Facebook ਨੇ Whatsapp Web 'ਤੇ ਸ਼ੁਰੂ ਕੀਤੀ ਇਹ ਸ਼ਾਨਦਾਰ ਸਰਵਿਸ,ਇਸ ਤਰ੍ਹਾਂ ਵਰਤ ਸਕੋਗੇ

 Facebook ਨੇ ਵੈਬ 'ਤੇ Message Rooms ਨੂੰ Whatsapp ਦੇ ਨਾਲ  ਜੋੜਿਆ 

Facebook ਨੇ Whatsapp Web 'ਤੇ ਸ਼ੁਰੂ ਕੀਤੀ ਇਹ ਸ਼ਾਨਦਾਰ ਸਰਵਿਸ,ਇਸ ਤਰ੍ਹਾਂ ਵਰਤ ਸਕੋਗੇ
Facebook ਨੇ ਵੈਬ 'ਤੇ Message Rooms ਨੂੰ Whatsapp ਦੇ ਨਾਲ ਜੋੜਿਆ

ਦਿੱਲੀ : ਦੁਨੀਆ ਭਰ ਵਿੱਚ 3.14 ਅਰਬ ਯੂਜ਼ਰ ਦੇ ਲਈ ਫੇਸਬੁੱਕ(Facebook) ਨੇ Messenger Rooms ਨੂੰ Whatsapp ਦੇ  ਨਾਲ ਜੋੜਿਆ ਹੈ ਯਾਨੀ   Whatsapp Web 'ਤੇ ਮੈਸੇਂਜਰ ਰੂਮਸ ਸ਼ਾਟਕੱਟ ਹੁਣ ਸਾਰੇ ਯੂਜ਼ਰ ਦੇ ਲਈ ਹੋਵੇਗਾ 

ਲੋਕ ਹੁਣ ਮੈਸੇਂਜਰ ਰੂਮਸ ਤੱਕ ਪਹੁੰਚ ਸਥਾਪਤ ਕਰ ਸਕਦੇ ਨੇ ਜੋ ਡੈਸਕਟਾਪ 'ਤੇ Whatsapp Web ਦੇ ਜ਼ਰੀਏ ਬਿਨਾਂ ਸਮੇਂ ਸੀਮਾ ਵਾਲੇ 50 ਲੋਕਾਂ ਦੇ ਸਮੂਹ ਵੀਡੀਓ ਕਾਲ ਦੀ ਇਜਾਜ਼ਤ ਦਿੰਦਾ ਹੈ, ਇਹ ਯੂਜ਼ਰ ਨੂੰ ਆਪਣੇ ਪੀਸੀ ਅਤੇ ਲੈਪਟਾਪ ਦੇ ਮੈਸੇਂਜਰ ਰੂਪ ਦੇ ਜ਼ਰੀਏ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਜੋੜਨ ਵਿੱਚ ਸਮਰੱਥ ਕਰੇਗਾ 

ਹਾਲਾਂਕਿ ਇਹ ਫ਼ੀਚਰ ਮੋਬਾਈਲ 'ਤੇ ਨਹੀਂ ਬਲਕਿ Whatapp ਦੇ ਵੈੱਬ 'ਤੇ ਹੀ ਮੌਜੂਦ ਹੋਵੇਗਾ, ਮੈਸੇਂਜਰ ਰੂਮਸ ਮੋਬਾਈਨ 'ਤੇ ਆਉਣਾ ਬਾਕੀ ਹੈ 

ਹਾਲਾਂਕਿ ਵੈਬ ਅਤੇ ਦੇ ਲਈ Whatsapp 'ਤੇ ਆਉਣ ਵਾਲੇ ਮੈਸੇਂਜਰ ਰੂਮਸ 'ਤੇ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ ਹੈ, ਪਰ ਕਈ ਯੂਜ਼ਰ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਇਸ ਦੀ ਪਹੁੰਚ ਦੀ ਸੂਚਨਾ ਦਿੱਤੀ ਹੈ, ਫੇਸਬੁੱਕ
ਨੇ ਜ਼ੂਮ ਅਤੇ ਹੋਰ ਵੀਡੀਓ ਪਲੇਟਫਾਰਮ ਦੇ ਟੱਕਰ ਦੇਣ ਦੇ ਲਈ ਮਈ ਵਿੱਚ ਵੀਡੀਓ ਕਾਨਫਰੰਸਿੰਗ ਟੂਲ ਮੈਸੇਂਜਰ ਰੂਮ ਲਾਂਚ ਕੀਤਾ ਸੀ 

ਫੇਸਬੁੱਕ ਮੈਸੇਂਜਰ ਰੂਮਸ  ਵਿੱਚ ਯੂਜ਼ਰ ਆਪਣੇ ਨਿਊਜ਼ ਫੀਡ ਵਿੱਚ ਜਾਂ ਗਰੁੱਪ ਜਾਂ ਫਿਰ ਈਵੇਂਟ ਪੇਜ ਵਿੱਚ ਲਿੰਕ ਪੋਸਟ ਕਰ ਸਕਦੇ ਨੇ, ਇਸ ਦੀ ਖ਼ਾਸੀਅਤ ਇਹ ਹੈ ਕਿ ਯੂਜ਼ਰ ਮੈਸੈਂਜਰ ਰੂਮ ਬਣਾ ਸਕਦੇ ਨੇ,ਦੂਸਰਿਆਂ ਦੇ ਬਿਨਾਂ Whatsapp
ਐਕਾਉਂਟ ਸੱਦਾ ਦੇ ਸਕਦੇ ਨੇ