ਇਨਕਮ ਟੈਕਸ ਦੀ ਰੇਡ 'ਤੇ ਤਾਪਸੀ ਦੇ Boy Friend ਨੇ ਖੇਡ ਮੰਤਰੀ ਨੂੰ ਕਹੀ ਇਹ ਵੱਡੀ ਗੱਲ, ਮਿਲਿਆ ਇਹ ਜਵਾਬ
Advertisement

ਇਨਕਮ ਟੈਕਸ ਦੀ ਰੇਡ 'ਤੇ ਤਾਪਸੀ ਦੇ Boy Friend ਨੇ ਖੇਡ ਮੰਤਰੀ ਨੂੰ ਕਹੀ ਇਹ ਵੱਡੀ ਗੱਲ, ਮਿਲਿਆ ਇਹ ਜਵਾਬ

 ਤਾਪਸੀ ਪੰਨੂ ਅਤੇ ਅਨੁਰਾਗ ਕਸ਼ਅਪ 'ਤੇ ਇਨਕਮ ਟੈਕਸ ਦੀ ਰੇਡ ਚੱਲ ਰਹੀ ਹੈ ਹੁਣ ਤੱਕ ਕਰੋੜਾ ਦੇ ਘੁਟਾਲੇ ਦਾ ਖ਼ੁਲਾਸਾ ਕੀਤਾ ਹੈ 

 ਤਾਪਸੀ ਪੰਨੂ ਅਤੇ ਅਨੁਰਾਗ ਕਸ਼ਅਪ 'ਤੇ ਇਨਕਮ ਟੈਕਸ ਦੀ ਰੇਡ ਚੱਲ ਰਹੀ ਹੈ ਹੁਣ ਤੱਕ ਕਰੋੜਾ ਦੇ ਘੁਟਾਲੇ ਦਾ ਖ਼ੁਲਾਸਾ ਕੀਤਾ ਹੈ

ਚੰਡੀਗੜ੍ਹ : ਲਗਾਤਾਰ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਦੇ ਘਰ ਅਤੇ ਹੋਰ ਠਿਕਾਣਿਆਂ 'ਤੇ ਹੋ ਰਹੀ ਛਾਪੇਮਾਰੀ ਦੇ ਦਰਮਿਆਨ ਤਾਪਸੀ ਦਾ ਬੁਆਏ ਫਰੈਂਡ ਪਰੇਸ਼ਾਨ ਹੈ,  ਉਸ ਨੇ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੂੰ ਟਵੀਟ ਕਰਕੇ ਮਦਦ ਦੀ ਅਪੀਲ ਕੀਤੀ ਹੈ, ਮਿਥਿਏਸ ਬੁਆਏ ਨੇ ਟਵੀਟ ਕੀਤਾ ਕਿ ਇਨਕਮ ਟੈਕਸ ਵਿਭਾਗ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਚਲਦਿਆਂ ਤਾਪਸੀ ਅਤੇ ਉਸ ਦੀ ਫੈਮਲੀ ਪਰੇਸ਼ਾਨ ਹੈ, ਉਸ ਨੇ ਲਿਖਿਆ ਕਿ 'ਉਹ ਆਪ ਵੀ ਪਰੇਸ਼ਾਨ ਹੈ,  ਪਹਿਲੀ ਵਾਰ ਬਤੌਰ ਕੋਚ ਭਾਰਤ ਦੀ ਨੁਮਾਇੰਦਗੀ ਕਰਨ ਜਾ ਰਹੇ ਨੇ ਅਤੇ ਦੂਜੇ ਪਾਸੇ IT ਵਿਭਾਗ ਦੀ ਰੇਡ ਚੱਲ ਰਹੀ ਹੈ, ਜਿਸ ਕਾਰਨ ਬੇਵਜ੍ਹਾ ਪਰੇਸ਼ਾਨੀ ਹੋ ਰਹੀ ਹੈ, ਖ਼ਾਸਕਰ ਤਾਪਸੀ ਦੀ ਫੈਮਿਲੀ ਨੂੰ  ਕਿਰਨ ਜੀ ਕੁੱਝ ਕਰੋ' 

ਤਾਪਸੀ ਦੇ ਬੁਆਏਫ੍ਰੈਂਡ ਦੇ ਟਵੀਟ ਦਾ ਖੇਡ ਮੰਤਰੀ ਨੇ ਜਵਾਬ ਵੀ ਦਿੱਤਾ ਉਨ੍ਹਾਂ ਕਿਹਾ 'ਕਿ ਦੇਸ਼ ਦਾ ਕਾਨੂੰਨ ਸਭ ਤੋਂ ਉੱਤੇ ਹੈ, ਸਾਨੂੰ ਸਾਰਿਆਂ ਨੂੰ ਉਸ ਦਾ ਸਨਮਾਨ ਕਰਨਾ ਚਾਹੀਦਾ, ਇਹ ਵਿਸ਼ਾ ਤੁਹਾਡੇ ਅਤੇ ਮੇਰੇ ਖੇਤਰ ਤੋਂ ਬਾਹਰ  ਹੈ,  ਸਾਨੂੰ ਆਪਣੀ ਪ੍ਰੋਫੈਸ਼ਨ 'ਤੇ ਫੋਕਸ ਕਰਨਾ ਚਾਹੀਦਾ ਹੈ,  ਜੋ ਇੰਡੀਅਨ ਸਪੋਰਟਸ ਲਈ ਬੇਹਤਰ ਰਹੇ' 

 

ਖੇਡ ਮੰਤਰੀ ਦੇ ਰੀਟਵੀਟ ਤੋਂ ਬਾਅਦ ਟਵੀਟਰ ਨਾਲ ਜੁੜੇ ਲੋਕ  ਕਮੈਂਟ ਕਰ ਰਹੇ ਨੇ, ਜ਼ਿਆਦਾਤਰ ਨੇ ਕਿਹਾ ਇੱਕ ਦਮ ਪ੍ਰਫੈਕਟ ਜਵਾਬ ਸਰ

ਦੱਸ ਦਈਏ ਕਿ ਆਈਟੀ ਵੱਲੋਂ ਛਾਪੇਮਾਰੀ ਫੈਨਟਮ ਦੇ ਟੈਕਸ ਚੋਰੀ ਮਾਮਲੇ ਚ ਕੀਤੀ ਜਾ ਰਹੀ ਹੈ.

 

 

Trending news