ਕੈਂਸਰ ਤੋਂ ਜੰਗ ਜਿੱਤ ਚੁੱਕੇ ਯੁਵਰਾਜ ਸਿੰਘ ਨੇ ਸੰਜੇ ਦੱਤ ਨੂੰ ਕਿਹਾ- 'ਤੁਸੀਂ ਫਾਈਟਰ ਹੋ'
Advertisement

ਕੈਂਸਰ ਤੋਂ ਜੰਗ ਜਿੱਤ ਚੁੱਕੇ ਯੁਵਰਾਜ ਸਿੰਘ ਨੇ ਸੰਜੇ ਦੱਤ ਨੂੰ ਕਿਹਾ- 'ਤੁਸੀਂ ਫਾਈਟਰ ਹੋ'

ਯੁਵਰਾਜ ਸਿੰਘ ਨੇ ਸੰਜੇ ਦੱਤ ਦੇ ਸਿਹਤ ਠੀਕ ਹੋਣ ਦੀ ਅਰਦਾਸ ਕੀਤੀ 

ਯੁਵਰਾਜ ਸਿੰਘ ਨੇ ਸੰਜੇ ਦੱਤ ਦੇ ਸਿਹਤ ਠੀਕ ਹੋਣ ਦੀ ਅਰਦਾਸ ਕੀਤੀ

ਦਿੱਲੀ : ਮੰਗਲਵਾਰ ਦਾ ਦਿਨ ਕਾਫ਼ੀ ਅਮੰਗਲ ਸਾਬਿਤ ਹੋਇਆ, ਫ਼ਿਲਮ ਅਦਾਕਾਰ ਸੰਜੇ ਦੱਤ ਨੇ ਕੈਂਸਰ ਹੋਣ ਦੀ ਖ਼ਬਰ ਮਿਲੀ, ਜਿਸ ਦੇ ਬਾਅਦ ਹਰ ਕੋਈ ਉਨ੍ਹਾਂ ਦੇ ਲਈ ਦੁਆ ਮੰਗ ਰਿਹਾ ਹੈ, ਉਨ੍ਹਾਂ ਦੇ ਫੈਨਸ ਜਲਦ ਸਿਹਤਮੰਦ ਹੋਣ ਦੀ ਅਰਦਾਸ ਕਰ ਰਹੇ ਨੇ,ਹੁਣ ਟੀਮ ਇੰਡੀਆ ਦੇ ਸਾਬਕਾ ਆਲ ਰਾਉਂਡਰ ਯੁਵਰਾਜ ਸਿੰਘ ਨੇ ਵੀ ਸੰਜੇ ਦੱਤ ਦਾ ਹੌਸਲਾ ਅਫ਼ਜਾਈ ਕੀਤੀ ਹੈ

ਯੁਵਰਾਜ ਸਿੰਘ ਨੇ ਟਵੀਟ 'ਤੇ ਲਿਖਿਆ 'ਸੰਜੇ ਦੱਤ ਤੁਸੀਂ ਹਮੇਸ਼ਾ ਤੋਂ ਫਾਈਟਰ ਹੋ ਅਤੇ ਰਹੋਗੇ, ਮੈਂ ਜਾਣ ਦਾ ਹਾਂ ਕਿ ਇਸ ਦੀ ਵਜ੍ਹਾਂ  ਨਾਲ ਕਿੰਨਾ ਦਰਦ ਹੁੰਦਾ ਹੈ, ਪਰ ਮੈਂ ਇਹ ਜਾਣ ਦਾ ਹਾਂ ਕਿ ਤੁਸੀਂ ਮਜ਼ਬੂਤ ਹੋ ਅਤੇ ਇਸ ਮੁਸ਼ਕਲ ਹਾਲਾਤ ਦਾ ਸਾਹਮਣਾ ਕਰ ਸਕਦੇ ਹੋ, ਮੈਂ ਦੁਆ ਕਰਦਾ ਹਾਂ ਕਿ ਤੁਸੀਂ ਜਲਦ ਠੀਕ ਹੋ ਜਾਉਗੇ'

ਸਾਹ ਲੈਣ ਵਿੱਚ ਪਰੇਸ਼ਾਨੀ 

ਇਸ ਤੋਂ ਪਹਿਲਾਂ 8 ਅਗਸਤ ਨੂੰ ਫ਼ਿਲਮ ਅਦਾਕਾਰ ਸੰਜੇ ਦੱਤ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਸਾਹ ਵਿੱਚ ਤਕਲੀਫ਼ ਦੇ ਬਾਅਦ ਸੰਜੇ ਦੱਤ ਦਾ ਚੈੱਕਅਪ ਕੀਤਾ ਗਿਆ ਸੀ, ਉਨ੍ਹਾਂ ਦਾ ਕੋਵਿਡ-19 ਦਾ ਟੈਸਟ ਹੋਇਆ ਸੀ ਪਰ ਨਤੀਜਾ ਨੈਗੇਟਿਵ ਆਇਆ, ਉਨ੍ਹਾਂ ਨੇ ਆਪਣੇ ਫੈਨਸ ਨੂੰ ਲਿਖਿਆ ਮੈਂ ਠੀਕ ਹਾਂ

ਸੰਜੇ ਦੱਤ, ਸੁਨੀਲ ਦੱਤ ਅਤੇ ਨਰਗਿਸ ਦੇ ਸਭ ਤੋਂ ਵੱਡੇ ਪੁੱਤਰ ਨੇ, ਉਨ੍ਹਾਂ ਦੀਆਂ 2 ਭੈਣਾਂ ਪ੍ਰਿਆ ਦੱਤ ਅਤੇ ਨਮਰਤਾ ਦੱਤ ਹੈ

 

 

 

 

Trending news