ਪਲਾਜ਼ਮਾ ਥੈਰੇਪੀ ਹਰਿਆਣਾ ਦੇ ਹਸਪਤਾਲਾਂ 'ਚ ਹੋਵੇਗੀ ਸ਼ੁਰੂ ਤਾਂ ਦਿੱਲੀ 'ਚ ਬਣੇਗਾ ਪਲਾਜ਼ਮਾ ਬੈਂਕ

 ਪੰਜਾਬ ਤੋਂ ਬਾਅਦ ਹੁਣ ਹਰਿਆਣਾ ਨੇ ਪਲਾਜ਼ਮਾ ਥੈਰੇਪੀ ਸ਼ੁਰੂ ਕਰ ਦਾ ਐਲਾਨ ਕੀਤਾ 

 ਪਲਾਜ਼ਮਾ ਥੈਰੇਪੀ ਹਰਿਆਣਾ ਦੇ ਹਸਪਤਾਲਾਂ 'ਚ ਹੋਵੇਗੀ ਸ਼ੁਰੂ ਤਾਂ ਦਿੱਲੀ 'ਚ ਬਣੇਗਾ ਪਲਾਜ਼ਮਾ ਬੈਂਕ
ਪੰਜਾਬ ਤੋਂ ਬਾਅਦ ਹੁਣ ਹਰਿਆਣਾ ਨੇ ਪਲਾਜ਼ਮਾ ਥੈਰੇਪੀ ਸ਼ੁਰੂ ਕਰ ਦਾ ਐਲਾਨ ਕੀਤਾ

ਰਾਜਨ ਸ਼ਰਮਾ/ਚੰਡੀਗੜ੍ਹ : ਹਰਿਆਣਾ ਵਿੱਚ ਲਗਾਤਾਰ ਵਧ ਰਹੇ ਕੋਰੋਨਾ ਦੇ ਮਾਮਲਿਆਂ ਤੋਂ ਬਾਅਦ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਇੱਕ ਵੱਡਾ ਫ਼ੈਸਲਾ ਲਿਆ ਹੈ, ਪੰਜਾਬ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਵੀ ਪਲਾਜ਼ਮਾ ਥੈਰੇਪੀ ਦੇ ਜ਼ਰੀਏ ਕੋਰੋਨਾ ਦੇ ਗੰਭੀਰ ਮਰੀਜ਼ਾਂ ਦਾ ਇਲਾਜ ਕਰੇਗੀ,ICMR ਨੇ ਹਰਿਆਣਾ ਸਰਕਾਰ ਨੂੰ ਪਲਾਜ਼ਮਾ ਥੈਰੇਪੀ ਦੀ ਮਨਜ਼ੂਰੀ ਦੇ ਦਿੱਤੀ ਹੈ,ਉਧਰ ਦਿੱਲੀ ਵਿੱਚ ਪਲਾਜ਼ਮਾ ਥੈਰੇਪੀ ਦੇ ਚੰਗੇ ਨਤੀਜੇ ਆਉਣ ਤੋਂ ਬਾਅਦ ਦਿੱਲੀ ਸਰਕਾਰ ਨੇ ਪਲਾਜ਼ਮਾ ਥੈਰੇਪੀ ਦਾ ਬੈਂਕ ਬਣਾਉਣ ਦਾ ਫ਼ੈਸਲਾ ਲਿਆ ਹੈ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਵਿੱਚ ਇਹ ਬੈਂਕ ਅਗਲੇ 2 ਦਿਨਾਂ ਦੇ ਅੰਦਰ ਸ਼ੁਰੂ ਹੋ ਜਾਵੇਗਾ,ਪਲਾਜ਼ਮਾ ਦਾਨ ਕਰਨ ਵਾਲਿਆਂ ਲਈ ਇੱਕ ਨੰਬਰ ਜਾਰੀ ਹੋਵੇਗਾ ਅਤੇ ਉਨ੍ਹਾਂ ਨੂੰ ਫ੍ਰੀ ਟਾਂਸਪੋਟੇਸ਼ਨ ਵੀ ਦਿੱਤੀ ਜਾਵੇਗੀ,ਦਿੱਲੀ ਵਿੱਚ ਪਲਾਜ਼ਮਾ ਦਾ ਬੈਂਕ ILBS ਹਸਪਤਾਲ ਵਿੱਚ ਬਣਾਇਆ ਜਾਵੇਗਾ,ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਦਾਖ਼ਲ ਮਰੀਜ਼ ਇਸ ਪਲਾਜ਼ਮਾ ਬੈਂਕ ਤੋਂ ਪਲਾਜ਼ਮਾ ਲੈਕੇ ਜਾ ਸਕਦੇ ਨੇ

ਕੀ ਹੁੰਦਾ ਹੈ ਪਲਾਜ਼ਮਾ ਥੈਰੇਪੀ ?

ਪਲਾਜ਼ਮਾ ਥੈਰੇਪੀ ਕੋਈ ਸੰਜੀਵਨੀ ਬੂਟੀ ਨਹੀਂ ਹੈ ਪਰ ਜਿੰਨਾ ਦੀ ਹਾਲਤ ਜ਼ਿਆਦਾ ਖ਼ਰਾਬ ਹੁੰਦੀ ਹੈ ਉਨ੍ਹਾਂ ਦੇ ਲਈ ਇਹ ਕਾਫ਼ੀ ਮਦਦਗਾਰ ਸਾਬਿਤ ਹੋ ਰਹੀ ਹੈ, LNJP ਵਿੱਚ ਕੁੱਝ ਦਿਨ ਪਹਿਲਾਂ 35 ਲੋਕਾਂ ਦਾ ਪਲਾਜ਼ਮਾ ਲਿਆ ਗਿਆ ਜਿੰਨਾਂ ਵਿੱਚੋਂ 34 ਮਰੀਜ਼ ਠੀਕ ਹੋ ਗਏ,ਪ੍ਰਾਈਵੇਟ ਹਸਪਤਾਲਾਂ ਵਿੱਚ 49 ਵਿੱਚੋਂ 46 ਮਰੀਜ਼ ਪੂਰੀ ਤਰ੍ਹਾਂ ਨਾਲ ਠੀਕ ਹੋ ਗਏ,ਪਲਾਜ਼ਮਾ ਥੈਰੇਪੀ ਦੇ ਜ਼ਰੀਏ ਕੋਰੋਨਾ ਤੋਂ ਠੀਕ ਹੋਏ ਲੋਕਾਂ ਦਾ ਪਲਾਜ਼ਮਾ ਮਰੀਜ਼ਾਂ ਦੇ ਅੰਦਰ ਟ੍ਰਾਂਸਫਿਯੂਜ਼ਨ ਕੀਤਾ ਜਾਂਦਾ ਹੈ, ਥੈਰੇਪੀ ਵਿੱਚ ਐਂਟੀਬਾਡੀ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਵਾਇਰਸ ਅਤੇ ਬੈਕਟੀਰੀਆ ਦੇ ਖ਼ਿਲਾਫ਼ ਸਰੀਰ ਵਿੱਚ ਬਣਦਾ ਹੈ,ਇਹ ਐਂਟੀ ਬਾਡੀ ਠੀਕ ਹੋ ਚੁੱਕੇ ਮਰੀਜ਼ ਦੇ ਸਰੀਰ ਤੋਂ ਕੱਢ ਕੇ ਬਿਮਾਰ ਸਰੀਰ ਵਿੱਚ ਪਾਈ ਜਾਂਦੀ ਹੈ, ਮਰੀਜ਼ 'ਤੇ ਐਂਟੀ ਬਾਡੀ ਦਾ ਅਸਰ ਹੋਣ 'ਤੇ ਵਾਇਰਸ ਕਮਜ਼ੋਰ ਹੋਣ ਲੱਗਦਾ ਹੈ, ਇਸ ਤੋਂ ਬਾਅਦ ਮਰੀਜ਼ ਦੇ ਠੀਕ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ, ਹਾਲਾਂਕਿ ਪਲਾਜ਼ਮਾ ਥੈਰੇਪੀ ਹਰ ਇੱਕ ਮਰੀਜ਼ 'ਤੇ ਕਾਰਗਰ ਸਾਬਤ ਨਹੀਂ ਹੁੰਦੀ ਹੈ ਕਿਉਂਕਿ ਕੋਰੋਨਾ ਦੇ ਮਰੀਜ਼ਾਂ ਦੇ ਨਾਲ ਦੂਜੀ ਚੀਜ਼ਾਂ ਵੀ ਜੁੜਿਆ ਹੁੰਦੀਆਂ ਨੇ, ਠੀਕ ਹੋਣ ਵਾਲੇ ਮਰੀਜ਼ ਵਿੱਚ ਸਹੀ ਐਂਟੀਬਾਡੀ ਦਾ ਹੋਣਾ ਜ਼ਰੂਰੀ ਹੁੰਦਾ ਹੈ, ਚੰਡੀਗੜ੍ਹ ਵਿੱਚ ਪਲਾਜ਼ਮਾ ਥੈਰੇਪੀ, ਪਲਾਜ਼ਮਾ ਥੈਰੇਪੀ ਦੇ ਲਈ ਠੀਕ ਹੋਣ ਵਾਲੇ ਜਿਸ ਮਰੀਜ਼ ਦਾ ਬਲੱਡ ਲਿਆ ਜਾਂਦਾ ਹੈ ਉਸ ਦੇ ਠੀਕ ਹੋਣ ਦੇ ਵਿੱਚ 14 ਦਿਨਾਂ ਦਾ ਘਟੋਂ ਘੱਟ ਸਮਾਂ ਹੋਣਾ ਚਾਹੀਦਾ ਹੈ