ਹਰਿਆਣਾ 'ਚ ਹੁਣ ਇਸ ਕਲਾਸ ਵਿੱਚ ਮੁੜ ਤੋਂ ਬੋਰਡ ਦੀ ਪ੍ਰੀਖਿਆ ਹੋਵੇਗੀ ਸ਼ੁਰੂ
Advertisement

ਹਰਿਆਣਾ 'ਚ ਹੁਣ ਇਸ ਕਲਾਸ ਵਿੱਚ ਮੁੜ ਤੋਂ ਬੋਰਡ ਦੀ ਪ੍ਰੀਖਿਆ ਹੋਵੇਗੀ ਸ਼ੁਰੂ

2009 ਨੂੰ ਬੋਰਡ ਦੀ ਪ੍ਰੀਖਿਆ ਖ਼ਤਮ ਕਰ ਦਿੱਤੀ  ਸੀ

2009 ਨੂੰ ਬੋਰਡ ਦੀ ਪ੍ਰੀਖਿਆ ਖ਼ਤਮ ਕਰ ਦਿੱਤੀ  ਸੀ

ਰਾਜਨ ਸ਼ਰਮਾ/ਚੰਡੀਗੜ੍ਹ : ਹਰਿਆਣਾ ਸਰਕਾਰ ਵੱਲੋਂ ਸਿੱਖਿਆ ਵਿੱਚ ਅਹਿਮ ਬਦਲਾਅ ਕੀਤਾ ਗਿਆ ਹੈ, ਸੂਬਾ ਸਰਕਾਰ ਨੇ ਮੁੜ ਤੋਂ 8ਵੀਂ ਦੀ ਪ੍ਰੀਖਿਆ ਵੀ ਬੋਰਡ ਦੇ ਜ਼ਰੀਏ ਕਰਵਾਉਣ ਦਾ ਫ਼ੈਸਲਾ ਲਿਆ ਹੈ,ਇਸ ਤੋਂ ਪਹਿਲਾਂ 10ਵੀਂ ਅਤੇ 12ਵੀਂ ਦੀ ਹੀ ਪ੍ਰੀਖਿਆ ਬੋਰਡ ਦੀ ਹੁੰਦੀ ਸੀ, ਸਰਕਾਰ ਨੇ ਹਰਿਆਣਾ ਸਿੱਖਿਆ ਬੋਰਡ ਭਿਵਾਨੀ ਨੂੰ ਪੱਤਰ ਲਿਖ ਕੇ ਆਪਣੇ ਇਸ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ ਹੈ,ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਇਸ ਨਾਲ ਬੱਚਿਆਂ ਦੀ ਪੜਾਈ ਦੇ ਪੱਧਰ ਵਿੱਚ ਸੁਧਾਰ ਹੋਵੇਗਾ 

ਹਰਿਆਣਾ ਸਰਕਾਰ ਨੇ ਇਸ ਲਈ ਲਿਆ ਫ਼ੈਸਲਾ 

2009 ਤੱਕ ਹਰਿਆਣਾ ਵਿੱਚ  5ਵੀਂ ਅਤੇ 8ਵੀਂ ਦੀ ਪ੍ਰੀਖਿਆ ਬੋਰਡ ਦੀ ਹੁੰਦੀ ਸੀ,ਪਰ ਤਤਕਾਲੀ ਭੁਪਿੰਦਰ ਸਿੰਘ ਹੁੱਡਾ ਸਰਕਾਰ ਨੇ ਇਸ ਨੂੰ ਬੰਦ ਕਰ ਦਿੱਤਾ ਸੀ,ਹੁਣ ਮਨੋਹਰ ਲਾਲ ਸਰਕਾਰ ਨੇ ਸਿੱਖਿਆ ਦੇ ਅਧਿਕਾਰ ਦੇ ਨਿਯਮ 2011 ਵਿੱਚ ਬਦਲਾਅ ਕਰ ਕੇ 8ਵੀਂ ਦੀ ਬੋਰਡ ਪ੍ਰੀਖਿਆ ਮੁੜ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ,ਸਰਕਾਰ ਦੇ ਫ਼ੈਸਲੇ ਮੁਤਾਬਿਕ ਜੇਕਰ ਪ੍ਰੀਖਿਆ ਵਿੱਚ ਕੋਈ ਵਿਦਿਆਰਥੀ ਫ਼ੇਲ੍ਹ ਹੁੰਦਾ ਹੈ ਤਾਂ ਉਸ ਨੂੰ 2 ਮੌਕੇ ਦਿੱਤੇ ਜਾਣਗੇ ਉਸ ਨੂੰ ਫ਼ੇਲ੍ਹ ਨਹੀਂ ਕੀਤਾ ਜਾਵੇਗਾ ਬਲਕਿ ਜਿਸ ਵਿਸ਼ੇ ਵਿੱਚ ਫੇਲ ਹੋਇਆ ਹੈ ਉਸ ਦੀ ਮੁੜ ਤੋਂ ਪ੍ਰੀਖਿਆ ਲਈ ਜਾਵੇਗੀ, ਹਰਿਆਣਾ ਸਿੱਖਿਆ ਵਿਭਾਗ ਦਾ ਦਾਅਵਾ ਹੈ ਇਸ ਨਾਲ ਸਿੱਖਿਆ ਵਿੱਚ ਸੁਧਾਰ ਹੋਵੇਗਾ,ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਇਸੇ ਅਧਾਰ 'ਤੇ ਪੰਜਵੀਂ ਕਲਾਸ ਦੀ ਵੀ ਬੋਰਡ ਪ੍ਰੀਖਿਆ ਸ਼ੁਰੂ ਕੀਤੀ ਜਾਵੇ ਤਾਕੀ ਵਿਦਿਆਰਥੀਆਂ ਨੂੰ ਫਾਇਦਾ ਹੋ ਸਕੇ   

 

 

Trending news