ਸ਼ੂਟਿੰਗ ਰੇਂਜ ਮਾਮਲੇ 'ਚ ਗਾਇਕ ਸਿੱਧੂ ਮੂਸੇਵਾਲਾ ਖਿਲਾਫ਼ ਇਸ ਐਕਟ ਅਧੀਨ ਹੋਵੇਗੀ ਸਖ਼ਤ ਕਾਰਵਾਹੀ

ਪਟਿਆਲਾ ਦੇ IG ਨੇ ਹਾਈਕੋਰਟ ਵਿੱਚ ਐਫੀਡੇਵਿਟ ਦਾਖ਼ਲ ਕੀਤਾ 

ਸ਼ੂਟਿੰਗ ਰੇਂਜ ਮਾਮਲੇ 'ਚ ਗਾਇਕ ਸਿੱਧੂ ਮੂਸੇਵਾਲਾ ਖਿਲਾਫ਼ ਇਸ ਐਕਟ ਅਧੀਨ ਹੋਵੇਗੀ ਸਖ਼ਤ ਕਾਰਵਾਹੀ
ਪਟਿਆਲਾ ਦੇ IG ਨੇ ਹਾਈਕੋਰਟ ਵਿੱਚ ਐਫੀਡੇਵਿਟ ਦਾਖ਼ਲ ਕੀਤਾ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਸ਼ੂਟਿੰਗ ਰੇਂਜ ਮਾਮਲੇ ਵਿੱਚ ਗਾਇਕ ਸਿੱਧੂ ਮੂਸੇਵਾਲਾ (Singer Sidhu Moosewala) ਦੀਆਂ ਮੁਸ਼ਕਲਾਂ ਵਧ ਸਕਦੀਆਂ ਨੇ, ਪਟਿਆਲਾ ਦੇ ਆਈ ਜੀ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਐਫੀਡੇਵਿਟ ਦਾਖ਼ਲ ਕਰਕੇ ਜਾਣਕਾਰੀ ਦਿੱਤੀ ਹੈ ਕੀ ਸਿੱਧੂ ਮੂਸੇਵਾਲਾ ਖ਼ਿਲਾਫ਼ ਆਰਮਜ਼ ਐਕਟ ਅਧੀਨ ਕਾਰਵਾਹੀ ਹੋਵੇਗੀ, ਚੰਡੀਗੜ੍ਹ ਦੇ ਵਕੀਲ ਰਵੀ ਜੋਸ਼ੀ ਨੇ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ, ਪੰਜਾਬ ਹਰਿਆਣਾ ਹਾਈਕੋਰਟ ਵਿੱਚ ਇਸ ਮਾਮਲੇ ਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੋਮਵਾਰ ਨੂੰ ਸੁਣਵਾਈ ਹੋਈ, ਸਿੱਧੂ ਮੂਸੇਵਾਲਾ ਅਤੇ ਕੁੱਝ ਹੋਰ ਪੁਲਿਸ ਮੁਲਾਜ਼ਮਾਂ ਖਿਲਾਫ਼ ਕਰਫ਼ਿਊ ਦੀ ਉਲੰਘਣਾ ਕਰਨ 'ਤੇ 4 ਮਈ ਨੂੰ ਮਾਮਲਾ ਦਰਜ ਹੋਇਆ ਸੀ   

ਕੀ ਸੀ ਸ਼ੂਟਿੰਗ ਰੇਂਜ ਦਾ ਵਿਵਾਦ ?

4 ਮਈ ਨੂੰ ਸੰਗਰੂਰ ਦੀ ਸ਼ੂਟਿੰਗ ਰੇਂਜ ਵਿੱਚ ਗਾਇਕ ਸਿੱਧੂ ਮੂਸੇਵਾਲਾ ਦਾ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਨਾਲ 5 ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਸੀ,ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ DSP ਵੱਲੋਂ ਸ਼ੂਟਿੰਗ ਰੇਂਜ 'ਤੇ ਤੈਨਾਤ ਕੀਤਾ ਗਿਆ ਸੀ, ਗਾਇਕ ਸਿੱਧੂ ਮੂਸੇਵਾਲਾ ਵੀਡੀਓ ਵਿੱਚ ਸ਼ੂਟਿੰਗ ਰੇਂਜ  ਵਿੱਚ ਗੋਲੀ ਚਲਾਉਂਦਾ ਹੋਇਆ ਵਿਖਾਈ ਦੇ ਰਿਹਾ ਸੀ,ਇਹ ਵੀਡੀਓ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਵਜ੍ਹਾਂ ਕਰਕੇ ਸੂਬੇ ਵਿੱਚ ਕਰਫ਼ਿਊ ਲੱਗਿਆ ਹੋਇਆ ਸੀ 

SSP ਨੂੰ ਸੌਂਪੀ ਗਈ ਸੀ ਜਾਂਚ 

ਡੀਜੀਪੀ ਦਿਨਕਰ ਗੁਪਤਾ ਨੇ DSP ਸੰਗਰੂਰ ਦਲਜੀਤ ਸਿੰਘ ਵਿਰਕ ਦੀ ਜਾਂਚ SSP ਸੰਗਰੂਰ ਨੂੰ ਸੌਂਪੀ ਸੀ, ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਸੀ ਕੀ ਕਰਫ਼ਿਊ ਦੇ ਬਾਵਜੂਦ ਪਿੰਡ ਬਾਦਬਰ ਦੀ ਸ਼ੂਟਿੰਗ ਰੇਂਜ ਵਿੱਚ ਸ਼ੂਟਿੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ,DSP ਵਿਰਕ ਸਮੇਤ 5 ਹੋਰ ਪੁਲਿਸ ਮੁਲਾਜ਼ਮਾਂ  ਦੇ ਖਿਲਾਫ਼ ਕੇਸ ਰਜਿਸਟ੍ਰਰ ਕੀਤਾ ਗਿਆ ਹੈ, ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ IPC ਦੀ ਧਾਰਾ 188 ਅਤੇ ਸੈਕਸ਼ਨ 51 ਅਧੀਨ ਡਿਜਾਸਟਰ ਮੈਨੇਜਮੈਂਟ ਐਕਟ  ਅਧੀਨ ਮਾਮਲਾ ਦਰਜ ਕੀਤਾ ਗਿਆ ਸੀ 

ਮੂਸੇਵਾਲਾ ਖ਼ਿਲਾਫ ਪਹਿਲੇ ਵੀ ਮਾਮਲਾ ਦਰਜ 

ਇਹ ਪਹਿਲਾਂ ਮੌਕਾ ਨਹੀਂ ਇਸ ਤੋਂ ਪਹਿਲਾਂ ਵੀ ਗਾਇਕ ਸਿੱਧੂ ਮੂਸੇਵਾਲਾ ਖ਼ਿਲਾਫ਼  ਮਾਨਸਾ ਪੁਲਿਸ ਹਿੰਸਕ ਗਾਣੇ ਗਾਉਣ ਨੂੰ ਲੈਕੇ ਮਾਮਲਾ ਦਰਜ ਕਰ ਚੁੱਕੀ ਹੈ,ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਕਿਹਾ ਕੀ ਕੁੱਝ ਲੋਕ ਉਨ੍ਹਾਂ ਦੀ ਕਾਬਲੀਅਤ ਤੋਂ ਪਰੇਸ਼ਾਨ ਨੇ ਇਸ ਲਈ ਉਹ ਉਨ੍ਹਾਂ ਖ਼ਿਲਾਫ ਝੂਠਾ ਪ੍ਰਚਾਰ ਕਰ ਰਹੇ ਨੇ, ਸਿਰਫ਼ ਇਨ੍ਹਾਂ ਹੀ ਨਹੀਂ  ਮਸ਼ਹੂਰ ਪੰਜਾਬ ਗਾਇਕ ਸਿੱਧੂ ਮੂਸੇਵਾਲਾ (SIDHU MUSEWALA)ਨੇ  ਸਿੱਧੇ-ਸਿੱਧੇ ਸਰਕਾਰ ਨੂੰ ਪੁੱਛਿਆ ਸੀ ਕੀ  ਜੇਕਰ ਸਰਕਾਰ ਹਿੰਸਕ ਗਾਣਿਆਂ ਨੂੰ ਲੈ ਕੇ ਉਸ ਦੇ ਖਿਲਾਫ਼ ਕਾਰਵਾਈ ਕਰ ਰਹੀ ਹੈ ਤਾਂ ਪਹਿਲਾਂ ਹਥਿਆਰਾਂ ਦੇ ਲਾਇਸੈਂਸ ਰੱਦ ਕਰੇ,ਮੂਸੇਵਾਲਾ ਨੇ ਸੈਂਸਰ ਬੋਰਡ 'ਤੇ ਵੀ ਸਵਾਲ ਚੁੱਕ ਦੇ ਹੋਏ ਪੁੱਛਿਆ ਸੀ ਕਿ ਜੇਕਰ ਗਾਣਿਆਂ ਨਾਲ ਹਿੰਸਾ ਫੈਲ ਦੀ ਹੈ ਤਾਂ ਸੈਂਸਰ ਬੋਰਡ ਆਖ਼ਿਰ ਇਸ ਨੂੰ ਕਿਵੇਂ ਪਾਸ ਕਰ ਦਿੰਦਾ ਹੈ ? ਸਿੱਧੂ ਮੂਸੇਵਾਲਾ ਨੇ ਕਿਹਾ ਸੀ ਕਿ ਸਾਡੇ ਖ਼ਿਲਾਫ਼  ਸਰਕਾਰ ਆਸਾਨੀ ਨਾਲ ਕਾਰਵਾਈ ਕਰ ਦਿੰਦੀ ਹੈ ਪਰ ਜਿਨ੍ਹਾਂ ਵੈੱਬ ਸੀਰੀਜ਼ ਵਿੱਚ ਹਿੰਸਾ ਨੂੰ ਪਰਮੋਟ ਕੀਤਾ ਜਾ ਰਿਹਾ ਹੈ ਉਸ ਖ਼ਿਲਾਫ਼ ਕਿਸੇ ਦੀ ਨਜ਼ਰ ਨਹੀਂ ਜਾਂਦੀ ਹੈ