Sushant Singh Rajput ਦੀ ਪਹਿਲੀ ਬਰਸੀ ਮੌਕੇ ਪਰਿਵਾਰ ਵਾਲਿਆਂ ਨੇ ਕੀਤਾ ਇਹ ਐਲਾਨ

ਸੁਸ਼ਾਂਤ ਰਾਜਪੂਤ ਦੇ ਪਰਿਵਾਰ ਦੇ ਕਰੀਬੀ ਮੈਂਬਰ ਨੀਲੋਤਪਲ ਮ੍ਰਿਣਾਲ ਦਾ ਕਹਿਣਾ ਹੈ ਕਿ ਸੁਸ਼ਾਂਤ ਨਾਲ ਜੁੜੀ ਹਰ ਜਾਣਕਾਰੀ ਵੈੱਬਸਾਈਟ ਤੋਂ ਆਸਾਨੀ ਨਾਲ ਮਿਲ ਸਕੇਗੀ ਇਸ ਵੈੱਬਸਾਈਟ ਨੂੰ ਸੁਸ਼ਾਂਤ ਦੇ ਪਰਿਵਾਰ ਵਾਲਿਆਂ ਦਾ ਪੂਰਾ ਸਮਰਥਨ ਹੈ ਖਾਸ ਗੱਲ ਇਹ ਹੈ ਕਿ ਇਸ ਵੈੱਬਸਾਈਟ ਵਿੱਚ ਲੋਕਾਂ ਨੂੰ ਨਾ ਸਿਰਫ਼ ਸੁਸ਼ਾਂਤ ਦੇ ਫ਼ਿਲਮੀ ਸਫ਼ਰ ਬਾਰੇ ਵਿਸਥਾਰ ਨਾਲ ਜਾਣਕਾਰੀ ਮਿਲੇਗੀ ਸਗੋਂ  ਫ਼ਿਲਮਾਂ ਤੋਂ ਇਲਾਵਾ ਸੁਸ਼ਾਂਤ ਦੀਆਂ ਰੁਚੀਆਂ, ਸ਼ੌਕ ਅਤੇ ਉਨ੍ਹਾਂ ਨੂੰ ਪੂਰਾ ਕਰਨ   ਲਈ ਕੀਤੇ ਯਤਨ , ਸੁਸ਼ਾਂਤ ਨਾਲ ਜੁੜੇ ਟ੍ਰੈਂਡਸ ,ਸੁਸ਼ਾਂਤ ਦੀਆਂ ਤਸਵੀਰਾਂ ਅਤੇ ਵੱਖ ਵੱਖ ਇੰਟਰਵਿਊ ਵੇਖਣ ਦਾ ਮੌਕਾ ਮਿਲੇਗਾ  

Sushant Singh Rajput ਦੀ ਪਹਿਲੀ ਬਰਸੀ ਮੌਕੇ ਪਰਿਵਾਰ ਵਾਲਿਆਂ ਨੇ ਕੀਤਾ ਇਹ ਐਲਾਨ
Sushant Singh Rajput
ਅੱਜ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਪੂਰਾ ਇਕ ਸਾਲ ਬੀਤ ਗਿਆ ਹੈ ਅਤੇ ਹੁਣ ਉਨ੍ਹਾਂ ਦੀ ਪਹਿਲੀ ਬਰਸੀ ਮੌਕੇ ਇਕ ਖ਼ਾਸ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੇ ਅਨੋਖੇ ਸਫ਼ਰ ,ਤਮਾਮ ਉਪਲੱਬਧੀਆਂ ਅਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਸਾਂਝਾ ਕੀਤੀਆਂ ਜਾਣਗੀਆ। ਇਹ ਸ਼ੁਰੂਆਤ ਹੈ ਇਕ ਵੈੱਬਸਾਈਟ ਜਿਸ ਦਾ ਨਾਂ ਹੈ www.ImmortalSushant.com  ਅਤੇ ਇਸ ਵੈੱਬਸਾਈਟ ਨੂੰ ਸੁਸ਼ਾਂਤ ਦੇ ਪਰਿਵਾਰ ਵਾਲਿਆਂ ਦੀ ਸਹਿਮਤੀ ਅਤੇ ਮੱਦਦ ਨਾਲ ਸ਼ੁਰੂ ਕੀਤਾ ਗਿਆ ਹੈ
 
ਸੁਸ਼ਾਂਤ ਰਾਜਪੂਤ ਦੇ ਪਰਿਵਾਰ ਦੇ ਕਰੀਬੀ ਮੈਂਬਰ ਨੀਲੋਤਪਲ ਮ੍ਰਿਣਾਲ ਦਾ ਕਹਿਣਾ ਹੈ ਕਿ ਸੁਸ਼ਾਂਤ ਨਾਲ ਜੁੜੀ ਹਰ ਜਾਣਕਾਰੀ ਵੈੱਬਸਾਈਟ ਤੋਂ ਆਸਾਨੀ ਨਾਲ ਮਿਲ ਸਕੇਗੀ ਇਸ ਵੈੱਬਸਾਈਟ ਨੂੰ ਸੁਸ਼ਾਂਤ ਦੇ ਪਰਿਵਾਰ ਵਾਲਿਆਂ ਦਾ ਪੂਰਾ ਸਮਰਥਨ ਹੈ ਖਾਸ ਗੱਲ ਇਹ ਹੈ ਕਿ ਇਸ ਵੈੱਬਸਾਈਟ ਵਿੱਚ ਲੋਕਾਂ ਨੂੰ ਨਾ ਸਿਰਫ਼ ਸੁਸ਼ਾਂਤ ਦੇ ਫ਼ਿਲਮੀ ਸਫ਼ਰ ਬਾਰੇ ਵਿਸਥਾਰ ਨਾਲ ਜਾਣਕਾਰੀ ਮਿਲੇਗੀ ਸਗੋਂ  ਫ਼ਿਲਮਾਂ ਤੋਂ ਇਲਾਵਾ ਸੁਸ਼ਾਂਤ ਦੀਆਂ ਰੁਚੀਆਂ, ਸ਼ੌਕ ਅਤੇ ਉਨ੍ਹਾਂ ਨੂੰ ਪੂਰਾ ਕਰਨ   ਲਈ ਕੀਤੇ ਯਤਨ , ਸੁਸ਼ਾਂਤ ਨਾਲ ਜੁੜੇ ਟ੍ਰੈਂਡਸ ,ਸੁਸ਼ਾਂਤ ਦੀਆਂ ਤਸਵੀਰਾਂ ਅਤੇ ਵੱਖ ਵੱਖ ਇੰਟਰਵਿਊ ਵੇਖਣ ਦਾ ਮੌਕਾ ਮਿਲੇਗਾ
 
ਸੁਸ਼ਾਂਤ ਤੇ ਬਣੀ ਵੈੱਬਸਾਈਟ ਨੂੰ ਖੋਲ੍ਹਦਿਆਂ ਇਕ ਸੁਸ਼ਾਂਤ ਦੀ ਤਸਵੀਰ ਜਿਸ ਦੇ ਪਿੱਛੇ ਆਸਮਾਨ ਦਿਖਾਇਆ ਗਿਆ ਹੈ ਤੇ ਨਾਲ ਹੀ ਵੈੱਬਸਾਈਟ  ਨੀਚੇ ਸੁਸ਼ਾਂਤ ਬਾਰੇ  ਇਕ ਬਾਇਓਗ੍ਰਾਫੀ ਲਿਖੀ ਗਈ ਹੈ ਜਿਸ ਵਿੱਚ ਸੁਸ਼ਾਂਤ ਦੇ ਜਨਮ ਤੋਂ ਬਾਅਦ ਪੜ੍ਹਾਈ ਅਤੇ ਫ਼ਿਲਮੀ ਸਫ਼ਰ ਦਾ ਜ਼ਿਕਰ ਹੈ ਇਹ ਪੜ੍ਹਦਿਆਂ ਨਾਲ ਹੀ ਸੁਸ਼ਾਂਤ ਦੀ ਮੌਤ ਤੋਂ ਬਾਅਦ ਲੋਕਾਂ ਵੱਲੋਂ ਕੀਤੇ ਪ੍ਰਦਰਸ਼ਨ ਅਤੇ ਭਾਵਨਾਤਮਕ ਵੀਡੀਓਜ਼ ਚਲਦਿਆਂ ਦਿਸਣਗੀਆਂ ਇਸ ਤੋਂ ਬਾਅਦ ਸੁਸ਼ਾਂਤ ਦੀਆਂ ਫਿਲਮਾਂ ਦੀ ਲਿਸਟ ਹੈ ਕਿ ਕਿਹੜੀ ਕਿਹੜੀ ਫ਼ਿਲਮਾਂ ਸੁਸ਼ਾਂਤ ਰਾਜਪੂਤ ਕੀਤੀਆਂ ਅਤੇ ਕਿਹੜੇ ਕਿਹੜੇ ਐਵਾਰਡ ਸੁਸ਼ਾਂਤ ਰਾਜਪੂਤ ਨੂੰ ਮਿਲੇ ਨੇ ਅਤੇ ਆਖ਼ਿਰ ਵਿਚ ਸਮਾਜ ਲਈ ਕੀ ਪਹਿਲ ਸੁਸ਼ਾਂਤ ਰਾਜਪੂਤ ਨੇ ਕੀਤੀ ਸੀ ਉਸ ਦਾ ਵੀ ਵੇਰਵਾ ਹੈ
 
 ਭਾਵੇਂ ਸੁਸ਼ਾਂਤ ਰਾਜਪੂਤ ਦੀ ਮੌਤ ਨੂੰ ਇਕ ਸਾਲ ਬੀਤ ਗਿਆ ਹੈ ਪਰ ਸੁਸ਼ਾਂਤ ਦੇ ਚਾਹੁਣ ਵਾਲਿਆਂ ਲਈ ਉਨ੍ਹਾਂ ਦੀ ਮੌਤ ਤੇ ਯਕੀਨ ਹਾਲੇ ਵੀ ਨਹੀਂ ਕਰ ਪਾਉਂਦੇ ਅਤੇ ਆਪਣੇ ਆਪਣੇ ਤਰੀਕਿਆਂ ਨਾਲ ਉਨ੍ਹਾਂ ਦੇ ਚਾਹੁਣ ਵਾਲੇ ਅੱਜ ਵੀ ਸੁਸ਼ਾਂਤ ਰਾਜਪੂਤ ਨੂੰ ਯਾਦ ਕਰਦੇ ਰਹਿੰਦੇ ਨੇ

WATCH LIVE TV