74 ਸਾਲ ਬਾਅਦ ਪੰਜਾਬ ਦੇ ਇਸ ਜ਼ਿਲ੍ਹੇ ਨੂੰ ਮਿਲਣ ਵਾਲਾ ਹੈ ਵੱਡਾ ਤੋਹਫ਼ਾ

26 ਜਨਵਰੀ ਨੂੰ ਲੋਕਾਂ ਲਈ ਨਵੇਂ ਬੱਸ ਸਟੈਂਡ ਦੀ ਸੌਗਾਤ ਸੌਂਪੀ ਜਾਵੇਗੀ 

74 ਸਾਲ ਬਾਅਦ ਪੰਜਾਬ ਦੇ ਇਸ ਜ਼ਿਲ੍ਹੇ ਨੂੰ ਮਿਲਣ ਵਾਲਾ ਹੈ ਵੱਡਾ ਤੋਹਫ਼ਾ
26 ਜਨਵਰੀ ਨੂੰ ਲੋਕਾਂ ਲਈ ਨਵੇਂ ਬੱਸ ਸਟੈਂਡ ਦੀ ਸੌਗਾਤ ਸੌਂਪੀ ਜਾਵੇਗੀ

ਸੁਨੀਲ ਨਾਗਪਾਲ/ਫ਼ਾਜ਼ਿਲਕਾ :  ਪੰਜਾਬ ਦਾ ਸਰਹੱਦੀ ਸ਼ਹਿਰ ਫਾਜ਼ਿਲਕਾ ਦੇ ਲੋਕਾਂ ਨੂੰ ਇੱਕ ਲੰਬੇ ਇੰਤਜ਼ਾਰ ਤੋਂ ਬਾਅਦ ਵੱਡੀ ਰਾਹਤ ਮਿਲਣ ਜਾ ਰਹੀ ਹੈ ।  ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਫਾਜ਼ਿਲਕਾ ਤੋਂ 8 ਰੂਟਾਂ ਲਈ ਸਰਕਾਰੀ ਬੱਸਾਂ ਚੱਲਣਗੀਆਂ । 26 ਜਨਵਰੀ ਨੂੰ ਲੋਕਾਂ ਲਈ ਨਵੇਂ ਬੱਸ ਸਟੈਂਡ ਦੀ ਸੌਗਾਤ ਸੌਂਪੀ ਜਾਵੇਗੀ । ਇਸ ਬੱਸ ਸਟੈਂਡ ਦੇ ਸ਼ੁਰੂ ਹੋਣ ਦੇ ਨਾਲ ਹੀ ਲੋਕਾਂ ਨੂੰ ਭੀੜਭਾੜ ਤੋਂ ਰਾਹਤ ਮਿਲੇਗੀ । ਇਹ ਬੱਸ ਸਟੈਂਡ ਟਰੱਕ ਯੂਨੀਅਨ ਚੌਂਕ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਸਾਹਮਣੇ ਤਿਆਰ ਹੋ ਰਿਹਾ ਹੈ । 5 ਕਰੋੜ ਦੀ ਲਾਗਤ ਨਾਲ ਬਣ ਰਹੇ ਇਸ ਬੱਸ ਸਟੈਂਡ ਦੀ ਖ਼ਾਸ ਗੱਲ ਇਹ ਹੈ ਕਿ ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਫਾਜ਼ਿਲਕਾ ਸ਼ਹਿਰ ਤੋਂ 8 ਰੂਟਾਂ 'ਤੇ ਬੱਸਾਂ ਨੂੰ ਰਫ਼ਤਾਰ ਮਿਲੇਗੀ । ਇਸ ਰਫ਼ਤਾਰ ਦੇ ਨਾਲ ਹੀ ਲੋਕਾਂ ਨੂੰ ਹੋਣ ਵਾਲੀ ਲੰਬੇ ਜਾਮ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ ।

ਕਿਉਂ ਲੱਗਿਆ ਇਨਾਂ ਸਮਾਂ ?

ਹੁਣ ਤੱਕ ਸਿਰਫ਼ 3 ਰੂਟਾਂ 'ਤੇ ਹੀ ਬੱਸਾਂ ਚਲਦੀਆਂ ਸਨ । ਇਨ੍ਹਾਂ ਹੀ ਨਹੀਂ ਸ਼ਹਿਰ ਦੇ ਅੰਦਰ ਤੋਂ ਬਾਹਰ ਆਉਣ ਵੇਲੇ ਬੱਸ ਸਟੈਂਡ ਐੱਸਡੀਓ ਮੰਡੀ ਬੋਰਡ ਦਾ ਕਹਿਣਾ ਹੈ ਕਿ ਬੱਸ ਸਟੈਂਡ ਦੀ ਉਸਾਰੀ 'ਚ ਇਨ੍ਹਾਂ ਸਮਾਂ ਇਸ ਲਈ ਲੱਗਿਆ ਕਿਉਂਕਿ ਇਸ ਦਾ ਕੇਸ ਕੋਰਟ 'ਚ ਚੱਲ ਰਿਹਾ ਸੀ ਜਿਸਦਾ ਹੁਣ ਹੱਲ ਨਿਕਲ ਗਿਆ ਹੈ । ਲੋਕਾਂ ਨੂੰ ਵੀ ਉਮੀਦ ਹੈ ਕਿ ਹੁਣ ਇਸ ਬੱਸ ਸਟੈਂਡ ਨਾਲ ਉਨ੍ਹਾਂ ਦੇ ਸਮੇਂ ਦੀ ਬੱਚਤ ਹੋਵੇਗੀ ਤੇ ਉਹ ਆਪਣੀ ਮੰਜ਼ਿਲ ਤੱਕ ਛੇਤੀ ਪਹੁੰਚ ਸਕਣਗੇ