ਸੁਖਜਿੰਦਰ ਰੰਧਾਵਾ ਦੇ ਘੇਰੇ ਵਿੱਚ 'ਅਨੁਪਮ ਖੇਰ' ਨਿਸ਼ਾਨੇ 'ਤੇ ਬਿਕਰਮ ਮਜੀਠੀਆ
Advertisement

ਸੁਖਜਿੰਦਰ ਰੰਧਾਵਾ ਦੇ ਘੇਰੇ ਵਿੱਚ 'ਅਨੁਪਮ ਖੇਰ' ਨਿਸ਼ਾਨੇ 'ਤੇ ਬਿਕਰਮ ਮਜੀਠੀਆ

ਅਨੁਪਮ ਖ਼ੇਰ ਨੇ ਆਪਣੇ ਟਵੀਟ ਦੇ ਲਈ ਮੁਆਫ਼ੀ ਮੰਗੀ 

ਅਨੁਪਮ ਖ਼ੇਰ ਨੇ ਆਪਣੇ ਟਵੀਟ ਦੇ ਲਈ ਮੁਆਫ਼ੀ ਮੰਗੀ

ਚੰਡੀਗੜ੍ਹ :  ਟਵਿਟਰ ਦੇ ਅਦਾਕਾਰ ਅਨੁਪਮ ਖੇਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਤੁਕ ਦੀ ਗ਼ਲਤ ਵਰਤੋਂ ਕਰਨ 'ਤੇ ਮੰਗੀ  ਮੁਆਫ਼ੀ ਦੇ ਬਾਵਜੂਦ ਕਾਂਗਰਸ ਅਕਾਲੀ ਦਲ ਅਤੇ ਬੀਜੇਪੀ ਨੂੰ ਘੇਰਨ ਦਾ ਮੌਕਾ ਨਹੀਂ ਛੱਡ ਰਹੀ ਹੈ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਮੈਂਬਰ ਕਿਰਨ ਖੇਰ ਦੇ ਪਤੀ ਅਤੇ ਭਾਜਪਾ ਦੀ ਵਿਚਾਰਧਾਰਾ ਦੇ ਕੱਟੜ ਸਮਰਥਕ ਅਨੁਪਮ ਖੇਰ ਵੱਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਸ਼ਬਦ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਦੇ ਕਸੀਦੇ ਪੜ੍ਹਨ ਲਈ ਵਰਤਣ ਦੀ ਸਖ਼ਤ ਆਲੋਚਨਾ ਕੀਤੀ ਹੈ,ਫ਼ਿਲਮ ਅਭਿਨੇਤਾ ਅਨੁਪਮ ਖੇਰ ਵੱਲੋਂ ਸਿੱਖਾਂ ਦੀਆਂ ਧਾਰਮਿਕ ਸੰਵੇਦਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਲਈ ਕੀਤੀ ਇਸ  ਹਰਕਤ ਦੇ ਬਾਵਜੂਦ ਭਾਜਪਾ ਨਾਲ ਨਹੁੰ-ਮਾਸ ਦਾ ਰਿਸ਼ਤਾ ਰੱਖਣ ਵਾਲੀ ਭਾਈਵਾਲ ਪਾਰਟੀ ਵੱਲੋਂ ਚੁੱਪ ਵੱਟਣ 'ਤੇ ਰੰਧਾਵਾ ਨੇ ਅਕਾਲੀਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਆਖ਼ਰ ਅਕਾਲੀ ਕਦੋਂ ਤੱਕ ਪੰਜਾਬੀਆਂ ਅਤੇ ਸਿੱਖਾਂ ਦੇ ਨਿਰਾਦਰ ਕਰਨ ਵਾਲਿਆਂ ਦੀ ਸੁਰ ਵਿੱਚ ਸੁਰ ਵਿੱਚ ਮਿਲਾਉਂਦੇ ਰਹਿਣਗੇ 

ਰੰਧਾਵਾ ਦਾ ਮਜੀਠੀਆ 'ਤੇ ਇਲਜ਼ਾਮ 

ਸਾਲ 2014 ਦੀਆਂ ਪਾਰਲੀਮੈਂਟਾਂ ਚੋਣਾਂ ਵਿੱਚ ਤਤਕਾਲੀ ਅਕਾਲੀ ਮੰਤਰੀ ਬਿਕਰਮ ਮਜੀਠੀਆ ਵੱਲੋਂ ਅੰਮ੍ਰਿਤਸਰ ਤੋਂ ਉਸ ਵੇਲੇ ਦੇ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਕਸੀਦੇ ਪੜ੍ਹਦਿਆਂ ਬਾਣੀ ਦਾ ਨਿਰਾਦਰ ਕੀਤੇ ਜਾਣ ਦੀ ਘਟਨਾ ਚੇਤੇ ਕਰਦਿਆਂ  ਰੰਧਾਵਾ ਨੇ ਕਿਹਾ ਕਿ   ਪੰਥਕ ਪਾਰਟੀ ਦਾ ਆਗੂ ਖ਼ੁਦ ਅਜਿਹਾ ਬੱਜਰ ਗੁਨਾਹ ਕਰ ਸਕਦਾ ਹੈ ਤਾਂ ਉਸ ਦੇ ਭਾਈਵਾਲ ਤੋਂ ਕੀ ਆਸ ਰੱਖੀ ਜਾ ਸਕਦੀ ਹੈ ? ਕਾਂਗਰਸੀ ਮੰਤਰੀ ਨੇ ਕਿਹਾ ਕਿ  ਖੇਰ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਸਿੱਖਾਂ ਦੇ ਜਜ਼ਬਾਤਾਂ 'ਤੇ ਸੱਟ ਮਾਰਨ ਦੀ ਘਟੀਆ ਹਰਕਤ ਕੀਤੀ ਹੈ ਜਿਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਭ ਤੋਂ ਸ਼ਰਮਨਾਕ ਗੱਲ ਇਹ ਹੈ ਕਿ ਖੇਰ ਦੀ ਪਤਨੀ ਕਿਰਨ ਖੇਰ ਸੰਸਦ ਵਿੱਚ ਪੰਜਾਬ ਦੀ ਰਾਜਧਾਨੀ ਦੀ ਨੁਮਾਇੰਦਗੀ ਕਰਦੀ ਹੈ, ਫੇਰ ਵੀ ਉਸ ਦੇ ਪਤੀ ਨੇ ਸਿੱਖਾਂ ਦੇ ਜਜ਼ਬਾਤਾਂ ਨੂੰ ਵਲੂੰਧਰਨ ਦੀ ਹਿਮਾਕਤ ਕੀਤੀ, ਰੰਧਾਵਾ ਨੇ  ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲਗਾਤਾਰ ਘੱਟ-ਗਿਣਤੀਆਂ, ਸੰਘੀ ਢਾਂਚੇ ਅਤੇ ਖਾਸ ਤੌਰ 'ਤੇ ਕਿਸਾਨਾਂ ਨੂੰ ਤਬਾਹ ਕਰਨ 'ਤੇ ਤੁਲੀ ਹੋਈ ਹੈ ਪਰ ਇਸ ਗੱਲ ਤੋਂ ਹੈਰਾਨੀ ਹੁੰਦੀ ਹੈ ਕਿ ਭਾਜਪਾ ਵੱਲੋਂ ਆਪਣੇ ਫੈਸਲੇ ਬਾਰੇ ਸਪਸ਼ਟੀਕਰਨ ਦੇਣ ਤੋਂ ਪਹਿਲਾਂ ਹੀ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਸੋਚੇ ਸਮਝੇ ਬਿਨਾਂ ਮੋਦੀ ਸਰਕਾਰ ਦੀਆਂ ਤਾਰੀਫ਼ਾ ਕਰ ਰਹੇ ਨੇ, ਸੁਖਜਿੰਦਰ ਸਿੰਘ ਰੰਧਾਵਾ ਅਤੇ ਅਕਾਲੀ ਦਲ ਤੇ ਆਗੂ ਬਿਕਰਮ ਸਿੰਘ ਮਜੀਠੀਆ ਵਿਚਾਲੇ ਸ਼ਬਦੀ ਜੰਗ ਕੋਈ ਨਵੀਂ ਨਹੀਂ ਹੈ, ਬੀਜ ਘੁਟਾਲੇ ਨੂੰ ਲੈਕੇ ਜੇਲ੍ਹ ਮਾਫੀ ਤੱਕ ਦੋਵੇਂ ਇੱਕ ਦੂਜੇ ਨੂੰ ਕਈ ਵਾਰ ਘੇਰ ਚੁੱਕੇ ਨੇ, ਜਿੱਥੇ ਤੱਕ ਅਨੁਪਮ ਖੇਰ ਵੱਲੋਂ ਮੁਆਫੀ ਮੰਗਣ ਦਾ ਸਵਾਲ ਹੈ ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਸ ਤੁੱਕ ਨੂੰ ਲਿਖਿਆ ਸੀ ਉਸ ਦੇ ਸ਼ਬਦਾਂ ਨੂੰ ਲਿਖਣ ਵੇਲੇ ਹੋਈ ਗ਼ਲਤੀ ਲਈ ਮੁਆਫੀ ਮੰਗੀ ਹੈ

 

 

 

Trending news