ਹਰਿਆਣਾ ਰੋਡਵੇਜ਼ ਦਾ ਵਧਿਆ ਕਿਰਾਇਆ,ਸਫ਼ਰ ਦੇ ਲਈ ਇੰਨਾ ਵਧ ਦੇਣਾ ਹੋਵੇਗਾ ਕਿਰਾਇਆ

ਹਰਿਆਣਾ ਰੋਡਵੇਜ਼ 'ਤੇ ਕੋਰੋਨਾ ਦਾ ਅਸਰ ਨਜ਼ਰ ਆਇਆ 

 ਹਰਿਆਣਾ ਰੋਡਵੇਜ਼ ਦਾ ਵਧਿਆ ਕਿਰਾਇਆ,ਸਫ਼ਰ ਦੇ ਲਈ  ਇੰਨਾ ਵਧ ਦੇਣਾ ਹੋਵੇਗਾ ਕਿਰਾਇਆ
ਹਰਿਆਣਾ ਰੋਡਵੇਜ਼ 'ਤੇ ਕੋਰੋਨਾ ਦਾ ਅਸਰ ਨਜ਼ਰ ਆਇਆ

ਰਾਜਨ ਸ਼ਰਮਾ/ਚੰਡੀਗੜ੍ਹ : ਪੰਜਾਬ ਦੇ ਨਾਲ ਹੁਣ ਹਰਿਆਣਾ ਰੋਡਵੇਜ਼ 'ਤੇ ਵੀ ਕੋਰੋਨਾ ਮਹਾਂਮਾਰੀ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਢਾਈ ਮਹੀਨੇ ਤੱਕ ਲੌਕਡਾਊਨ ਦੀ ਵਜ੍ਹਾਂ ਕਰ ਕੇ ਸੂਬੇ ਵਿੱਚ ਬੱਸਾਂ ਨਹੀਂ ਚੱਲਿਆਂ ਜਿਸ ਦੀ ਵਜ੍ਹਾਂ ਕਰਕੇ ਹਰਿਆਣਾ ਰੋਡਵੇਜ਼ ਨੂੰ  ਕਾਫ਼ੀ ਨੁਕਸਾਨ ਹੋਇਆ ਹੈ ਅਤੇ ਹੁਣ ਜਦੋਂ ਸ਼ੁਰੂ ਹੋਇਆ ਨੇ ਤਾਂ 52 ਵਿੱਚੋਂ ਸਿਰਫ਼ 30 ਸਵਾਰੀਆਂ ਨੂੰ ਹੀ ਬੈਠਣ ਦੀ ਇਜਾਜ਼ਤ ਹੈ, ਆਰਥਿਕ ਸੰਕਟ ਤੋਂ ਗੁਜ਼ਰਨ ਦੀ ਵਜ੍ਹਾਂ ਕਰਕੇ ਹਰਿਆਣਾ ਸਰਕਾਰ ਨੇ ਬੱਸਾਂ ਦੇ ਕਿਰਾਏ ਵਧਾਉਣ ਦਾ ਫ਼ੈਸਲਾ ਲਿਆ ਹੈ

ਹਰਿਆਣਾ ਵਿੱਚ ਇੰਨੇ ਵਧੇ ਕਿਰਾਏ  
 
ਹਰਿਆਣਾ ਰੋਡਵੇਜ਼ ਦੀ ਬੱਸਾਂ ਵਿੱਚ ਸਫ਼ਰ ਕਰਨਾ ਹੁਣ ਮਹਿੰਗਾ ਹੋ ਗਿਆ ਹੈ, ਉਦਾਰਣ ਦੇ ਤੌਰ 'ਤੇ ਜੇਕਰ  ਪਹਿਲਾਂ ਕਿਸੇ ਰਸਤੇ 'ਤੇ ਟੋਲ ਟੈਕਸ  520 ਰੁਪਏ ਲੱਗ ਦਾ ਸੀ, ਹਰ ਯਾਤਰੀ ਦੀ ਟਿਕਟ ਵਿੱਚ 10 ਰੁਪਏ ਟੋਲ ਟੈਕਸ ਜੋੜ ਦਿੱਤਾ ਜਾਂਦਾ ਸੀ ਹੁਣ ਇਹ ਵਧ ਕੇ  17 ਰੁਪਏ  30 ਪੈਸੇ ਹੋ ਜਾਵੇਗਾ, ਯਾਨੀ 7 ਰੁਪਏ 30 ਹਰ ਯਾਤਰੀ ਦੀ ਟਿਕਟ ਵਿੱਚ ਵਧ ਟੋਲ ਟੈਕਸ ਜੋੜਿਆ ਜਾਵੇਗਾ, ਇਸ ਦਾ ਮਤਲਬ ਹੈ ਕੀ ਬੱਸ ਵਿੱਚ ਯਾਤਰਾ ਕਰਨ ਦੇ ਲਈ  ਹਰਿਆਣਾ ਦੇ ਵਸਨੀਕਾਂ ਨੂੰ ਵਧ ਰੁਪਏ ਖ਼ਰਚ ਕਰਨੇ ਹੋਣ, ਸਰਕਾਰ ਨੂੰ ਇਹ  ਫ਼ੈਸਲਾ ਇਸ ਲਈ ਵੀ ਲੈਣਾ ਪਿਆ  ਕਿਉਂਕਿ ਲਗਾਤਾਰ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਨੇ  ਜਿਸ ਦਾ ਅਸਰ ਰੋਡਵੇਜ਼ ਦੀਆਂ ਬੱਸਾਂ 'ਤੇ ਵੇਖਣ ਨੂੰ ਮਿਲਿਆ ਹੈ

ਪੰਜਾਬ ਸਰਕਾਰ ਨੇ ਅਧੀ ਸਵਾਰੀਆਂ ਦੇ ਨਿਯਮ ਨੂੰ ਬਦਲਿਆ 

ਤੇਲ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਹੋਣ ਕਰਕੇ ਜਨਤਕ ਆਵਾਜਾਈ ਦੀ ਬੇਵੱਸੀ ਕਾਰਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿੰਨੀ ਬੱਸਾਂ ਸਮੇਤ ਸਾਰੀਆਂ ਬੱਸਾਂ ਵਿੱਚ ਸਵਾਰੀਆਂ ਲਿਜਾਣ ਦੀ ਸਮਰਥਾ ’ਤੇ ਲਾਈ ਰੋਕ ਨੂੰ ਹਟਾਉਣ ਦਾ ਐਲਾਨ ਕੀਤਾ ਸੀ, ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਬੱਸਾਂ ਵਿੱਚ ਸਫਰ ਦੌਰਾਨ ਹਰੇਕ ਸਵਾਰੀ ਨੂੰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ,ਮੁੱਖ ਮੰਤਰੀ ਦੇ ਇਹ ਐਲਾਨ  ਹਰਿਆਊ ਖੁਰਦ ਦੇ ਇਕ ਵਸਨੀਕ ਵੱਲੋਂ ਬੱਸਾਂ ਨਾ ਚੱਲਣ ਕਰਕੇ ਪਾਤੜਾਂ ਆਉਣ-ਜਾਣ ਵਿੱਚ ਦਰਪੇਸ਼ ਸਮੱਸਿਆਵਾਂ ਦੇ ਸਬੰਧ ਵਿੱਚ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਕੀਤਾ,ਸੂਬਾ ਸਰਕਾਰ ਨੇ ਇਸ ਤੋਂ ਪਹਿਲਾਂ ਕੋਵਿਡ ਦੇ ਸੰਕਟ ਕਾਰਨ 50 ਫੀਸਦੀ ਸਵਾਰੀਆਂ ਦੀ ਸਮਰਥਾ ਨਾਲ ਬੱਸਾਂ ਚਲਾਉਣ ਦੀ ਆਗਿਆ ਦਿੱਤੀ ਸੀ