Shooting Range ਮਾਮਲੇ ਵਿੱਚ ਸਿੱਧੂ ਮੂਸੇਵਾਲਾ ਨੂੰ ਅਦਾਲਤ ਤੋਂ ਮਿਲੀ ਇਹ ਵੱਡੀ ਰਾਹਤ
Advertisement

Shooting Range ਮਾਮਲੇ ਵਿੱਚ ਸਿੱਧੂ ਮੂਸੇਵਾਲਾ ਨੂੰ ਅਦਾਲਤ ਤੋਂ ਮਿਲੀ ਇਹ ਵੱਡੀ ਰਾਹਤ

ਫਾਇਰਿੰਗ ਰੇਂਜ ਮਾਮਲੇ ਵਿੱਚ ਸਿੱਧੂ ਮੂਸੇਵਾਲਾ ਨੇ ਅਦਾਲਤ ਵਿੱਚ ਪਾਈ ਸੀ ਪਟੀਸ਼ਨ 

ਫਾਇਰਿੰਗ ਰੇਂਜ ਮਾਮਲੇ ਵਿੱਚ ਸਿੱਧੂ ਮੂਸੇਵਾਲਾ ਨੇ ਅਦਾਲਤ ਵਿੱਚ ਪਾਈ ਸੀ ਪਟੀਸ਼ਨ

 ਨਿਤਿਕਾ ਮਹੇਸ਼ਵਰੀ : ਸ਼ੂਟਿੰਗ ਰੇਂਜ ਮਾਮਲੇ ਗਾਇਕ ਸਿੱਧੂ ਮੂਸੇਵਾਲਾ ਨੂੰ ਸੰਗਰੂਰ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ, ਅਦਾਲਤ ਨੇ ਸਿੱਧੂ ਮੂਸੇਵਾਲਾ ਨੂੰ ਜ਼ਮਾਨਤ ਦੇ ਦਿੱਤੀ ਹੈ,ਸਰਕਾਰੀ ਵਕੀਲ ਨੇ ਮੂਸੇਵਾਲਾ ਨੂੰ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਪਰ ਜੱਜ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਮਾਮਲਾ ਤਾਂ ਦਰਜ ਕੀਤਾ ਸੀ ਜਦੋਂ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਇਆ ਸੀ ਅਦਾਲਤ ਨੇ ਕਿਹਾ ਕਿ ਉਸ ਤੋਂ ਪਹਿਲਾਂ ਪੁਲਿਸ ਨੂੰ ਪਤਾ ਨਹੀਂ ਚੱਲਿਆ ਕਿ ਲੌਕਡਾਊਨ  ਦੇ ਨਿਯਮਾਂ ਦਾ ਉਲੰਘਣ ਹੋਇਆ ਸੀ,ਕੋਰਟ ਨੇ ਕਿਹਾ ਜਦੋਂ ਤੱਕ CFSL ਦੀ ਰਿਪੋਰਟ ਨਹੀਂ ਆ ਜਾਂਦੀ ਉਦੋਂ ਤੱਕ ਕਿਸੇ ਨੂੰ ਜੇਲ੍ਹ ਦੇ ਅੰਦਰ ਰੱਖਣਾ ਸਹੀ ਨਹੀਂ ਹੈ,ਇਸ ਲਈ ਅਦਾਲਤ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਤਾਂ ਨਾਲ ਜ਼ਮਾਨਤ ਦਿੱਤੀ  

ਇੰਨਾ ਸ਼ਰਤਾਂ ਨਾਲ ਸਿੱਧੂ ਮੂਸੇਵਾਲਾ ਨੂੰ ਜ਼ਮਾਨਤ 

ਸੰਗਰੂਰ ਅਦਾਲਤ ਨੇ ਸਿੱਧੂ ਮੂਸੇਵਾਲਾ ਨੂੰ ਫਾਇਰਿੰਗ ਮਾਮਲੇ ਵਿੱਚ ਜ਼ਮਾਨਤ ਦਿੰਦੇ ਹੋਏ ਹਿਦਾਇਤਾਂ ਦਿੱਤੀਆਂ ਨੇ ਕਿ ਉਹ  7 ਦਿਨਾਂ ਦੇ ਅੰਦਰ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣ, ਇਸ ਦੇ ਨਾਲ ਭਾਰਤ ਛੱਡਣ ਤੋਂ ਪਹਿਲਾਂ ਵਿਦੇਸ਼ ਜਾਣ ਦੇ ਲਈ ਸਿੱਧੂ ਮੂਸੇਵਾਲਾ ਨੂੰ ਅਦਾਲਤ ਤੋਂ ਇਜਾਜ਼ਤ ਲੈਣੀ ਹੋਵੇਗੀ

2 ਪੁਲਿਸ ਮੁਲਾਜ਼ਮਾਂ ਦੀ ਗਿਰਫ਼ਤਾਰੀ 'ਤੇ ਰੋਕ
  
ਸਿੱਧੂ ਮੂਸੇਵਾਲਾ ਫਾਇਰਿੰਗ ਰੇਂਜ ਮਾਮਲੇ ਵਿੱਚ ਹੈੱਡ ਕਾਂਸਟੇਬਲ ਗੁਰਜਿੰਦਰ ਸਿੰਘ ਅਤੇ ਕਾਂਸਟੇਬਲ ਜਸਵੀਰ ਸਿੰਘ ਦੀ ਗਿਰਫ਼ਤਾਰੀ 'ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਪਹਿਲਾਂ ਹੀ 7 ਸਤੰਬਰ ਤੱਕ ਰੋਕ ਲੱਗਾ ਦਿੱਤੀ ਸੀ, ਇਨ੍ਹਾਂ ਦੋਵਾਂ ਨੂੰ ਇਸ ਜਾਂਚ ਵਿੱਚ ਸ਼ਾਮਲ ਹੋਣ ਦੇ ਲਈ ਅਦਾਲਤ ਨੇ ਹੁਕਮ ਦਿੱਤੇ ਸਨ,ਜਸਟਿਸ ਰਿਤੂ ਬਾਹਰੀ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ ਵਕੀਲ ਰਵੀ ਜੋਸ਼ੀ ਜਿਨ੍ਹਾਂ ਨੇ ਅਦਾਲਤ ਵਿੱਚ ਇਸ ਮਾਮਲੇ ਵਿੱਚ ਪਟੀਸ਼ਨ ਪਾਈ ਸੀ ਉਨ੍ਹਾਂ ਵੱਲੋਂ ਪੇਸ਼ ਹੋਏ ਵਕੀਲ ਕਰਨ ਨਹਿਰਾ ਨੇ ਕਿਹਾ ਇਨ੍ਹਾਂ ਦੋਵਾਂ ਕਾਂਸਟੇਬਲ ਦੇ ਕੋਲ ਕਿਵੇਂ AK-47 ਆਈ ਸੀ ? ਇਸ ਦੀ ਜਾਂਚ ਜ਼ਰੂਰੀ ਹੈ ਕਿਉਂਕਿ ਇਹ ਕੋਈ ਆਮ ਗੱਲ ਨਹੀਂ ਹੈ, ਇਸ ਮਾਮਲੇ ਵਿੱਚ ਅਦਾਲਤ ਨੇ ਅਗਲੀ ਸੁਣਵਾਈ ਦੌਰਾਨ ਜਵਾਬ ਮੰਗਿਆ ਹੈ, 7 ਸਤੰਬਰ ਨੂੰ ਇਸ ਮਾਮਲੇ ਵਿੱਚ ਅਗਲੀ ਸੁਣਵਾਈ ਹੋਵੇਗੀ, ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਵੱਲੋਂ AK-47 ਚਲਾਉਣ ਦੇ ਮਾਮਲੇ ਵਿੱਚ ਧਨੌਲਾ ਅਤੇ ਸੰਗਰੂਰ ਦੇ ਧੂਰੀ ਵਿੱਚ 2 FIR ਦਰਜ ਹੋਈ ਸੀ, ਜਿਸ ਦੇ ਬਾਅਦ ਆਰਮਸ ਐਕਟ ਦੀਆਂ ਧਾਰਾਵਾਂ   ਲਗਾਈਆਂ ਗਈਆਂ ਸਨ, ਇਸ ਮਾਮਲੇ ਵਿੱਚ 6 ਪੁਲਿਸ ਮੁਲਾਜ਼ਮਾਂ ਸਮੇਤ DSP ਦੇ ਪੁੱਤਰ ਦੇ ਖ਼ਿਲਾਫ਼ ਵੀ ਆਰਮਸ ਐਕਟ  ਦੀ ਧਾਰਾ 25/30/54/59,IPC ਦੀ ਧਾਰਾ 120 B ਅਤੇ ਡਿਜਾਸਟਰ ਮੈਨੇਜਮੈਂਟ ਐਕਟ ਦੀ ਧਾਰਾ 188  ਦੇ ਤਹਿਤ FIR ਦਰਜ ਕੀਤੀ ਗਈ ਸੀ  

Trending news