ਗੈਂਗਸਟਰ ਸੁਖਪ੍ਰੀਤ ਬੁੱਢਾ ਦੀ ਗਿਰਫ਼ਤਾਰੀ ਤੋਂ ਬਾਅਦ ਪੰਜਾਬ ਪੁਲਿਸ ਨੇ ਗੈਂਗਸਟਰ ਦੇ ਵੱਡੇ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ

ਗੈਂਗਸਟਰ ਬੁੱਢਾ ਦੀ ਗਿਰਫ਼ਤਾਰੀ ਤੋਂ ਬਾਅਦ 23 ਮੁਲਜ਼ਮ ਗਿਰਫ਼ਤਾਰ,36 ਹਥਿਆਰ ਬਰਾਮਦ  

ਗੈਂਗਸਟਰ ਸੁਖਪ੍ਰੀਤ ਬੁੱਢਾ ਦੀ ਗਿਰਫ਼ਤਾਰੀ ਤੋਂ ਬਾਅਦ ਪੰਜਾਬ ਪੁਲਿਸ ਨੇ ਗੈਂਗਸਟਰ ਦੇ ਵੱਡੇ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ
ਗੈਂਗਸਟਰ ਸੁਖਪ੍ਰੀਤ ਬੁੱਢਾ ਦੀ ਗਿਰਫ਼ਤਾਰੀ ਤੋਂ ਬਾਅਦ ਪੰਜਾਬ ਪੁਲਿਸ ਨੇ ਗੈਂਗਸਟਰ ਦੇ ਵੱਡੇ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ

ਚੰਡੀਗੜ੍ਹ : ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਦੀ ਗਿਰਫ਼ਤਾਰੀ ਤੋਂ ਬਾਅਦ ਪੰਜਾਬ ਪੁਲਿਸ ਨੇ ਗੈਂਗਸਟਰ ਅਤੇ ਦਹਿਸ਼ਤਗਰਦਾਂ ਦੇ ਵੱਡੇ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਹੈ, ਸਿਰਫ਼ ਇੰਨਾ ਹੀ ਨਹੀਂ ਪੁਲਿਸ ਨੇ 2 ਅਜਿਹੇ ARMS SUPPLIER ਨੂੰ  ਵੀ ਗਿਰਫ਼ਤਾਰੀ ਕੀਤਾ ਹੈ ਜੋ ਗੈਂਗਸਟਰ ਅਤੇ ਦਹਿਸ਼ਤਗਰਦਾਂ ਨੂੰ ਹਥਿਆਰ ਸਪਲਾਈ ਕਰਦੇ ਸਨ, ਗੈਂਗਸਟਰ ਸੁਖਪ੍ਰੀਤ ਬੁੱਢਾ ਦੀ ਇਨਟੈਰੋਗੇਸ਼ਨ (INTEROGATION)ਤੋਂ ਬਾਅਦ ਪੰਜਾਬ ਪੁਲਿਸ ਨੇ ਟਾਰਗੇਟ ਕਿਲਿੰਗ ਦੇ ਇੱਕ ਸਭ ਤੋਂ ਵੱਡੇ ਮਾਮਲੇ ਦੀਆ ਵੀ ਪਰਤਾ ਖੋਲ੍ਹਿਆ ਨੇ

ਬੁੱਢਾ ਦੀ ਗਿਰਫ਼ਤਾਰੀ ਤੋਂ ਬਾਅਦ 23 ਗਿਰਫ਼ਤਾਰੀਆਂ

ਪਿਛਲੇ ਸਾਲ ਪੰਜਾਬ ਪੁਲਿਸ ਸੁਖਪ੍ਰੀਤ ਸਿੰਘ ਬੁੱਢਾ ਨੂੰ ਵਿਦੇਸ਼ ਤੋਂ ਗਿਰਫ਼ਤਾਰ ਕਰ ਕੇ ਲੈਕੇ ਆਈ ਸੀ, ਬੁੱਢਾ ਦੀ ਗਿਰਫ਼ਤਾਰੀ ਤੋਂ ਬਾਅਦ ਹੁਣ ਤੱਕ ਪੁਲਿਸ ਨੇ 23 ਲੋਕਾਂ ਨੂੰ ਗਿਰਫ਼ਤਾਰੀ ਕੀਤਾ ਹੈ ਜਿੰਨਾ ਤੋਂ 36 ਹਥਿਆਰ ਬਰਾਮਦ ਕੀਤੇ ਜਾ ਚੁੱਕੇ ਨੇ,ਪੰਜਾਬ ਪੁਲਿਸ ਨੇ ਜਿਨਾਂ 23 ਲੋਕਾਂ ਨੂੰ ਗਿਰਫ਼ਤਾਰੀ ਕੀਤਾ ਹੈ ਉਨਾਂ ਵਿੱਚ 2 ਗੰਨ ਹਾਊਸ ਦੇ ਮਾਲਕ ਨੇ,ਇਸ ਦੇ ਨਾਲ ਪੁਲਿਸ ਨੇ 4 ਗੰਨ ਹਾਊਸ ਨੂੰ ਵੀ ਸੀਲ ਕਰ ਦਿੱਤਾ ਹੈ,ਪੁਲਿਸ ਨੇ  ਫਿਰੋਜ਼ਪੁਰ ਅਤੇ ਨਾਲ ਲੱਗਦੀ ਹਰਿਆਣਾ ਅਤੇ ਰਾਜਸਥਾਨ ਦੀ ਸਰਹੱਦ ਤੋਂ 36 ਹਥਿਆਰ ਬਰਾਮਦ ਕੀਤੇ ਨੇ,ਫੜੇ ਗਏ ਹਥਿਆਰ ਵਿੱਚ 14 ਡਬਲ ਬੈਰਲ ਬਰੀਚ ਲੋਡਿਡ (DBBL)12 ਬੋਰ ਗਨ(12 BORE GUN) 4 ਸਿੰਗਲ ਬੈਰਲ ਲੋਡਿਡ (SBBL) 12 ਬੋਰ ਗਨ,ਪੰਜ 32 ਬੋਰ ਪਿਸਟਲ (32 BORE PISTOLS),45 ਬੋਰ ਪਿਸਟਲ,ਤਿੰਨ 30 ਬੋਰ ਪਿਸਟਲ,25 ਬੋਰ ਪਿਸਟਲ ਅਤੇ 2 ਕਾਰਬਾਈਨ(CARBINES) ਨੇ 

ਗੰਨ ਹਾਊਸ ਤੋਂ ਦਹਿਸ਼ਤਗਰਦ ਲੈਂਦੇ ਸਨ ਹਥਿਆਰ

ਗੰਨ ਹਾਊਸ ਦੇ ਮਾਲਿਕਾਂ ਦੀ ਗਿਰਫ਼ਤਾਰੀ ਤੋ ਬਾਅਦ ਸਾਹਮਣੇ ਆਇਆ ਹੈ ਕਿ ਖ਼ਾਲਿਸਤਾਨ ਲਿਫਰੇਸ਼ਨ ਫੋਰਸ (KLF)ਦਾ ਚੀਫ਼ ਹੈਪੀ PHD ਇੰਨਾ ਗੰਨ ਹਾਉਸ ਤੋਂ ਹੀ ਹਥਿਆਰ ਲੈਂਦਾ ਸੀ,ਸਿਰਫ਼ ਇੰਨਾਂ ਹੀ ਨਹੀਂ ਪੁੱਛ-ਗਿੱਛ ਵਿੱਚ ਇਹ ਵੀ ਸਾਹਮਣੇ  ਆਇਆ ਹੈ ਕਿ RSS ਦੇ ਆਗੂ ਜਗਦੀਸ਼ ਗਗਨੇਜਾ ਦੇ ਕਤਲ ਵਿੱਚ ਸ਼ਾਮਲ ਧਰਮਿੰਦਰ ਗੁਗਨੀ ਨੇ ਵੀ ਇਸੇ ਹਾਉਸ ਤੋਂ ਹੀ ਹਥਿਆਰ ਲਿਆ ਸੀ

ਗੰਨ ਹਾਊਸ ਨਾਲ ਬੁੱਢਾ ਦਾ ਰਿਸ਼ਤਾ

ਬੁੱਢਾ ਦੀ ਇਨਟੈਰੋਗੇਸ਼ਨ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਅਪ੍ਰੈਲ 2018 ਵਿੱਚ ਗਾਇਕ ਪਰਵੇਸ਼ ਵਰਮਾ 'ਤੇ ਜਿਸ ਹਥਿਆਰ ਨਾਲ ਗੋਲੀ ਚਲਾਈ ਗਈ ਸੀ ਉਹ ਹਥਿਆਰ ਵੀ ਇਸੇ ਗੰਨ ਹਾਊਸ ਤੋਂ ਲਿਆ ਗਿਆ ਸੀ,ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦਾਅਵਾ ਕੀਤਾ ਕਿ ਗੰਨ ਹਾਉਸ ਦਾ ਮਾਲਿਕ ਆਸ਼ਿਸ਼ ਨੇ ਹੀ ਗੈਂਗਸਟਰ ਜੱਗੂ ਭਗਵਾਨ ਪੁਰੀਆ ਅਤੇ ਸੁੱਖਾ ਕਾਹਲਵਾ ਨੂੰ ਹਥਿਆਰ ਸਪਲਾਈ ਕਰਦੇ ਸਨ, ਆਸ਼ਿਸ਼ ਦੀ ਗਿਰਫ਼ਤਾਰੀ ਤੋਂ ਬਾਅਦ ਹੀ ਪੁਲਿਸ ਨੇ 2 ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਲਾਡੀ ਨੀਰਜ ਕੁਮਾਰ ਉਰਫ਼ ਧੀਰਜ ਬੱਟਾ ਨੂੰ ਗਿਰਫ਼ਤਾਰ ਕੀਤਾ ਸੀ, ਗੈਂਗਸਟਰ ਲਾਡੀ 'ਤੇ 20 ਮਾਮਲੇ ਦਰਜ ਨੇ ਜਦਕਿ ਬੱਟਾ ਤੇ 13 ਅਪਰਾਧਿਕ ਮਾਮਲੇ ਦਰਜ ਨੇ