ਗਿਆਨੀ ਇਕਬਾਲ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤਾ ਗੁੰਮਰਾਹ: ਅਵਤਾਰ ਸਿੰਘ ਹਿੱਤ

ਸਿੱਖ ਇਤਿਹਾਸ ਨਾਲ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਅਵਤਾਰ ਸਿੰਘ ਹਿੱਤ

ਗਿਆਨੀ ਇਕਬਾਲ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤਾ ਗੁੰਮਰਾਹ: ਅਵਤਾਰ ਸਿੰਘ ਹਿੱਤ
ਸਿੱਖ ਇਤਿਹਾਸ ਨਾਲ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਅਵਤਾਰ ਸਿੰਘ ਹਿੱਤ

ਨਵੀਂ ਦਿੱਲੀ: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਹਿੱਤ ਸਮੇਤ ਸਾਰੇ ਬੋਰਡ ਮੈਂਬਰਾਂ ਨੇ ਗਿਆਨੀ ਇਕਬਾਲ ਸਿੰਘ ਵੱਲੋਂ ਰਾਮ ਜਨਮ ਭੂਮੀ ਮੌਕੇ ਜੱਥੇਦਾਰ ਦੇ ਤੌਰ 'ਤੇ ਪੁੱਜ ਕੇ ਸਿੱਖ ਇਤਿਹਾਸ ਨਾਲ ਜੋ ਛੇੜਛਾੜ ਕੀਤੀ ਹੈ ਉਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

ਜੱਥੇਦਾਰ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਛੇਤੀ ਹੀ ਬੋਰਡ ਮੈਂਬਰਾਂ ਦੀ ਮੀਟਿੰਗ ਬੁਲਾ ਕੇ ਇਸ ਮਾਮਲੇ ਨੂੰ ਰੱਖਿਆ ਜਾਵੇਗਾ ਅਤੇ ਤਖ਼ਤ ਸਾਹਿਬ ਦੇ ਮੌਜੁਦਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਵੱਲੋਂ ਇਸ 'ਤੇ ਕਾਰਵਾਈ ਕੀਤੀ ਜਾਵੇਗੀ। 

ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੇ ਦੇਸ਼ ਦੇ ਪ੍ਰਧਾਨਮੰਤਰੀ ਨੂੰ ਵੀ ਖੁਦ ਨੂੰ ਜੱਥੇਦਾਰ ਪਟਨਾ ਸਾਹਿਬ ਦਾ ਦੱਸ ਕੇ ਗੁਮਰਾਹ ਕੀਤਾ ਅਤੇ ਉਸ ਦੇ ਬਾਅਦ ਸਿੱਖ ਗੁਰੂ ਸਾਹਿਬਾਨ ਨੂੰ ਹਿੰਦੂ ਸਾਬਤ ਕਰਨ ਦਾ ਜੋ ਬੱਜਰ ਗੁਨਾਹ ਕੀਤਾ ਹੈ ਉਸ ਲਈ ਸਿੱਖ ਸੰਗਤ ਕਦੀ ਵੀ ਗਿਆਨੀ ਇਕਬਾਲ ਸਿੰਘ ਨੂੰ ਮੁਆਫ਼ ਨਹੀਂ ਕਰੇਗੀ। ਜਥੇਦਾਰ ਹਿੱਤ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਰਾਮ ਜਨਮ ਭੂਮੀ ਦਾ ਨੀਂਹ ਪੱਥਰ ਰੱਖੇ ਜਾਣ 'ਤੇ ਵਧਾਈ ਵੀ ਦਿੱਤੀ। 

Watch Live Tv-