ਗੁਰੂਗਰਾਮ,ਫ਼ਰੀਦਾਬਾਦ ਵਿੱਚ 1 ਜੁਲਾਈ ਤੋਂ ਮੁੜ ਤੋਂ ਖੁੱਲ੍ਹਣਗੇ ਸ਼ਾਪਿੰਗ ਮਾਲ, ਇੰਨਾ ਗੱਲਾਂ ਦਾ ਰੱਖਣਾ ਹੋਵੇਗਾ ਖ਼ਿਆਲ

ਗੁਰੂਗਰਾਮ ਜ਼ਿਲ੍ਹਾਂ ਪ੍ਰਸ਼ਾਸਨ ਨੇ ਕੁੱਝ ਪਾਬੰਦੀਆਂ ਦੇ ਨਾਲ ਮਾਲ ਖੌਲਣ ਦੀ ਇਜਾਜ਼ਤ ਦਿੱਤੀ 

ਗੁਰੂਗਰਾਮ,ਫ਼ਰੀਦਾਬਾਦ ਵਿੱਚ 1 ਜੁਲਾਈ ਤੋਂ ਮੁੜ ਤੋਂ ਖੁੱਲ੍ਹਣਗੇ ਸ਼ਾਪਿੰਗ ਮਾਲ, ਇੰਨਾ ਗੱਲਾਂ ਦਾ ਰੱਖਣਾ ਹੋਵੇਗਾ ਖ਼ਿਆਲ
ਗੁਰੂਗਰਾਮ ਜ਼ਿਲ੍ਹਾਂ ਪ੍ਰਸ਼ਾਸਨ ਨੇ ਕੁੱਝ ਪਾਬੰਦੀਆਂ ਦੇ ਨਾਲ ਮਾਲ ਖੌਲਣ ਦੀ ਇਜਾਜ਼ਤ ਦਿੱਤੀ

ਗੁਰੂਗਰਾਮ : ਕੋਰੋਨਾ ਵਾਇਰਸ ( Corona Virus) ਦੇ ਬਚਾਅ ਦੇ ਮੱਦੇਨਜ਼ਰ ਜਾਰੀ ਬੰਦਿਸ਼ਾਂ ਵਿੱਚ ਛੋਟ ਦਿੰਦੇ ਹੋਏ ਹਰਿਆਣਾ ਸਰਕਾਰ ( Haryana Goverment) ਨੇ ਜੁਲਾਈ ਵਿੱਚ ਗੁਰੂਗਾਰਾਮ (Gurgaon) ਅਤੇ ਫ਼ਰੀਦਾਬਾਦ 
(Faridabad) ਵਿੱਚ ਸ਼ਾਪਿੰਗ ਮਾਲ (Shoping Mall) ਖੌਲਣ ਦੀ ਇਜਾਜ਼ਤ ਦੇ ਦਿੱਤੀ ਹੈ,ਗੁਰੂ ਗਰਾਮ ਜ਼ਿਲ੍ਹਾ ਪ੍ਰਸ਼ਾਸਨ ਨੇ ਕੁੱਝ ਪਾਬੰਦੀਆਂ ਦੇ ਨਾਲ ਮਾਲ ਨੂੰ ਮੁੜ ਤੋਂ ਖੋਲਣ ਦੇ ਸੂਬਾ ਸਰਕਾਰ ਦੇ ਫ਼ੈਸਲੇ ਨੂੰ ਲਾਗੂ ਕਰੇਗਾ, ਜਦਕਿ ਫ਼ਰੀਦਾਬਾਦ ਪ੍ਰਸ਼ਾਸਨ ਜਲਦ ਇਸ 'ਤੇ ਅੰਤਿਮ ਫ਼ੈਸਲਾ ਲਵੇਗਾ 

ਸ਼ਹਿਰੀ ਸਥਾਨਕ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਿਕ ਕੌਮੀ ਰਾਜਧਾਨੀ ਖੇਤਰ ਦੇ ਨਾਲ ਲੱਗ ਦੇ  ਗੁਰੂਗਰਾਮ ਅਤੇ ਫ਼ਰੀਦਾਬਾਦ ਦੇ ਜ਼ਿਲ੍ਹਾਂ ਪ੍ਰਸ਼ਾਸਨਾਂ ਨੂੰ ਮਾਲ ਮੁੜ ਤੋਂ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ,ਹਰਿਆਣਾ ਸਰਕਾਰ  ਪਹਿਲਾ ਗੁਰੂਗਰਾਮ ਅਤੇ ਫ਼ਰੀਦਾਬਾਦ ਨੂੰ ਛੱਡ ਕੇ ਸੂਬੇ ਭਰ ਵਿੱਚ ਮਾਲ ਖੋਲਣ ਦੀ ਇਜਾਜ਼ਤ ਦੇ ਚੁੱਕੀ ਹੈ, ਦਿੱਲੀ ਨਾਲ ਲਗ ਦੇ ਇੰਨਾ ਜ਼ਿਲ੍ਹਿਆਂ ਵਿੱਚ ਕੋਵਿਡ-19 ਦੇ ਵਧੇ ਮਾਮਲੇ ਆਉਣ ਤੋਂ ਬਾਅਦ ਗੁਰੂਗਰਾਮ ਅਤੇ ਫ਼ਰੀਦਾਬਾਦ ਵਿੱਚ ਮਾਲ ਖੋਲਣ 'ਤੇ ਰੋਕ ਲਗਾਈ ਗਈ ਸੀ

ਗੁਰੂਗਰਾਮ ਵਿੱਚ ਕੋਵਿਡ 19 ਦੇ ਮਾਮਲੇ 5 ਹਜ਼ਾਰ ਤੋਂ ਵਧ ਨੇ, ਜਦਕਿ ਫ਼ਰੀਦਾਬਾਦ ਵਿੱਚ 3 ਹਜ਼ਾਰ ਤੋਂ ਵਧ ਪੋਜ਼ੀਟਿਵ ਮਾਮਲੇ ਦਰਜ ਹੋ ਚੁੱਕੇ ਨੇ, ਹਰਿਆਣਾ ਵਿੱਚ ਹੁਣ ਤੱਕ 200 ਤੋਂ ਵਧ ਮੌਤਾਂ ਹੋ ਚੁੱਕਿਆ ਨੇ, 80 ਤੋਂ ਵਧ ਗੁਰੂਗਰਾਮ ਅਤੇ 70 ਤੋਂ ਵਧ ਫ਼ਰੀਦਾਬਾਦ ਵਿੱਚ ਮੌਤਾਂ ਹੋ ਚੁੱਕਿਆ ਨੇ