ਹਰਿਆਣਾ 'ਚ ਨਸ਼ੇ ਦੀ ਕਮਰ ਤੋੜਨ ਲਈ ਬਣਾਈਆਂ ਜਾਣਗੀਆਂ 17 ਯੂਨਿਟਾਂ- ਅਨਿਲ ਵਿਜ

 ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਅੱਜ ਗ੍ਰਹਿ ਵਿਭਾਗ ਦੀ ਬੈਠਕ ਬੁਲਾਈ ਗਈ, ਜਿਸ 'ਚ ਵਿਭਾਗ ਦੇ ਕਈ ਅਧਿਕਾਰੀ ਮੌਜੂਦ ਰਹੇ।

ਹਰਿਆਣਾ 'ਚ ਨਸ਼ੇ ਦੀ ਕਮਰ ਤੋੜਨ ਲਈ ਬਣਾਈਆਂ ਜਾਣਗੀਆਂ 17 ਯੂਨਿਟਾਂ- ਅਨਿਲ ਵਿਜ
ਹਰਿਆਣਾ 'ਚ ਨਸ਼ੇ ਦਾ ਪੂਰਨ ਤੌਰ 'ਤੇ ਕੀਤਾ ਜਾਵੇਗਾ ਨਾਸ਼- ਅਨਿਲ ਵਿਜ

ਰਾਜਨ ਸ਼ਰਮਾ/ ਚੰਡੀਗੜ੍ਹ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਅੱਜ ਗ੍ਰਹਿ ਵਿਭਾਗ ਦੀ ਬੈਠਕ ਬੁਲਾਈ ਗਈ, ਜਿਸ 'ਚ ਵਿਭਾਗ ਦੇ ਕਈ ਅਧਿਕਾਰੀ ਮੌਜੂਦ ਰਹੇ। ਇਸ ਬੈਠਕ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ 'ਚ ਨਸ਼ੇ ਦਾ ਪੂਰਨ ਤੌਰ 'ਤੇ ਨਾਸ਼ ਕੀਤਾ ਜਾਵੇਗਾ। 

ਉਹਨਾਂ ਜਾਣਕਾਰੀ ਦਿੱਤੀ ਹੈ ਕਿ ਸੂਬੇ 'ਚ ਵਧ ਰਹੇ ਨਸ਼ੇ ਦੀ ਕਮਰ ਤੋੜਨ ਲਈ 17 ਯੂਨਿਟਾਂ ਬਣਾਈਆਂ ਜਾਣਗੀਆਂ, ਜੋ ਡੀ.ਆਈ.ਜੀ ਅਤੇ ਐੱਸ.ਪੀ ਰੈਂਕ ਦੇ ਅਫਸਰਾਂ ਵੱਲੋਂ ਲੀਡ ਕੀਤੀਆਂ ਜਾਣਗੀਆਂ। 

ਉਹਨਾਂ ਕਿਹਾ ਕਿ ਨਾਰਕੋਟਿਕਸ ਵਿਭਾਗ ਕੋਲ 380 ਲੋਕਾਂ ਦਾ ਸਟਾਫ ਹੋਵੇਗਾ, ਜਿਸ ਦਾ ਹੈੱਡ ਆਫਿਸ ਕਰਨਾਲ 'ਚ ਬਣਾਇਆ ਜਾਵੇਗਾ। ਅਨਿਲ ਵਿਜ ਨੇ ਕਿਹਾ ਕਿ ਪੂਰਾ ਸਟਾਫ ਭਰਤੀ ਕਰਨ ਲਈ ਸਟਾਫ ਸਿਲੇਕਸ਼ਨ ਕਮਿਸ਼ਨ ਬੋਰਡ ਨੂੰ ਬੋਲ ਦਿੱਤਾ ਹੈ। ਜਦੋਂ ਤੱਕ ਰੇਗੁਲਰ ਭਰਤੀ ਨਹੀਂ ਹੋਵੇਗੀ,  ਉਦੋਂ ਤੱਕ ਸਟਾਫ ਉਪਲੱਬਧ ਕਰਾਉਣ ਲਈ ਕਹਿ ਦਿੱਤਾ ਗਿਆ।