Yami Gautam ਨੇ ਉਰੀ ਦੇ ਨਿਰਦੇਸ਼ਕ ਆਦਿੱਤਿਆ ਨਾਲ ਕਰਵਾਇਆ ਵਿਆਹ

ਬਾਲੀਵੁੱਡ ਅਭਿਨੇਤਰੀ ਯਾਮੀ ਗੌਤਮ ਨੇ ਵਿਆਹ ਕਰਵਾ ਲਿਆ ਹੈ। ਅਭਿਨੇਤਰੀ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ। 

Yami Gautam ਨੇ ਉਰੀ ਦੇ ਨਿਰਦੇਸ਼ਕ ਆਦਿੱਤਿਆ ਨਾਲ ਕਰਵਾਇਆ ਵਿਆਹ

 

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਰੀ ਯਾਮੀ ਗੌਤਮ ਨੇ ਵਿਆਹ ਕਰਵਾ ਲਿਆ ਹੈ। ਅਭਿਨੇਤਰੀ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ। ਯਾਮੀ ਨੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ‘ਉਰੀ’ ਦੇ ਨਿਰਦੇਸ਼ਕ ਆਦਿੱਤਿਆ ਧਾਰ ਨਾਲ ਸੱਤ ਫੇਰੇ ਲਏ ਹਨ।

 

ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਫੋਟੋਆਂ

ਯਾਮੀ ਗੌਤਮ ਨੇ ਵਿਆਹ ਦੀ ਤਸਵੀਰ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤੀ ਹੈ। ਯਾਮੀ ਨੇ ਲਾਲ ਵਿਆਹ ਦਾ ਪਹਿਰਾਵਾ ਪਾਇਆ ਹੋਇਆ ਹੈ, ਜਦਕਿ ਆਦਿਤਿਆ ਧਾਰ ਨੇ ਕਰੀਮ ਰੰਗ ਦੀ ਸ਼ੇਰਵਾਨੀ ਅਤੇ ਦਸਤਾਰ ਬੰਨ੍ਹੀ ਹੋਈ ਹੈ। ਦੋਵੇਂ ਇਕ ਦੂਜੇ ਵੱਲ ਦੇਖ ਕੇ ਮੁਸਕਰਾ ਰਹੇ ਹਨ।

 

ਵਿਆਹ ਦੀ ਪਹਿਲੀ ਤਸਵੀਰ ਸਾਂਝੀ ਕਰਦੇ ਹੋਏ ਯਾਮੀ ਗੌਤਮ ਨੇ ਲਿਖਿਆ ਹੈ, 'ਤੁਹਾਡੀ ਰੋਸ਼ਨੀ ਨਾਲ ਮੈਂ ਪਿਆਰ ਕਰਨਾ ਸਿੱਖਿਆ ਹੈ। ਅਸੀਂ ਅੱਜ ਆਪਣੇ ਪਰਿਵਾਰਾਂ ਦੇ ਆਸ਼ੀਰਵਾਦ ਨਾਲ ਵਿਆਹ ਕਰਵਾ ਲਿਆ, ਅਸੀਂ ਪ੍ਰਾਈਵੇਟ ਲੋਕ ਹਾਂ, ਇਸ ਲਈ ਅਸੀਂ ਇਹ ਤਿਉਹਾਰ ਸਿਰਫ਼ ਆਪਣੇ ਪਰਿਵਾਰ ਨਾਲ ਮਨਾਇਆ ਹੈ. ਅਸੀਂ ਤੁਹਾਡੇ ਆਸ਼ੀਰਵਾਦ ਨਾਲ ਪਿਆਰ ਅਤੇ ਦੋਸਤੀ ਦੀ ਇਸ ਯਾਤਰਾ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਾਂ'।

ਪ੍ਰਸ਼ੰਸਕ ਹੋਏ ਹੈਰਾਨ

ਯਾਮੀ ਅਤੇ ਆਦਿੱਤਿਆ ਦੇ ਇਸ ਵਿਆਹ ਤੋਂ ਪ੍ਰਸ਼ੰਸਕ ਕਾਫ਼ੀ ਹੈਰਾਨ ਹਨ, ਪਰ ਉਹ ਖੁਸ਼ ਹਨ ਕਿ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝੇ ਹੋਏ ਹਨ। ਪ੍ਰਸ਼ੰਸਕਾਂ ਤੋਂ ਲੈ ਕੇ ਸਿਤਾਰਿਆਂ ਤੱਕ ਉਹ ਇਸ ਜੋੜੀ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦੇ ਰਹੇ ਹਨ।