ਅਜੇ ਦੇਵਗਨ ਦੀ ਕਾਰ ਰੋਕਣ ਵਾਲਾ ਸਿੱਖ ਨੌਜਵਾਨ ਗਿਰਫ਼ਤਾਰ, ਇਸ ਵਜ੍ਹਾਂ ਨਾਲ ਰੋਕੀ ਸੀ ਅਦਾਕਾਰ ਦੀ ਗੱਡੀ

ਖੇਤੀ ਕਾਨੂੰਨ 'ਤੇ ਅਜੇ ਦੇਵਗਨ ਵੱਲੋਂ ਦਿੱਤੇ ਗਏ ਬਿਆਨ ਦਾ ਕਰ ਰਿਹਾ ਸੀ ਵਿਰੋਧ

 ਅਜੇ ਦੇਵਗਨ ਦੀ ਕਾਰ ਰੋਕਣ ਵਾਲਾ ਸਿੱਖ ਨੌਜਵਾਨ ਗਿਰਫ਼ਤਾਰ, ਇਸ ਵਜ੍ਹਾਂ ਨਾਲ ਰੋਕੀ ਸੀ ਅਦਾਕਾਰ ਦੀ ਗੱਡੀ
ਖੇਤੀ ਕਾਨੂੰਨ 'ਤੇ ਅਜੇ ਦੇਵਗਨ ਵੱਲੋਂ ਦਿੱਤੇ ਗਏ ਬਿਆਨ ਦਾ ਕਰ ਰਿਹਾ ਸੀ ਵਿਰੋਧ
Play

ਮੁੰਬਈ :  ਆਪਣੇ ਆਪ ਨੂੰ ਕਿਸਾਨ ਦੱਸਣ ਵਾਲੇ ਨੌਜਵਾਨ ਨੇ ਫਿਲਮ ਅਦਾਕਾਰ ਅਜੇ ਦੇਵਗਨ ਦੀ ਮੁੰਬਈ ਵਿੱਚ ਕਾਰ ਰੋਕ ਲਈ, ਇਹ ਉਸ ਵੇਲੇ ਹੋਇਆ ਜਦੋਂ ਅਜੇ ਦੇਵਗਨ ਸਵੇਰੇ 8.30 ਮਿੰਟ 'ਤੇ ਮੁੰਬਈ ਦੇ ਦਿੰਡੋਸ਼ੀ ਇਲਾਕੇ ਵਿੱਚ ਮੌਜੂਦ ਫਿਲਮ ਸਿੱਟੀ ਦੇ ਕੋਲ ਸਨ, ਰਾਜਦੀਪ ਸਿੰਘ ਨਾਂ ਦਾ ਸਖ਼ਸ  ਅਜੇ ਦੇਵਗਨ ਦੀ ਕਾਰ ਦੇ ਸਾਹਮਣੇ ਆ ਕੇ ਖੜਾਂ ਹੋ ਗਇਆ,ਕਾਫ਼ੀ ਦੇਰ ਤੱਕ ਨੌਜਵਾਨ ਨੇ ਗੱਡੀ ਨੂੰ ਅੱਗੇ ਨਹੀਂ ਜਾਣ ਦਿੱਤਾ  ਅਤੇ ਕਿਸਾਨ ਵਿਰੋਧੀ ਟਿੱਪਣੀ ਕਰਨ 'ਤੇ ਅਜੇ ਦੇਵਗਨ ਨੂੰ ਬੁਰਾ ਭਲਾ ਕਿਹਾ,ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਨੌਜਵਾਨ ਖਿਲਾਫ਼ ਕਾਰਵਾਹੀ ਹੋਈ ਹੈ  

ਨੌਜਵਾਨ ਖਿਲਾਫ਼ ਕਾਰਵਾਹੀ 

ਮੁੰਬਈ ਪੁਲਿਸ ਨੇ ਅਜੇ ਦੇਵਗਨ ਦਾ ਰਸਤਾ ਰੋਕਣ ਵਾਲੇ ਨੌਜਵਾਨ ਨੂੰ ਗਿਰਫ਼ਤਾਰ ਕਰ ਲਿਆ ਹੈ,ਉਸ ਦੇ ਖਿਲਾਫ਼ IPC ਦੀ ਧਾਰਾ 341,504, 506 ਦੇ ਤਹਿਤ ਮਾਮਲਾ ਦਰਜ ਕੀਤਾ ਹੈ, ਜਦੋਂ  ਪਾਪ ਸਟਾਰ ਰਿਹਾਨਾ ਨੇ ਕਿਸਾਨਾਂ ਦੇ ਹੱਕ ਵਿੱਚ ਟਵੀਟ ਕੀਤਾ ਸੀ ਤਾਂ ਅਜੇ ਦੇਵਗਨ, ਅਕਸ਼ੇ ਕੁਮਾਰ,ਕਰਨ ਜੋਹਰ, ਲੱਤਾ ਮਗੇਸ਼ਕਰ, ਸਚਿਨ ਤੇਂਦੁਲਕਰ ਅਤੇ  ਹੋਰ ਬਾਲੀਵੁੱਡ ਦੀਆਂ ਹਸਤੀਆਂ ਨੇ ਇਸ ਦੇ  ਵਿਰੋਧ 'ਚ ਟਵੀਟ ਕੀਤੇ ਸਨ