ਫ਼ਿਲਮ ਨੂੰ ਮਿਲਿਆ ਕੌਮੀ ਅਵਾਰਡ,ਗਾਣਾ ਸੈਂਸਰ ਬੋਰਡ ਤੋਂ ਪਾਸ,ਫਿਰ ਕਿਉਂ ਵਿਵਾਦ,ਦਲਜੀਤ ਦਾ ਬਿੱਟੂ ਨੂੰ ਜਵਾਬ

ਰਵਨੀਤ ਬਿੱਟੂ ਨੇ ਦਲਜੀਤ ਅਤੇ ਜੈਜ਼ੀ ਬੀ ਖ਼ਿਲਾਫ਼  ਸ਼ਿਕਾਇਤ ਦਰਜ ਕਰਵਾਈ

ਫ਼ਿਲਮ ਨੂੰ ਮਿਲਿਆ ਕੌਮੀ ਅਵਾਰਡ,ਗਾਣਾ ਸੈਂਸਰ ਬੋਰਡ ਤੋਂ ਪਾਸ,ਫਿਰ ਕਿਉਂ ਵਿਵਾਦ,ਦਲਜੀਤ ਦਾ ਬਿੱਟੂ ਨੂੰ ਜਵਾਬ
ਰਵਨੀਤ ਬਿੱਟੂ ਨੇ ਦਲਜੀਤ ਅਤੇ ਜੈਜ਼ੀ ਬੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ

ਚੰਡੀਗੜ੍ਹ : ਸੋਸ਼ਲ ਮੀਡੀਆ 'ਤੇ ਗਾਇਕ ਦਲਜੀਤ ਦੁਸਾਂਝ ਅਤੇ ਜੈਜ਼ੀ ਬੀ ਵੱਲੋਂ ਗਾਏ 2 ਗਾਣਿਆਂ ਨੂੰ ਲੈਕੇ ਵੱਡਾ ਵਿਵਾਦ ਖੜਾਂ ਹੋ ਗਿਆ ਹੈ, ਲੁਧਿਆਣਾ ਤੋਂ ਕਾਂਗਰਸ  ਐੱਮਪੀ ਰਵਨੀਤ ਬਿੱਟੂ ਵੱਲੋਂ  ਪੁਲਿਸ ਕਮਿਸ਼ਨਰ ਨੂੰ ਦਲਜੀਤ ਦੌਸਾਂਝ ਅਤੇ ਜੈਜ਼ੀ ਬੀ ਖ਼ਿਲਾਫ਼ ਖ਼ਾਲਿਸਤਾਨ ਦੇ ਨਾਂ ਦੇ ਨੌਜਵਾਨਾਂ ਨੂੰ ਭੜਕਾਉਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ  ਤੋਂ ਬਾਅਦ ਹੁਣ ਦਲਜੀਤ ਦੌਸਾਂਝ ਸਾਹਮਣੇ ਆਏ ਨੇ,ਸੋਸ਼ਲ ਮੀਡੀਆ ਦੇ ਜ਼ਰੀਏ ਉਨ੍ਹਾਂ ਕਿਹਾ ਕਿ "ਕਾਂਗਰਸ ਦੇ ਐੱਮਪੀ ਰਵਨੀਤ ਬਿੱਟੂ ਨੂੰ ਕੋਈ ਗ਼ਲਤ ਫ਼ੈਮੀ ਹੋਈ ਹੈ, ਮੈਂ ਜਿਹੜਾ ਗਾਣਾ ਗਾਇਆ ਉਹ ਕੋਈ ਨਵਾਂ ਨਹੀਂ ਹੈ ਬਲਕਿ 2014 ਵਿੱਚ ਰਿਲੀਜ਼ ਹੋਈ  ਫ਼ਿਲਮ 'ਪੰਜਾਬ 1984' ਦਾ ਗੀਤ  ਸੀ ਜਿਸ ਨੂੰ ਸੈਂਸਰ ਬੋਰਡ ਨੇ ਮਨਜ਼ੂਰੀ ਦਿੱਤੀ ਸੀ, ਸਿਰਫ਼ ਇਨ੍ਹਾਂ ਹੀ ਨਹੀਂ ਦਲਜੀਤ ਨੇ ਕਿਹਾ ਇਸ ਫ਼ਿਲਮ ਨੂੰ ਕੌਮੀ ਅਵਾਰਡ ਨਾਲ ਵੀ ਨਿਵਾਜਿਆ ਗਿਆ ਸੀ ਜੇਕਰ ਇਸ ਵਿੱਚ ਅਜਿਹਾ ਕੁੱਝ ਵੀ ਗਲਤ ਸੀ ਤਾਂ ਸੈਂਸਰ ਬੋਰਡ ਨੇ ਇਸ ਨੂੰ ਰੋਕਿਆ ਕਿਉਂ ਨਹੀਂ,ਦਲਜੀਤ ਦੁਸਾਂਝ  ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਗਾਣੇ ਨੂੰ ਲੈਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ,ਪਰ ਇਹ ਹੁਣ ਕਿਉਂ ਕੀਤਾ ਗਿਆ ਹੈ ਇਸ ਨੂੰ ਹੁਣ ਕਿਉਂ ਮੁੱਦਾ ਬਣਾਇਆ ਜਾ ਰਿਹਾ ਉਨ੍ਹਾਂ ਨੂੰ ਨਹੀਂ ਪਤਾ,ਦਲਜੀਤ ਦੌਸਾਂਝ ਨੇ ਕਿਹਾ ਸ਼ਾਇਦ ਇਸ ਵੀਡੀਓ ਦੇ ਜ਼ਰੀਏ ਉਹ ਹੁਣ ਰਵਨੀਤ ਬਿੱਟੂ ਸਾਹਮਣੇ ਇਹ ਮੁੱਦਾ ਕਲੀਅਰ ਕਰ ਸਕੇ ਹੋਣ, ਦਲਜੀਤ ਦੁਸਾਂਝ  ਨੇ ਇਸ ਮੁੱਦੇ 'ਤੇ ਲੋਕਾਂ ਦੀ ਰਾਏ ਵੀ ਮੰਗੀ" 
  

ਰਵਨੀਤ ਬਿੱਟੂ ਦਾ ਕਿ ਕਹਿਣਾ ਹੈ ?

 

ਰਵਨੀਤ ਬਿੱਟੂ ਨੇ ਲੁਧਿਆਣਾ ਦੇ ਕਮਿਸ਼ਨਰ ਨੂੰ ਸ਼ਿਕਾਇਤ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਪੀਲ ਕੀਤੀ ਖ਼ਾਲਿਸਤਾਨ ਦੇ ਮੁੱਦੇ 'ਤੇ ਨੌਜਵਾਨਾਂ ਨੂੰ ਭੜਕਾਉਣ ਅਤੇ ਗੁਮਰਾਹ ਕਰਨ ਦੇ ਮਾਮਲੇ ਵਿੱਚ ਦਲਜੀਤ,ਜੈਜ਼ੀ ਬੀ ਦੇ ਨਾਲ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਵੀ ਮਾਮਲਾ ਦਰਜ ਹੋਏ,ਇਸ ਦੇ ਨਾਲ ਬਿੱਟੂ ਨੇ ਕਾਂਗਰਸ ਦੇ ਵਰਕਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਜੈਜ਼ੀ ਅਤੇ ਦਲਜੀਤ ਦੌਸਾਂਝ ਖ਼ਿਲਾਫ਼ ਸੂਬੇ ਦੇ ਸਾਰੇ ਥਾਣਿਆਂ ਵਿੱਚ ਸ਼ਿਕਾਇਤ ਦਰਜ ਕਰਵਾਉਣ, ਸਿਰਫ਼ ਇਨ੍ਹਾਂ ਹੀ ਨਹੀਂ ਬਿੱਟੂ ਨੇ ਤਾਂ ਦੋਵਾਂ ਗਾਇਕਾਂ ਨੂੰ ਪੰਜਾਬ ਵਿੱਚ ਦਾਖ਼ਲ ਹੋਣ ਦੀ ਚੁਨੌਤੀ ਤੱਕ ਦਿੱਤੀ ਸੀ