ਸਿੱਧੂ ਮੂਸੇਵਾਲਾ ਨੂੰ ਕਿਸ ਨੇ ਭੇਜੀ ਰੱਖੜੀ, 'ਮੈਨੂੰ ਨਹੀਂ ਸੀ ਪਤਾ ਮੇਰੀਆਂ ਇੰਨੀਆਂ ਭੈਣਾਂ'

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਦੀ ਗਿਣਤੀ ਬਹੁਤ ਜਿਆਦਾ ਤਦਾਦ 'ਚ ਹੈ।

ਸਿੱਧੂ ਮੂਸੇਵਾਲਾ ਨੂੰ ਕਿਸ ਨੇ ਭੇਜੀ ਰੱਖੜੀ, 'ਮੈਨੂੰ ਨਹੀਂ ਸੀ ਪਤਾ ਮੇਰੀਆਂ ਇੰਨੀਆਂ ਭੈਣਾਂ'

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਦੀ ਗਿਣਤੀ ਬਹੁਤ ਜਿਆਦਾ ਤਦਾਦ 'ਚ ਹੈ। ਇਸ ਗਾਇਕ ਨੂੰ ਲੋਕ ਦਿਲੋਂ ਪਿਆਰ ਕਰਦੇ ਹਨ। ਇਸ ਦਾ ਪੁਖਤਾ ਸਬੂਤ ਇੱਕ ਸ਼ਖਸ ਵੱਲੋਂ ਸਿੱਧੂ ਮੂਸੇਵਾਲਾ ਨੂੰ ਭੇਜੀ ਗਈ ਰੱਖੜੀ ਹੈ।

ਫ਼ੋਟੋ

ਦੱਸ ਦਈਏ ਕਿ ਰੱਖੜੀ ਦਾ ਤਿਓਹਾਰ ਆਉਣ ਵਾਲਾ ਹੈ ਤੇ ਇਸ ਮੌਕੇ ਜੈਸਮੀਨ ਨਾਂਅ ਦੀ ਇੱਕ ਫ਼ੈਨ ਨੇ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਮੰਨ ਉਸ ਨੂੰ ਰੱਖੜੀ ਭੇਜੀ ਹੈ। ਜੈਸਮੀਨ ਵੱਲੋਂ ਭੇਜੇ ਇਸ ਪਿਆਰ ਨੂੰ ਸਿੱਧੂ ਮੂਸੇਵਾਲਾ ਨੇ ਫੈਨਜ਼ ਨਾਲ ਵੀ ਸ਼ੇਅਰ ਕੀਤਾ ਤੇ ਆਪਣੀ ਮੂੰਹ ਬੋਲੀ ਭੈਣ ਦਾ ਧੰਨਵਾਦ ਵੀ ਕੀਤਾ। ਇਸ ਦੇ ਨਾਲ ਹੀ ਮੂਸੇਵਾਲਾ ਨੇ ਕਿਹਾ ,"ਉਹ ਇਕੱਲੇ ਹੀ ਸੀ, ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੀਆਂ ਇੰਨੀਆਂ ਭੈਣਾਂ ਵੀ ਹਨ।"
ਸਿੱਧੂ ਮੂਸੇਵਾਲਾ ਫਿਲਹਾਲ ਆਪਣੀ ਐਲਬਮ 'ਮੂਸੇਟੇਪ' ਲਈ ਕਾਫੀ ਚਰਚਾ 'ਚ ਹਨ। ਇਸ ਪੂਰੇ ਐਲਬਮ ਵਿੱਚ 30 ਗਾਣੇ ਹਨ ਜਿਸ ਦੀਆਂ ਇੱਕ-ਇੱਕ ਕਰਕੇ ਸਿੱਧੂ ਮੂਸੇਵਾਲਾ ਵੀਡੀਓਜ਼ ਵੀ ਰਿਲੀਜ਼ ਕਰ ਰਿਹਾ ਹੈ।