ਫਿਰ ਵਿਵਾਦਾਂ 'ਚ ਸਿੱਧੂ ਮੂਸੇਵਾਲਾ,ਇਸ ਵਾਰ 'ਮੁਰਗਿਆਂ' ਨੇ ਫਸਾਇਆ,ਜਾਣੋ ਕਿਵੇਂ

 ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੇ True Makers and Gold Media Entertainment ਨੂੰ ਕਾਰਣ ਦੱਸੋ ਨੋਟਿਸ ਭੇਜਿਆ 

ਫਿਰ ਵਿਵਾਦਾਂ 'ਚ ਸਿੱਧੂ ਮੂਸੇਵਾਲਾ,ਇਸ ਵਾਰ 'ਮੁਰਗਿਆਂ' ਨੇ ਫਸਾਇਆ,ਜਾਣੋ ਕਿਵੇਂ
ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੇ True Makers and Gold Media Entertainment ਨੂੰ ਕਾਰਣ ਦੱਸੋ ਨੋਟਿਸ ਭੇਜਿਆ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਗੀਤਕਾਰੀ, ਗਾਇਕੀ ਦਾ ਰੁੱਖ ਇੱਕ ਸ਼ਖ਼ਸ ਸਕੂਨ ਲਈ ਕਰਦਾ ਹੈ। ਪਰ ਅੱਜ ਕੱਲ੍ਹ ਇਸ ਕਲਾਂ ਦੇ ਜਿੱਦਾਂ ਮਾਇਨੇ ਹੀ ਬਦਲ ਗਏ ਹਨ। ਸਾਰੀ ਖੇਡ ਨੰਬਰਾਂ ਅਤੇ ਅੰਕੜਿਆਂ ਦੀ ਹੈ। ਤੇ ਜਦੋਂ ਟਾਪ ਚਾਰਟਸ ਦੀ ਗੱਲ ਹੋਵੇ ਤਾਂ ਪੰਜਾਬੀ ਗਾਇਕ ਤੇ ਗੀਤਕਾਰ ਸਿੱਧੂ ਮੂਸੇਵਾਲਾ ਦਾ ਜ਼ਿਕਰ ਖ਼ੁਦ ਹੀ ਹੋ ਜਾਂਦਾ ਹੈ। ਹਾਲਾਂਕਿ ਮੂਸੇਵਾਲਾ ਦੇ ਨਾਂ ਨਾਲ ਵਿਵਾਦ ਲਫ਼ਜ਼ ਅਜਿਹਾ ਜੁੜ ਗਿਆ ਹੈ ਕਿ ਉਸ ਨੂੰ ਵਿਵਾਦਾਂ ਵਾਲਾ ਸਿੱਧੂ ਮੂਸੇਵਾਲਾ ਹੀ ਕਿਹਾ ਜਾਣ ਲੱਗ ਪਿਆ ਹੈ। ਤੇ ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਹੋਇਆਂ ਹੁਣ ਸਿੱਧੂ ਨਾਲ ਇੱਕ ਹੋਰ ਵਿਵਾਦ ਜੁੜ ਗਿਆ ਹੈ। ਤੇ ਇਸ ਵਾਰ ਵਿਵਾਦਾਂ ਵਿੱਚ ਆਏ ਉਨ੍ਹਾਂ ਦੇ ਗੀਤ ਦਾ ਕਾਰਣ ਉਸ ਗੀਤ ਦੇ ਬੋਲ ਨਹੀਂ ਬਲਕਿ ਗੀਤ ਵਿੱਚ ਫਿਲਮਾਇਆ ਗਿਆ ਇੱਕ ਦ੍ਰਿਸ਼ ਹੈ।

ਦਰਾਸਲ ਮੂਸੇਵਾਲਾ ਦੇ ਗੀਤ ਨੂੰ ਲੈ ਕੇ ਇਸ ਵਾਰ ਵਿਵਾਦ ਇਸ ਕਰਕੇ ਹੋਇਆ ਹੈ ਕਿਉਂਕਿ ਗੀਤ 'ਚ ਦੋ ਮੁਰਗਿਆਂ ਦੀ ਲੜਾਈ ਦਿਖਾਈ ਗਈ ਹੈ। ਜਿਸ ਤੋਂ ਬਾਅਦ ਐਨੀਮਲ ਵੈੱਲਫੇਅਰ ਬੋਰਡ ਆਫ਼ ਇੰਡੀਆ ਨੇ ਟੀਮ ਨੂੰ ਕਾਰਣ ਦੱਸੋ ਨੋਟਿਸ ਭੇਜਿਆ ਹੈ। ਬੋਰਡ ਨੇ True Makers and Gold Media Entertainment ਨੂੰ ਕਾਰਣ ਦੱਸੋ ਨੋਟਿਸ ਜਾਰੀ ਕਰਦਿਆਂ ਪੁੱਛਿਆ ਹੈ ਕਿ ਬੋਰਡ ਵੱਲੋਂ NOC ਲਏ ਬਿਨਾਂ ਗੀਤ ਵਿੱਚ ਕਾਕ ਫਾਈਟ ਯਾਨੀ ਕਿ ਕੁੱਕੜਾਂ ਦੀ ਲੜਾਈ ਕਿਵੇਂ ਵਿਖਾਈ ਗਈ। ਬੋਰਡ ਨੇ ਨੋਟਿਸ ਜਾਰੀ ਕਰਦਿਆਂ ਹੋਇਆਂ ਫਿਲਹਾਲ 7 ਦਿਨ ਵਿੱਚ ਲਿਖਤ ਅਰਜ਼ੀ ਮੰਗੀ ਹੈ।

ਤੁਹਾਨੂੰ ਦੱਸ ਦਈਏ ਕਿ ਮੁਰਗਿਆਂ ਦੀ ਲੜਾਈ ਵਿਖਾਉਣ ਨੂੰ ਲੈ ਕੇ ਚੰਡੀਗੜ੍ਹ ਦੇ ਪ੍ਰੋਫੈਸਰ ਡਾ਼ ਪੰਡਿਤ ਰਾਓ ਨੇ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੂੰ ਸ਼ਿਕਾਇਤ ਕੀਤੀ ਸੀ। ਜਿਸ ਉੱਤੇ ਕਾਰਵਾਈ ਕਰਦੇ ਹੋਏ ਬੋਰਡ ਨੇ ਗੁਲਾਬ ਸਿੰਘ ਅਤੇ ਸਿੱਧੂ ਦੇ ਗੀਤ ਵਿੱਚ ਵਿਖਾਏ ਗਏ ਇਸ ਦ੍ਰਿਸ਼ ਉੱਤੇ ਨਰਾਜ਼ਗੀ ਜ਼ਾਹਿਰ ਕੀਤਾ ਹੈ ।

ਪੰਡਿਤ ਰਾਓ ਨੇ SC ਅਤੇ HC ਦੇ ਹੁਕਮਾਂ ਦਾ ਹਵਾਲਾ ਦਿੱਤਾ ਹੈ। ਪੰਡਿਤ ਰਾਓ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਹਾਈਕੋਰਟ ਨੇ ਡੀਜੀਪੀ ਦੀ ਜ਼ਿੰਮੇਦਾਰੀ ਤੈਅ ਕੀਤੀ ਸੀ ਕਿ ਪੰਜਾਬ ਵਿੱਚ ਹਥਿਆਰਾਂ, ਅਸ਼ਲੀਲਤਾ, ਨਸ਼ਿਆਂ ਅਤੇ ਹਿੰਸਾ ਨੂੰ ਵਧਾਵਾ ਦੇਣ ਵਾਲੇ ਗੀਤ ਗਾਉਣ ਵਾਲਿਆਂ ਉੱਤੇ ਕਾਰਵਾਈ ਕੀਤੀ ਜਾਵੇ। ਅਤੇ ਮੂਸੇਵਾਲਾ ਦੇ ਹਾਲਹੀਂ ਵਿੱਚ ਆਏ ਗੀਤ 22 - 22 ਦੀ ਵੀਡੀਓ ਵਿੱਚ ਕੁਕੜਿਆਂ ਦੀ ਲੜਾਈ ਵਿਖਾਈ ਗਈ ਹੈ ਜਿਸ ਉੱਤੇ ਸੁਪਰੀਮ ਕੋਰਟ ਨੇ ਰੋਕ ਲਗਾਈ ਹੋਈ ਹੈ, ਇਸ ਲਈ ਉਨ੍ਹਾਂ  True Makers and Gold Media Entertainment ਖਿਲਾਫ਼ FIR ਦਰਜ ਕੀਤੀ ਜਾਵੇ।