ਪੰਜਾਬ ਦੇ ਪੁੱਤਰ Sonu Sood ਨੂੰ ਇਸ Airlines ਨੇ ਖ਼ਾਸ ਤਰੀਕੇ ਨਾਲ ਕੀਤੀ ਸਲਾਮ, Emotional ਸੋਨੂੰ ਨੇ ਕਹੀ ਇਹ ਗੱਲ਼
Advertisement

ਪੰਜਾਬ ਦੇ ਪੁੱਤਰ Sonu Sood ਨੂੰ ਇਸ Airlines ਨੇ ਖ਼ਾਸ ਤਰੀਕੇ ਨਾਲ ਕੀਤੀ ਸਲਾਮ, Emotional ਸੋਨੂੰ ਨੇ ਕਹੀ ਇਹ ਗੱਲ਼

 ਲੌਕਡਾਊਨ ਦੌਰਾਨ ਸੋਨੂੰ ਸੂਦ ਨੇ ਜਿਸ ਤਰ੍ਹਾਂ ਲੋਕਾਂ ਨੂੰ ਘਰ ਪਹੁੰਚਾਇਆ ਉਸ ਤੋਂ ਬਾਅਦ Spice jet ਨੇ ਉਨ੍ਹਾਂ ਨੂੰ ਸਲਾਮ ਕੀਤਾ ਹੈ 

 ਲੌਕਡਾਊਨ ਦੌਰਾਨ ਸੋਨੂੰ ਸੂਦ ਨੇ ਜਿਸ ਤਰ੍ਹਾਂ ਲੋਕਾਂ ਨੂੰ ਘਰ ਪਹੁੰਚਾਇਆ ਉਸ ਤੋਂ ਬਾਅਦ Spice jet ਨੇ ਉਨ੍ਹਾਂ ਨੂੰ ਸਲਾਮ ਕੀਤਾ ਹੈ

ਦਿੱਲੀ :   ਬਾਲੀਵੁੱਡ ਦੇ  ਪੰਜਾਬੀ ਸਟਾਰ  ਸੋਨੂੰ ਸੂਦ ਨੇ ਨਾ ਸਿਰਫ਼ ਭਾਰਤ ਵਿੱਚ ਬਲਕਿ ਪੂਰੀ ਦੁਨੀਆ ਵਿੱਚ ਆਪਣੀ ਦਰਿਆ ਦਿਲੀ ਨਾਲ  ਕਰੋੜਾਂ ਦਾ ਦਿੱਲ ਜਿੱਤਿਆ ਹੈ, ਲੌਕਡਾਊਨ ਨੂੰ 1 ਸਾਲ ਪੂਰਾ ਹੋਣ 'ਤੇ Spicejet Airlines ਨੇ ਲੌਕਡਾਊਨ ਦੌਰਾਨ ਸੋਨੂੰ ਸੂਦ ਵੱਲੋਂ ਕੀਤੇ ਕੰਮਾਂ 'ਤੇ ਖ਼ਾਸ ਤਰੀਕੇ ਨਾਲ ਸਲਾਮ ਕੀਤਾ ਹੈ 

 

ਸਪਾਇਸ ਜੈੱਟ ਦਾ ਸੋਨੂ ਨੂੰ ਸਲਾਮ

ਸਪਾਇਸ ਜੈੱਟ ਨੇ ਸੋਨੂੰ ਸੂਦ ਨੂੰ ਸੈਲੂਟ ਕਰਦੇ ਹੋਏ ਆਪਣੀ ਕੰਪਨੀ ਦੇ ਸਪਾਇਸ ਬੋਇੰਗ 737 'ਤੇ ਇੱਕ ਵੱਡੀ ਤਸਵੀਰ ਸੋਨੂੰ ਸੂਦ ਦੀ ਲਗਾਈ ਹੈ, ਇਸ ਤਸਵੀਰ 'ਤੇ ਸੋਨੂੰ ਦੇ ਲਈ ਅੰਗਰੇਜ਼ੀ ਵਿੱਚ ਖ਼ਾਸ ਗੱਲ ਲਿੱਖੀ ਹੈ, A Salute To A Saviour Sonu Sood ਜਿਸ ਦਾ ਮਤਲਬ ਹੈ ਕੀ 'ਮਸੀਹਾ ਸੋਨੂ ਸੂਦ ਨੂੰ ਸਲਾਮ' ਇਸ Airplan ਦਾ ਵੀਡੀਓ ਸਪਾਇਸਜੈੱਟ ਨੇ ਆਪਣੇ ਆਫੀਸ਼ੀਅਲ ਟਵਿਟਰ ਐਕਾਉਂਟ 'ਤੇ ਵੀ ਸ਼ੇਅਰ ਕੀਤਾ ਹੈ, Spicejet ਦੇ ਇਸ ਕੰਮ ਤੋਂ ਸੋਨੂ ਭਾਵੁਕ ਹੋ ਗਏ ਨੇ 

 

ਸੋਨੂੰ ਸੂਦ ਨੇ ਮਾਪਿਆਂ ਨੂੰ ਯਾਦ ਕੀਤਾ 

  Airlines ਵੱਲੋਂ ਸ਼ੇਅਰ ਕੀਤੀ ਗਈ ਸੀ 'ਇਸ ਤਸਵੀਰ 'ਤੇ ਸੋਨੂੰ ਸੂਦ ਨੇ ਲਿਖਿਆ ਹੈ ਇਸ ਨੇ ਮੈਨੂੰ ਬਿਨਾਂ ਰਿਜ਼ਰਵ ਟਿਕਟ ਦੇ ਮੋਗਾ ਤੋਂ ਮੁੰਬਈ ਤੱਕ ਦੀ ਯਾਤਰਾ ਦੀ ਯਾਦ ਦਵਾ ਦਿੱਤੀ,ਅੱਜ ਮੈਂ ਮਾਪਿਆ ਨੂੰ ਹੋਰ ਮਿਸ ਕਰ ਰਿਹਾ ਹਾਂ' 

Trending news