ਫ਼ਤਿਹਗੜ੍ਹ ਸਾਹਿਬ 'ਚ ਸਕੂਲ ਸ਼ੁਰੂ ਹੁੰਦੇ ਹੀ ਚਾਰ ਦਿਨਾਂ ਦੇ ਅੰਦਰ ਕਰਨਾ ਪਿਆ ਬੰਦ,ਜਾਣੋ ਕਿਉਂ

 10 ਅਕਤੂਬਰ ਨੂੰ ਪੂਰੇ ਪੰਜਾਬ ਵਿੱਚ 9 ਤੋਂ 12ਵੀਂ ਤੱਕ ਦੇ ਸਕੂਲ ਖੌਲਣ ਦਾ ਫ਼ੈਸਲਾ ਹੋਇਆ ਸੀ 

ਫ਼ਤਿਹਗੜ੍ਹ ਸਾਹਿਬ 'ਚ ਸਕੂਲ ਸ਼ੁਰੂ ਹੁੰਦੇ ਹੀ ਚਾਰ ਦਿਨਾਂ ਦੇ ਅੰਦਰ ਕਰਨਾ ਪਿਆ ਬੰਦ,ਜਾਣੋ ਕਿਉਂ
10 ਅਕਤੂਬਰ ਨੂੰ ਪੂਰੇ ਪੰਜਾਬ ਵਿੱਚ 9 ਤੋਂ 12ਵੀਂ ਤੱਕ ਦੇ ਸਕੂਲ ਖੌਲਣ ਦਾ ਫ਼ੈਸਲਾ ਹੋਇਆ ਸੀ

ਹਰਪ੍ਰੀਤ ਸਿੰਘ/ਫ਼ਤਿਹਗੜ੍ਹ ਸਾਹਿਬ : 19 ਅਕਤੂਬਰ ਨੂੰ 6 ਮਹੀਨੇ ਬਾਅਦ 9ਵੀਂ ਤੋਂ 12ਵੀਂ ਕਲਾਸ ਦੇ ਬੱਚਿਆਂ ਦੀ ਪੜਾਈ ਨੂੰ ਧਿਆਨ ਵਿੱਚ ਰੱਖ ਦੇ ਹੋਏ ਸਕੂਲ ਖੋਲੇ ਗਏ ਸਨ,ਕੋਰੋਨਾ ਦੀ ਵਜ੍ਹਾਂ ਕਰਕੇ ਸਕੂਲਾਂ ਵਿੱਚ ਹਾਜ਼ਰੀ 1 ਫ਼ੀਸਦੀ ਹੀ ਦਰਜ ਹੋ ਰਹੀ ਸੀ, ਮਾਪਿਉ ਦੇ ਮੰਨਾਂ ਵਿੱਚ ਕੋਰੋਨਾ ਨੂੰ ਲੈਕੇ ਡਰ ਬਣਿਆ ਹੋਇਆ ਹੈ,ਫ਼ਤਿਹਗੜ੍ਹ ਸਾਹਿਬ ਵਿੱਚ ਇਹ ਡਰ ਉਸ ਵੇਲੇ ਹੋਰ ਜ਼ਿਆਦਾ ਹੋ ਗਿਆ ਜਦੋਂ  ਅਮਲੋਹ ਵਿੱਚ ਇੱਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੀ ਅਧਿਆਪਕ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ,ਸਕੂਲ ਨੂੰ ਫ਼ਿਲਹਾਲ ਬੰਦ ਕਰ ਦਿੱਤਾ

ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਦੇ ਤਹਿਤ ਸਕੂਲ ਵਿੱਚ ਕੋਰੋਨਾ ਟੈਸਟ ਕੀਤੇ ਜਾ ਰਹੇ ਸਨ ਇਸ ਦੌਰਾਨ ਇੱਕ ਅਧਿਆਪਕਾਂ ਦਾ ਕੋਰੋਨਾ ਟੈਸਟ ਹੋਇਆ ਤਾਂ ਇੱਕ ਅਧਿਆਪਕ ਦੀ ਰਿਪੋਰਟ ਪੋਜ਼ੀਟਿਵ ਆਈ ਜਿਸ ਤੋਂ ਬਾਅਦ ਫ਼ੋਰਨ ਟੀਚਰ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ,ਸਿਰਫ਼ ਇੰਨਾਂ ਹੀ ਕੋਰੋਨਾ ਪੋਜ਼ੀਟਿਵ ਅਧਿਆਪਕ ਦੇ ਸੰਪਰਕ ਵਿੱਚ ਆਏ 50 ਵਿਦਿਆਰਥੀਆਂ ਦੇ ਸੈਂਪਲ ਵੀ ਲਏ ਗਏ ਨੇ ਜਿੰਨਾਂ ਦੀ ਰਿਪੋਰਟ ਆਉਣੀ ਹੈ,ਫ਼ਿਲਹਾਲ ਰਿਪੋਰਟ ਆਉਣ ਤੱਕ ਬੱਚਿਆਂ ਨੂੰ ਵੀ ਕੁਆਰੰਟੀਨ ਵਿੱਚ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ
 
19 ਅਕਤੂਬਰ ਨੂੰ ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਪੰਜਾਬ ਸਰਕਾਰ ਨੇ 9ਵੀਂ ਤੋਂ 12 ਤੱਕ ਦੇ ਵਿਦਿਆਰਥੀਆਂ ਦੇ ਲਈ ਸਕੂਲ ਖੋਲੇ ਸਨ,ਕੇਂਦਰ ਅਤੇ ਸੂਬਾ ਸਰਕਾਰ ਦੀਆਂ ਗਾਈਡ ਲਾਈਨਾਂ ਮੁਤਾਬਿਕ ਸਕੂਲ ਨੂੰ ਪੂਰੀ ਤਰ੍ਹਾਂ ਸੈਨੇਟਾਇਜ਼ ਕੀਤਾ ਜਾਵੇਗਾ,ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਮਾਪਿਉ ਦੀ ਲਿਖਿਤ ਮਨਜ਼ੂਰੀ ਜ਼ਰੂਰੀ ਹੋਵੇਗੀ,ਸਕੂਲ ਵਿੱਚ ਸੈਨੇਟਾਇਜ਼ਰ ਦੀ ਵਰਤੋਂ ਹੋਵੇਗੀ, ਬੱਚਿਆਂ ਨੂੰ ਗਰੁੱਪ ਵਿੱਚ ਪੜਾਇਆ  ਜਾਵੇਗਾ ਇਸ ਦੇ ਨਾਲ ਕਲਾਸ ਵਿੱਚ ਵਿਦਿਆਰਥੀਆਂ ਦੇ ਸਿਟਿੰਗ ਅਰੇਜਮੈਂਟ ਵੀ ਇਸ ਤਰ੍ਹਾਂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਤਾਂ ਕਿ ਵਿਦਿਆਰਥੀਆਂ ਵਿੱਚ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਦਾ ਪਾਲਨ ਹੋ ਸਕੇ