀ ਕਿ  ਪੁਲਿਸ ਉਸ ਦੇ ਖ਼ਿਲਾਫ਼ 341, 504, 506 ਤਹਿਤ ਕੇਸ ਕਿਵੇਂ ਦਰਜ ਕਰ ਸਕਦੀ ਹੈ?

ये भी देखे

Trending news