ਫਾਜ਼ਿਲਕਾ ਵਿੱਚ 206 ਜਵਾਨਾਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਧ ਦਾ ਕੀ ਹੈ ਮਹੱਤਵ ?

  ਭਾਰਤ ਪਾਕਿਸਤਾਨ ਸਰਹੱਦ ਨਾਲ  ਲੱਗਦੇ ਫਾਜ਼ਿਲਕਾ ਦੇ ਪਿੰਡ ਆਸਫਵਾਲਾ ਵਿੱਚ ਬਣੀ ਸ਼ਹੀਦ ਜਵਾਨਾਂ ਦੀ ਸਮਾਧੀ 'ਤੇ ਹਰ ਕੋਈ ਨਾਂ ਸਿਰਫ਼ ਆਪਣਾ ਸੀਸ ਝੁਕਾਉਂਦਾ ਹੈ ਸਗੋਂ ਆਸਥਾ ਹੈ ਕਿ ਇੱਥੇ ਹਰ ਮਨੋਂ ਕਾਮਨਾ ਪੂਰੀ ਵੀ ਹੁੰਦੀ ਹੈ,ਇਤਿਹਾਸਿਕ ਹੋਣ ਦੇ ਨਾਲ ਨਾਲ ਇਹ ਥਾਂ ਸੈਰ-ਸਪਾਟੇ ਵਜੋਂ ਵੀ ਜਾਣੀ ਜਾਣ ਲੱਗੀ ਹੈ,ਜ਼ਿਕਰੇਖਾਸ ਹੈ ਕਿ  ਪਿੰਡ ਆਸਫਵਾਲਾ ਵਿੱਚ 1971  ਦੇ ਭਾਰਤ ਪਾਕਿਸਤਾਨ ਲੜਾਈ ਵਿੱਚ ਸ਼ਹੀਦ ਹੋਏ 206  ਜਵਾਨਾਂ ਦੀ ਸਮਾਧੀ ਨੇ

ਫਾਜ਼ਿਲਕਾ ਵਿੱਚ 206 ਜਵਾਨਾਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਧ ਦਾ ਕੀ ਹੈ ਮਹੱਤਵ ?
ਫਾਜ਼ਿਲਕਾ ਵਿੱਚ 206 ਜਵਾਨਾਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਧ ਦਾ ਕੀ ਹੈ ਮਹੱਤਵ ?

ਫਾਜ਼ਿਲਕਾ :   ਭਾਰਤ ਪਾਕਿਸਤਾਨ ਸਰਹੱਦ ਨਾਲ  ਲੱਗਦੇ ਫਾਜ਼ਿਲਕਾ ਦੇ ਪਿੰਡ ਆਸਫਵਾਲਾ ਵਿੱਚ ਬਣੀ ਸ਼ਹੀਦ ਜਵਾਨਾਂ ਦੀ ਸਮਾਧੀ 'ਤੇ ਹਰ ਕੋਈ ਨਾਂ ਸਿਰਫ਼ ਆਪਣਾ ਸੀਸ ਝੁਕਾਉਂਦਾ ਹੈ ਸਗੋਂ ਆਸਥਾ ਹੈ ਕਿ ਇੱਥੇ ਹਰ ਮਨੋਂ ਕਾਮਨਾ ਪੂਰੀ ਵੀ ਹੁੰਦੀ ਹੈ,ਇਤਿਹਾਸਿਕ ਹੋਣ ਦੇ ਨਾਲ ਨਾਲ ਇਹ ਥਾਂ ਸੈਰ-ਸਪਾਟੇ ਵਜੋਂ ਵੀ ਜਾਣੀ ਜਾਣ ਲੱਗੀ ਹੈ,ਜ਼ਿਕਰੇਖਾਸ ਹੈ ਕਿ  ਪਿੰਡ ਆਸਫਵਾਲਾ ਵਿੱਚ 1971  ਦੇ ਭਾਰਤ ਪਾਕਿਸਤਾਨ ਲੜਾਈ ਵਿੱਚ ਸ਼ਹੀਦ ਹੋਏ 206  ਜਵਾਨਾਂ ਦੀ ਸਮਾਧੀ ਨੇ

ਕੀ ਹੋਇਆ ਸੀ 1971 'ਚ ? 

ਦਰਅਸਲ ਤਿੰਨ ਦਸੰਬਰ 1971 ਵਿੱਚ ਭਾਰਤ ਉੱਤੇ ਹਮਲਾ ਕਰਨ ਵਾਲੀ ਪਾਕਿਸਤਾਨੀ ਫੌਜ ਨੇ ਸਰਹੱਦ ਨਾਲ ਦੀਆਂ ਕਈ ਥਾਵਾਂ 'ਤੇ ਜ਼ੋਰਦਾਰ ਹਮਲਾ ਕੀਤਾ ਸੀ,  ਦੁਸ਼ਮਣਾਂ ਨੇ ਫ਼ਾਜ਼ਿਲਕਾ  ਦੇ ਦਰਜਨ ਭਰ ਪਿੰਡਾਂ ਨੂੰ ਘੇਰਦੇ ਹੋਏ ਕਬਜ਼ਾ ਕਰ ਲਿਆ ਸੀ, ਇੰਨਾ ਹੀ ਨਹੀਂ ਪਾਕਿਸਤਾਨੀ ਫੌਜ ਅੱਗੇ ਵਧਦੇ ਹੋਏ ਬੇਰੀਵਾਲਾ ਬ੍ਰਿਜ ਤੱਕ ਪਹੁੰਚ ਗਈ, ਜਿੱਥੇ ਉਨ੍ਹਾਂ ਨੇ ਆਪਣੇ 1500  ਦੇ ਕਰੀਬ ਰੇਂਜਰ,  ਟੈਂਕ ਅਤੇ ਤੋਪਾਂ ਨਾਲ ਲੈਸ ਬ੍ਰਿਗੇਡ ਤੈਨਾਤ ਕਰ ਦਿੱਤੀ,ਉਸ ਵੇਲੇ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਵਾਲੇ ਅਤੇ  ਸ਼ਹਾਦਤ ਹਾਸਿਲ ਕਰਨ ਵਾਲੇ ਭਾਰਤੀ ਜਵਾਨਾਂ ਦੇ ਸਨਮਾਨ ਵਿੱਚ ਪਿੰਡ ਆਸਫਵਾਲਾ ਵਿੱਚ 90 ਫੁੱਟ ਚੌੜੀ ਚਿਤਾ ਬਣਾਕੇ ਉਨ੍ਹਾਂ ਦਾ ਸਾਮੂਹਿਕ ਅੰਤਿਮ ਸਸਕਾਰ ਕੀਤਾ ਗਿਆ ਸੀ ।

ਬਹਾਦਰ ਜਵਾਨਾਂ ਨੇ ਦਿੱਤਾ ਮੂੰਹ ਤੋੜ ਜਵਾਬ

ਪਾਕਿਸਤਾਨੀ ਰੇਂਜਰ ਨੇ ਪਿੰਡ ਦੇ ਲੋਕਾਂ ਨੂੰ ਬੰਧਕ ਵੀ ਬਣਾ ਲਿਆ ਸੀ, ਪਰ ਭਾਰਤੀ ਜਵਾਨਾਂ ਨੇ ਦੁਸ਼ਮਣ  ਦੇ ਨਾਪਾਕ ਇਰਾਦਿਆਂ ਨੂੰ ਢੇਰ ਕਰ ਦਿੱਤਾ,ਦੁਸ਼ਮਣ ਨੂੰ ਅੱਗੇ ਵਧਣ ਤੋਂ ਰੋਕਣ ਲਈ ਬੇਰੀਵਾਲਾ ਪੁੱਲ ਨੂੰ ਬੰਬਾਂ ਨਾਲ ਉਡਾ ਕੇ ਫਾਜ਼ਿਲਕਾ 'ਤੇ ਦੁਸ਼ਮਣ ਵੱਲੋਂ ਕਬਜ਼ੇ ਕੀਤੇ ਰਸਤੇ ਨੂੰ ਹੀ ਬੰਦ ਕਰ ਦਿੱਤਾ ਅਤੇ ਹਮਲਾਵਰਾਂ ਨੂੰ ਪੁੱਠੇ ਪੈਰ ਵਾਪਿਸ ਭੱਜਣਾ ਪਿਆ, ਇਨਾਂ ਹੀ ਨਹੀਂ ਦੁਸ਼ਮਣ ਦੇ ਟੈੱਕ,   ਜੀਪ, ਛੇ ਪਾਊਡਰ ਗੰਨ ਵੀ ਖੋਹ ਲਏ ਗਏ  ਸਨ, ਇਸ ਲੜਾਈ  ਦੇ  ਦੌਰਾਨ ਤਕਰੀਬਨ 206 ਭਾਰਤੀ ਜਵਾਨ ਸ਼ਹੀਦ ਹੋਏ 

ਸੈਲਾਨੀਆਂ ਲਈ ਖਿੱਚ ਦਾ ਕੇਂਦਰ

ਇਸ ਥਾਂ  'ਤੇ ਸ਼ਹੀਦ ਜਵਾਨਾਂ  ਦੇ ਨਾਮ ਅਤੇ ਫੋਟੋ ਵੀ ਲਗਾਏ ਗਏ ਨੇ,ਉਨ੍ਹਾਂ ਦੀ ਬਹਾਦਰੀ ਨੂੰ ਬਿਆਨ ਕਰਦੀਆਂ ਪੇਂਟਿੰਗਜ਼ ਅਤੇ ਹੋਰ ਤਸਵੀਰਾਂ ਵੀ ਸੈਲਾਨੀਆਂ ਲਈ ਖ਼ਾਸ ਖਿੱਚ ਦਾ ਕੇਂਦਰ ਹੁੰਦੀਆਂ ਨੇ, ਅਤੇ ਖ਼ਾਸ ਮੌਕੇ ਪੁੱਜਣ ਵਾਲੇ ਲੋਕ ਸ਼ਹੀਦਾਂ ਦੀ ਸ਼ਹਾਦਤ 'ਤੇ ਮਾਣ ਮਹਿਸੂਸ ਕਰਦੇ ਨੇ

ਕਮੇਟੀ ਕਰਦੀ ਹੈ ਸਾਂਭ ਸੰਭਾਲ

ਪੰਜ ਏਕੜ ਵਿੱਚ ਬਣਾਈ ਗਈ ਇਸ ਸਮਾਧੀ ਵਾਲੀ ਥਾਂ ਦੇ ਇੱਕ ਪਾਸੇ ਸਰਕਾਰੀ ਹਾਈ ਸਕੂਲ ਹੈ ਤਾਂ ਦੂਜੀ ਪਾਸੇ ਸਰਕਾਰੀ ਪ੍ਰਾਇਮਰੀ ਸਕੂਲ ਹੈ ਸਿਰਫ਼ ਇੰਨਾ ਹੀ ਨਹੀਂ ਇਸ ਦੇ ਨਾਲ ਹੀ ਸਰਕਾਰੀ ਡਿਸਪੈਂਸਰੀ  ਦੇ ਤਹਿਤ ਸਿਹਤ ਸੁਵਿਧਾਵਾਂ ਵੀ ਦਿੱਤੀਆਂ ਜਾ ਰਹੀਆਂ ਨੇ,ਇਸਦੀ ਦੇਖਭਾਲ ਲਈ ਸ਼ਹੀਦਾਂ ਦੀ ਸਮਾਧੀ ਸਭਾ ਕਮੇਟੀ ਬਣਾਈ ਗਈ ਹੈ ਜੋ ਫ਼ਤਿਹ ਦਿਵਸ ਜਾਂ ਫਿਰ ਹੋਰ ਸਮਾਗਮਾਂ ਦਾ ਪ੍ਰਬੰਧ ਵੀ ਕਰਦੇ ਨੇ ਜਿਸ ਵਿੱਚ ਆਰਮੀ  ਦੇ ਆਲਾ ਅਫਸਰਾਂ ਤੋਂ ਲੈ ਕੇ ਜ਼ਿਲ੍ਹਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਸਣੇ ਪੰਜਾਬ  ਦੇ ਮੰਤਰੀ  ਵੀ ਹਿੰਸਾ ਲੈਂਦੇ ਹੈ