ਤਕਰੀਬਨ 300 ਸਾਲ ਬਾਅਦ ਹਰਿਆਣਾ ਦੇ ਇਸ ਪਿੰਡ ਨੇ ਪਰਿਵਾਰਾਂ ਨੇ ਅੰਤਿਮ ਸਸਕਾਰ ਦਾ ਤਰੀਕਾ ਬਦਲਿਆ
Advertisement

ਤਕਰੀਬਨ 300 ਸਾਲ ਬਾਅਦ ਹਰਿਆਣਾ ਦੇ ਇਸ ਪਿੰਡ ਨੇ ਪਰਿਵਾਰਾਂ ਨੇ ਅੰਤਿਮ ਸਸਕਾਰ ਦਾ ਤਰੀਕਾ ਬਦਲਿਆ

ਔਰੰਗਜ਼ੇਬ ਦੇ ਸਮੇਂ ਤੋਂ ਚੱਲੀ ਆ ਰਹੀ ਸੀ ਪਰੰਪਰਾ 

ਔਰੰਗਜ਼ੇਬ ਦੇ ਸਮੇਂ ਤੋਂ ਚੱਲੀ ਆ ਰਹੀ ਸੀ ਪਰੰਪਰਾ

ਰੋਹਿਤ ਕੁਮਾਰ/ਹਿਸਾਰ : ਰਿਵਾਜ,ਪਰੰਪਰਾ  ਸਮੇਂ ਦੇ ਮੌਜੂਦਾ ਹਾਲਾਤਾਂ ਮੁਤਾਬਿਕ ਬਣਦੀਆਂ ਵੀ ਨੇ ਅਤੇ ਟੁੱਟਦੀਆਂ ਵੀ ਨੇ,ਕੁੱਝ ਚੰਗੀਆਂ ਹੁੰਦੀਆਂ ਨੇ ਤਾਂ ਕੁੱਝ ਸਮਾਜ 'ਤੇ ਬੁਰਾ ਅਸਰ ਪਾਉਂਦੀਆਂ ਨੇ,ਕਈ ਰਿਵਾਜ਼ ਮੌਜੂਦਾ ਸਿਆਸੀ ਦਬਾਅ ਦਾ ਹਿੱਸਾ ਹੁੰਦੇ ਨੇ ਕਈਆਂ ਦੇ ਪਿੱਛੇ ਸਮਾਜਿਕ ਹਾਲਾਤ ਹੁੰਦੇ ਨੇ, ਕੁੱਲ ਮਿਲਾਕੇ ਇਹ ਕਿਹਾ ਜਾਵੇ ਕੀ ਸਮਾਂ ਹੀ ਪਰੰਪਰਾ ਦੀ ਹੱਦ ਅਤੇ ਸਮਾਂ ਤੈਅ ਕਰਦਾ ਹੈ, ਸਮੇਂ ਦੇ ਨਾਲ-ਨਾਲ ਕਈ ਰੀਤੀ ਰਿਵਾਜ਼  ਬਦਲੇ ਨੇ , ਹਿਸਾਰ ਜ਼ਿਲ੍ਹੇ ਤੋਂ 50 ਕਿੱਲੋ ਮੀਟਰ ਦੂਰ  ਇੱਕ ਪਿੰਡ ਬਿਠਮੜਾ ਵਿੱਚ ਤਕਰੀਬਨ 300 ਸਾਲ ਬਾਅਦ ਇੱਕ ਰਿਵਾਜ਼ ਬਦਲਿਆ ਹੈ, ਇਹ ਰਿਵਾਜ਼ ਹੈ ਅੰਤਿਮ ਸਸਕਾਰ ਦਾ ਹੈ, ਇਸ ਪਿੰਡ ਦੇ 30 ਪਰਿਵਾਰਾਂ ਨੇ ਅੰਤਿਮ ਸਸਕਾਰ ਦਾ ਤਰੀਕਾ ਬਦਲਿਆ ਹੈ,ਕਿਉਂ ਬਦਲਿਆ ਹੈ ਪਹਿਲਾਂ ਤਰੀਕਾ ਕਿਉਂ ਛੱਡਿਆ ਹੈ ਇਸ ਬਾਰੇ ਉਨ੍ਹਾਂ ਦੇ ਆਪਣੇ ਤਰਕ ਨੇ, ਪਰ ਕੁੱਲ ਮਿਲਾਕੇ ਪਿੰਡ ਵਾਲਿਆਂ ਨੇ 30 ਪਰਿਵਾਰਾਂ ਦੇ ਇਸ ਫ਼ੈਸਲਾ ਦਾ ਸੁਆਗਤ ਕੀਤਾ ਹੈ 

ਕਿਉਂ ਬਦਲਿਆ ਪਰਿਵਾਰਾਂ ਨੇ ਅੰਤਿਮ ਸਸਕਾਰ ਦਾ ਤਰੀਕਾ

ਹਿਸਾਰ ਦੇ ਪਿੰਡ ਬਿਠਮੜਾ ਵਿੱਚ  ਇੱਕ ਖ਼ਾਸ ਜਾਤ ਨਾਲ ਸਬੰਧ ਰੱਖਣ ਵਾਲੇ 30 ਪਰਵਾਰ ਔਰੰਗਜ਼ੇਬ ਦੇ ਸਮੇਂ ਤੋਂ  ਮ੍ਰਿਤਕ ਦੇਹ ਨੂੰ ਜ਼ਮੀਨ ਵਿੱਚ ਦਫ਼ਨ ਕਰਦੇ ਸਨ ਪਰ ਹੁਣ ਇਨ੍ਹਾਂ ਪਰਿਵਾਰਾਂ ਨੇ ਇਸ ਰਿਵਾਜ ਨੂੰ ਬਦਲਿਆ ਹੈ ਅਤੇ 300 ਸਾਲ ਬਾਅਦ ਪਹਿਲੀ ਵਾਰ ਪਰਿਵਾਰ ਦੇ ਕਿਸੇ ਮੈਂਬਰ ਦਾ ਅੰਤਿਮ ਸਸਕਾਰ ਹਿੰਦੂ ਰੀਤੀ ਰਿਵਾਜ਼ਾਂ ਨਾਲ ਅਗਨੀ ਭੇਟ ਕਰਕੇ ਕੀਤਾ ਗਈ ਹੈ, ਪਿੰਡ ਦੀ 80 ਸਾਲ ਦੀ ਬਜ਼ੁਰਗ ਮਹਿਲਾ ਫੁੱਲੀ ਦੇਵੀ ਦਾ ਦੇਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਨੇ ਮ੍ਰਿਤਕ ਦੇਹ ਦਾ ਸਸਕਾਰ ਹਿੰਦੂ ਰੀਤੀ ਰਿਵਾਜ਼ਾਂ ਨਾਲ ਕੀਤਾ, 300 ਸਾਲ ਬਾਅਦ ਬਦਲੇ ਇਸ ਰਿਵਾਜ਼ ਦੇ ਪਿੱਛੇ 30 ਪਰਿਵਾਰ ਦਾ ਤਰਕ ਹੈ ਕੀ ਔਰੰਗਜ਼ੇਬ  ਦੇ ਸਮੇਂ ਉਨ੍ਹਾਂ ਦੇ ਪਰਿਵਾਰਾਂ 'ਤੇ ਮ੍ਰਿਤਕ ਦੇਹ ਨੂੰ ਦਫ਼ਨਾਉਣ ਦਾ ਦਬਾਅ ਪਾਇਆ ਗਿਆ ਉਸ ਵੇਲੇ ਤੋਂ ਹੁਣ ਤੱਕ 30 ਪਰਿਵਾਰ ਮ੍ਰਿਤਕ ਦੇਹ ਨੂੰ ਦਫ਼ਨਾਉਂਦੇ ਸਨ,ਉਨ੍ਹਾਂ ਦੇ ਸਮਾਜ ਵਿੱਚ ਇਹ ਇੱਕ ਪਰੰਪਰਾ ਬਣ ਗਈ ਸੀ, ਪਰ ਪਰਿਵਾਰਾਂ ਦਾ ਮੰਨਣਾ ਹੈ ਕੀ ਉਨ੍ਹਾਂ ਦੀ ਹਿੰਦੂ ਧਰਮ ਵਿੱਚ ਹਮੇਸ਼ਾ ਤੋਂ ਪੂਰੀ ਆਸਥਾ ਸੀ ਸਿਰਫ਼ ਇਨ੍ਹਾਂ ਹੀ ਨਹੀਂ ਪਰਿਵਾਰਾਂ ਦਾ ਕਹਿਣਾ ਹੈ ਕੀ ਆਪਣੇ  ਸਾਰੇ ਸਰਕਾਰੀ ਕਾਗ਼ਜ਼ਾਦਾਂ ਵਿੱਚ ਵੀ ਉਨ੍ਹਾਂ ਨੇ  ਆਪਣਾ ਧਰਮ ਹਮੇਸ਼ਾ ਹਿੰਦੂ ਹੀ ਲਿਖਵਾਇਆ ਸੀ, 30 ਪਰਿਵਾਰਾਂ ਦਾ ਕਹਿਣਾ ਹੈ ਕੀ  ਉਨ੍ਹਾਂ ਨੇ ਬਿਨਾਂ ਕਿਸੇ ਦਬਾਅ ਦੇ ਹਿੰਦੂ ਰੀਤੀ ਰਿਵਾਜ਼ਾ ਨਾਲ ਸਸਕਾਰ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਭਵਿੱਖ ਵਿੱਚ ਵੀ ਅਜਿਹਾ ਹੀ ਕਰਨਗੇ, ਉਧਰ ਪਿੰਡ ਦੇ ਹਿੰਦੂ ਪਰਿਵਾਰਾਂ ਨੇ ਇਨ੍ਹਾਂ ਲੋਕਾਂ ਦੇ ਫ਼ੈਸਲੇ ਦਾ  ਸੁਆਗਤ ਕੀਤਾ ਹੈ  

 

 

Trending news