ਹਰਿਆਣਾ ਤੇ ਜੰਮੂ-ਕਸ਼ਮੀਰ 'ਚ ਭੂਚਾਲ ਦੇ ਝਟਕੇ, ਰੋਹਤਕ 'ਚ 12 ਦਿਨਾਂ ਅੰਦਰ 6ਵੀਂ ਵਾਰ ਝਟਕੇ

ਰੋਹਤਕ ਵਿੱਚ 6ਵੀਂ ਵਾਰ ਭੂਚਾਲ ਦੇ ਝਟਕੇ 

 ਹਰਿਆਣਾ ਤੇ ਜੰਮੂ-ਕਸ਼ਮੀਰ 'ਚ ਭੂਚਾਲ ਦੇ ਝਟਕੇ, ਰੋਹਤਕ 'ਚ 12 ਦਿਨਾਂ ਅੰਦਰ 6ਵੀਂ ਵਾਰ ਝਟਕੇ
ਰੋਹਤਕ ਵਿੱਚ 6ਵੀਂ ਵਾਰ ਭੂਚਾਲ ਦੇ ਝਟਕੇ

ਦਿੱਲੀ :  ਕੋਰੋਨਾ ਮਹਾਂਮਾਰੀ ਦੇ ਵਿੱਚ ਦੇਸ਼ ਕਈ ਕੁਦਰਤੀ ਆਪਦਾ ਨਾਲ ਜੂਝ ਰਿਹਾ ਹੈ, ਹਰਿਆਣਾ ਦੇ ਰੋਹਤਕ ਵਿੱਚ  12 ਦਿਨਾਂ ਦੇ ਅੰਦਰ 6 ਵੀਂ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ, ਰੀਐਕਟਰ ਸਕੇਲ 'ਤੇ ਇਸ ਦੀ ਰਫ਼ਤਾਰ 2.4 ਦਰਜ ਕੀਤੀ ਗਈ ਹੈ, ਹੁਣ ਤੱਕ ਕਿਸੇ ਵੀ ਜਾਨ-ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ, ਉਧਰ ਜੰਮੂ-ਕਸ਼ਮੀਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ, ਰੀਐਕਟਰ ਸਕੇਲ 'ਤੇ ਇਸ ਦੀ ਰਫ਼ਤਾਰ 4.0 ਹੈ, ਭੂਚਾਲ ਕਟਰਾ ਤੋਂ 84 ਕਿੱਲੋ ਮੀਟਰ ਪੂਰਵ ਤੋਂ ਆਇਆ 

12 ਦਿਨਾਂ ਦੇ ਅੰਦਰ 6ਵੀਂ ਵਾਰ ਭੂਚਾਲ 

ਹਰਿਆਣਾ ਦੇ ਰੋਹਤਕ ਸ਼ਹਿਰ ਵਿੱਚ 18 ਜੂਨ ਤੋਂ ਲੈਕੇ 30 ਜੂਨ ਦੇ ਵਿੱਚ ਹੁਣ ਤੱਕ 6 ਵਾਰ ਭੂਚਾਲ ਦੇ ਝਟਕੇ ਆ ਚੁੱਕੇ ਨੇ, 30 ਜੁਲਾਈ ਨੂੰ 6ਵੀਂ ਵਾਰ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ ਸੀ, ਇਸ ਤੋਂ ਪਹਿਲਾਂ 28 ਜੂਨ ਨੂੰ ਰਾਤ ਨੂੰ ਘੱਟ ਰਫ਼ਤਾਰ ਦਾ ਭੂਚਾਲ ਦਾ ਝਟਕਾ ਰੋਹਤਕ ਵਿੱਚ ਹੀ ਮਹਿਸੂਸ ਕੀਤਾ ਗਿਆ ਸੀ, 26 ਜੂਨ ਦੁਪਹਿਰ 3 ਵਜਕੇ 32 ਮਿੰਟ 'ਤੇ ਆਏ ਭੂਚਾਲ ਦੀ ਰਫ਼ਤਾਰ 2.8 ਸੀ, ਇਸ ਤੋਂ ਪਹਿਲਾਂ 18  ਜੂਨ ਨੂੰ ਰੋਹਤਕ ਵਿੱਚ ਸਵੇਰੇ 4 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਉਸ ਵੇਲੇ ਰੀਐਕਟਰ ਸਕੇਲ 'ਤੇ ਭੂਚਾਲ ਦੀ ਰਫ਼ਤਾਰ 2.1 ਸੀ ਜਦਕਿ 19 ਜੂਨ ਨੂੰ  ਸਵੇਰੇ  05:37:40 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਰਫ਼ਤਾਰ 2.3 ਸੀ, ਇਸ ਦੌਰਾਨ ਭੂਚਾਲ ਦਾ ਕੇਂਦਰ ਬਿੰਦੂ ਰੋਹਤਕ ਤੋਂ 15 ਕਿੱਲੋ ਮੀਟਰ ਪੂਰਵ-ਦੱਖਣੀ ਸੀ 

16 ਜੂਨ ਨੂੰ ਕਸ਼ਮੀਰ ਵਿੱਚ ਆਇਆ ਭੂਚਾਲ 

ਇਸ ਤੋਂ ਪਹਿਲਾਂ,ਕਸ਼ਮੀਰ ਵਿੱਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਘੱਟ ਰਫ਼ਤਾਰ ਦਾ ਭੂਚਾਲ ਸਵੇਰੇ 7 ਵਜੇ ਆਇਆ ਸੀ,ਜਿਸ ਦੀ ਰੀਐਕਟਰ ਸਕੇਲ 'ਤੇ ਰਫ਼ਤਾਰ 5.8 ਸੀ,ਭੂਚਾਲ ਦਾ ਕੇਂਦਰ ਤਜਾਕਿਸਤਾਨ ਖੇਤਰ ਸੀ, ਇਸ ਦੀ ਗਹਿਰਾਈ ਧਰਤੀ ਦੇ ਅੰਦਰ 100 ਕਿੱਲੋ ਮੀਟਰ ਸੀ, ਭੂਚਾਲ ਦੇ ਪੱਖੋਂ ਕਸ਼ਮੀਰ ਅਜਿਹੇ ਖੇਤਰ ਵਿੱਚ ਹੈ ਜਿੱਥੇ ਭੂਚਾਲ ਆਉਣ ਦਾ ਸਭ ਤੋਂ ਵਧ ਖ਼ਤਰਾਂ ਹੁੰਦਾ ਹੈ,ਇਸ ਤੋਂ ਪਹਿਲਾਂ ਵੀ ਕਸ਼ਮੀਰ ਵਿੱਚ ਭੂਚਾਲ ਦਾ ਖ਼ਾਸ ਅਸਰ ਵੇਖਣ ਨੂੰ ਮਿਲਿਆ ਹੈ, 8 ਅਕਤੂਬਰ 2005 ਵਿੱਚ ਰੀਐਕਟਰ ਪੈਮਾਨੇ 'ਤੇ 7.6 ਭੂਚਾਲ ਨਾਲ ਕਸ਼ਮੀਰ ਵਿੱਚ 80 ਹਜ਼ਾਰ ਤੋਂ ਵਧ ਲੋਕਾਂ ਦੀ ਮੌਤ ਹੋ ਗਈ ਸੀ