ਹਰਿਆਣਾ ਸਕੂਲ ਬੋਰਡ ਵੱਲੋਂ 10ਵੀਂ ਦੇ ਨਤੀਜਿਆਂ ਦਾ ਐਲਾਨ,ਟਾਪਰ ਨੂੰ ਮਿਲੇ 500/500

ਬੋਰਡ ਪ੍ਰੀਖਿਆ ਵਿੱਚ ਕੁੜੀਆਂ ਨੇ ਮੁੰਡਿਆਂ ਨੂੰ ਪਿੱਛੇ ਛੱਡਿਆ

ਹਰਿਆਣਾ ਸਕੂਲ ਬੋਰਡ ਵੱਲੋਂ 10ਵੀਂ ਦੇ ਨਤੀਜਿਆਂ ਦਾ ਐਲਾਨ,ਟਾਪਰ ਨੂੰ ਮਿਲੇ 500/500
ਬੋਰਡ ਪ੍ਰੀਖਿਆ ਵਿੱਚ ਕੁੜੀਆਂ ਨੇ ਮੁੰਡਿਆਂ ਨੂੰ ਪਿੱਛੇ ਛੱਡਿਆ

ਚੰਡੀਗੜ੍ਹ : ਹਰਿਆਣਾ ਸਕੂਲ ਸਿੱਖਿਆ ਬੋਰਡ ਨੇ 10ਵੀਂ ਦੇ ਇਮਤਿਹਾਨਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ,ਜਿੰਨਾਂ ਵਿੱਚ ਪਾਸ ਹੋਣ ਵਾਲੀ ਵਾਲੀ ਕੁੜੀਆਂ ਦੀ ਗਿਣਤੀ ਮੁੰਡਿਆਂ ਤੋਂ ਜ਼ਿਆਦਾ ਹੈ, ਪ੍ਰੀਖਿਆ ਮਾਰਚ ਮਹੀਨੇ ਵਿੱਚ ਹੋਈ ਸੀ , ਜਿਸ ਵਿੱਚ ਨਾਰਨੌਦ ਦੇ ਟੈਗੋਰ ਸਕੂਲ ਦੀ ਵਿਦਿਆਰਥਣ ਰਿਸ਼ਿਤਾ ਟਾਪਰ ਰਹੀ, ਰਿਸ਼ਿਤਾ ਨੇ 500 ਵਿੱਚੋਂ 500 ਨੰਬਰ ਹਾਸਲ ਕੀਤੇ 

ਹਰਿਆਣਾ ਸਿੱਖਿਆ ਬੋਰਡ ਦੇ ਪ੍ਰਧਾਨ ਜਗਬੀਰ ਸਿੰਘ ਅਤੇ ਸਕੱਤਰ ਰਾਜੀਵ ਪ੍ਰਸਾਦ ਨੇ ਦੱਸਿਆ ਹੈ ਕਿ ਹਰਿਆਣਾ ਦਾ ਨਤੀਜਾ ਇਸ ਵਾਰ 64.59 ਫ਼ੀਸਦੀ ਰਿਹਾ ਹੈ, ਇੱਕ ਅਧਿਕਾਰਕ ਬਿਆਨ ਵਿੱਚ ਦੱਸਿਆ ਗਿਆ 69.86 ਫ਼ੀਸਦੀ ਕੁੜੀਆਂ ਪਾਸ ਹੋਇਆ ਨੇ ਜਦਕਿ 60.27 ਫ਼ੀਸਦੀ ਮੁੰਡੇ ਪਾਸ ਹੋਏ ਨੇ,ਕੁੱਲ 64.59 ਫ਼ੀਸਦੀ ਵਿਦਿਆਰਥੀਆਂ ਨੇ 10ਵੀਂ ਦਾ ਇਮਤਿਹਾਨ ਪਾਸ ਕੀਤਾ ਹੈ 

ਉਨ੍ਹਾਂ ਨੇ ਕਿਹਾ ਤਿੰਨ ਲੱਖ 37 ਹਜ਼ਾਰ 691 ਬੱਚਿਆਂ ਵਿੱਚੋਂ 2 ਲੱਖ 18 ਹਜ਼ਾਰ 120 ਵਿਦਿਆਰਥੀ ਪਾਸ ਹੋਏ ਨੇ, ਇਸ ਵਾਰ ਵੀ ਕੁੜੀਆਂ ਨੇ ਹੀ ਬਾਜ਼ੀ ਮਾਰੀ ਹੈ, ਵਿਦਿਆਰਥੀਆਂ ਦਾ ਪਾਸ ਫ਼ੀਸਦੀ 69.86 ਰਿਹਾ ਹੈ ਜਿੰਨਾਂ ਵਿੱਚੋ ਮੁੰਡੇ 60.27 ਫ਼ੀਸਦੀ ਹੀ ਪਾਸ ਹੋਏ 

ਮੁੱਖ ਮੰਤਰੀ ਮਨੋਹਰ ਲਾਲ ਨੇ 10ਵੀਂ ਦੀ ਪ੍ਰੀਖਿਆ ਵਿੱਚ ਪਾਸ ਹੋਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੁਬਾਰਕ ਦਿੱਤੀ ਹੈ