ਇਸ ਕ੍ਰਿਕਟਰ ਦੀ ਪਤਨੀ ਨਾਲ ਗਾਇਕ ਜੱਸੀ ਗਿੱਲ ਨੇ ਸ਼ੇਅਰ ਕੀਤੀ ਫੋਟੋ, ਕਮੈਂਟਸ ਦੀ ਆ ਰਹੀ ਬਰਸਾਤ

ਸਿੰਗਰ ਜੱਸੀ ਗਿੱਲ ਨੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ਨੂੰ ਲੈ ਕੇ ਚਹਿਲ ਦਾ ਮਜ਼ੇਦਾਰ ਕਮੈਂਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ

ਇਸ ਕ੍ਰਿਕਟਰ ਦੀ ਪਤਨੀ ਨਾਲ ਗਾਇਕ ਜੱਸੀ ਗਿੱਲ ਨੇ ਸ਼ੇਅਰ ਕੀਤੀ ਫੋਟੋ, ਕਮੈਂਟਸ ਦੀ ਆ ਰਹੀ ਬਰਸਾਤ
ਸਿੰਗਰ ਜੱਸੀ ਗਿੱਲ ਨੇ ਇੱਕ ਤਸਵੀਰ ਸ਼ੇਅਰ ਕੀਤੀ

 ਦਿੱਲੀ: ਧੰਨਸ਼੍ਰੀ ਅਤੇ ਯੁਜ਼ਵੇਂਦਰ ਚਹਿਲ ਦਾ 22 ਦਸੰਬਰ 2020 ਨੂੰ ਵਿਆਹ ਹੋਇਆ ਸੀ,  ਧਨਸ੍ਰੀ ਵਰਮਾ ਪੇਸ਼ੇ ਤੋਂ ਡਾਂਸਰ ਅਤੇ ਕੋਰੀਉਗ੍ਰਾਫਰ ਨੇ, ਉਨ੍ਹਾਂ ਦੇ ਡਾਂਸਿੰਗ ਵੀਡੀਉਜ਼ ਯੂਟਿਊਬ 'ਤੇ ਕਾਫੀ ਪਾਪੂਲਰ ਨੇ ਉਹ ਅਕਸਰ ਆਪਣੀ ਡਾਂਸ ਮੂਵਸ  ਦੇ ਜ਼ਰੀਏ ਇੰਟਰਨੈੱਟ ਦੇ 'ਤੇ ਧਮਾਲ ਮਚਾਉਂਦੇ ਹਨ, ਹਾਲ ਹੀ ਵਿੱਚ ਧੰਨਸ੍ਰੀ ਦੇ ਨਾਲ ਸਿੰਗਰ ਜੱਸੀ ਗਿੱਲ ਨੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ਨੂੰ ਲੈ ਕੇ ਚਹਿਲ ਦਾ ਮਜ਼ੇਦਾਰ ਕਮੈਂਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ

1. ਜੱਸੀ ਗਿੱਲ ਨੇ ਧੰਨਸ਼੍ਰੀ ਨਾਲ ਸ਼ੇਅਰ ਕੀਤੀ ਤਸਵੀਰ

 

ਦਰਾਅਸਲ ਜੱਸੀ ਗਿੱਲ ਇੱਕ ਮਿਊਜ਼ਿਕ ਵੀਡੀਉ ਵਿੱਚ ਕੰਮ ਕਰ ਰਹੇ ਨੇ ਜਿਸ ਦੇ ਵਿੱਚ ਉਨ੍ਹਾਂ ਨਾਲ ਧੰਨਸ਼੍ਰੀ ਵੀ ਨਜ਼ਰ ਆਉਣਗੇ.

2. ਜੱਸੀ ਗਿੱਲ ਦੇ ਨਾਲ ਡਾਂਸ ਕਰਦੀ ਨਜ਼ਰ ਆਵੇਗੀ ਧੰਨਸ਼੍ਰੀ

 ਗਿੱਲ ਨੇ ਧੰਨਸ਼੍ਰੀ ਦੇ ਇੰਸਟਾਗ੍ਰਾਮ ਤੇ ਇਕ ਤਸਵੀਰ ਸ਼ੇਅਰ ਕੀਤੀ ਅਤੇ ਇਸ ਦੀ ਜਾਣਕਾਰੀ ਦਿੱਤੀ.  ਉਨ੍ਹਾਂ ਨੇ ਲਿਖਿਆ ਕਿ ਕੋਈ ਦੱਸ ਸਕਦਾ ਹੈ ਕਿ ਮੇਰੀ ਆਉਣ ਵਾਲੀ ਵੀਡਿਓ ਵਿੱਚ ਕੌਣ ਹੋਣ ਵਾਲਾ ਹੈ.

3. ਯੁਜ਼ਵੇਂਦਰ ਚਹਿਲ ਨੇ ਕੀਤਾ ਮਜ਼ੇਦਾਰ ਕੁਮੈਂਟ

 

ਗਿੱਲ ਅਤੇ ਧੰਨਸ਼੍ਰੀ ਦੀ ਫ਼ੋਟੋ 'ਤੇ ਯੁਜ਼ਵੇਂਦਰ ਚਹਿਲ ਨੇ ਬੜਾ ਮਜ਼ੇਦਾਰ ਕੁਮੈਂਟ ਕੀਤਾ. ਚਹਿਲ ਨੇ ਲਿਖਿਆ 'ਠੁਕਰਾ ਕੇ ਮੇਰਾ ਡਾਂਸ ਕਿਸੇ ਹੋਰ ਨੂੰ ਲੈ ਲਿਆ, ਜੱਸੀ ਗਿੱਲ ਭਰਾ ਜਨਤਾ ਮਾਫ਼ ਨਹੀਂ ਕਰੇਗੀ'

4. ਜੱਸੀ ਗਿੱਲ ਦਾ ਚਹਿਲ ਨੂੰ ਵਾਅਦਾ

 ਚਹਿਲ ਦੇ ਇਸ ਕੰਮੈਂਟ 'ਤੇ ਜੱਸੀ ਗਿੱਲ ਨੇ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਅਸੀਂ ਦੋਵੇ ਕਰਾਂਗੇ ਗਾਣਾ ਰਿਲੀਜ਼ ਹੋਣ ਤੋਂ ਬਾਅਦ ਵਾਅਦਾ.

5. ਹਰਭਜਨ ਨੇ ਵੀ ਕੀਤਾ ਕਮੈਂਟ

 ਜੱਸੀ ਗਿੱਲ ਅਤੇ ਧੰਨਸ਼੍ਰੀ ਦੀ ਇਸ ਤਸਵੀਰ ਦੇ 'ਤੇ ਹਰਭਜਨ ਸਿੰਘ ਨੇ ਵੀ ਕਮੈਂਟ ਕੀਤਾ ਹੈ ਉਨ੍ਹਾਂ ਨੇ ਲਿਖਿਆ ਹੈ 'ਮੀ' ਜਿਸ 'ਤੇ ਗਿੱਲ ਨੇ ਜਵਾਬ ਦਿੰਦੇ ਹੋਏ ਇਮੋਜੀ ਭੇਜੀ