ਨਵੀਂ ਦਿੱਲੀ: ਪਨੀਰ ਦਾ ਨਾਮ ਸੁਣਦੇ ਹੀ ਲੋਕਾਂ ਦੇ ਮੂੰਹ ਵਿੱਚ ਪਾਣੀ ਆ ਜਾਂਦੈ ਪਰ ਲੋਕ ਇਸ ਨਾਲ ਜੁੜੇ ਫ਼ਾਇਦੇ ਸ਼ਾਇਦ ਹੀ ਜਾਣਦੇ ਹੋਣ ਪਨੀਰ ਸਾਡੇ ਸਰੀਰ ਨੂੰ ਕਈ ਪ੍ਰਕਾਰ ਦੇ ਫ਼ਾਇਦੇ ਪ੍ਰਦਾਨ ਕਰਦਾ ਹੈ
ਪਨੀਰ ਨਾਲ ਮਿਲਦੀ ਹੈ ਐਨਰਜੀ
ਪਨੀਰ ਦੁੱਧ ਨੂੰ ਫਾੜ ਕੇ ਬਣਾਇਆ ਜਾਂਦਾ ਹੈ ਇਸ ਦੇ ਵਿੱਚ ਦੁੱਧ ਦੇ ਹੀ ਗੁਣ ਹੁੰਦੇ ਹਨ ਜਿਸ ਨਾਲ ਸਾਨੂੰ ਊਰਜਾ ਮਿਲਦੀ ਹੈ ਕਮਜ਼ੋਰੀ ਮਹਿਸੂਸ ਹੋਣ ਤੇ ਪਨੀਰ ਖਾਣ ਨਾਲ ਤੁਰੰਤ ਐਨਰਜੀ ਮਿਲਦੀ ਹੈ
ਦੰਦ ਅਤੇ ਹੱਡੀਆਂ ਹੁੰਦੀਆਂ ਹਨ ਮਜ਼ਬੂਤ
ਪਨੀਰ ਕੈਲਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਹੁੰਦਾ ਹੈ ਜੋ ਕਿ ਸਾਡੀ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ ਸਾਨੂੰ ਰੋਜ਼ ਕੱਚਾ ਪਨੀਰ ਖਾਣਾ ਚਾਹੀਦਾ ਹੈ ਇਹ ਸਾਡੇ ਜੋੜਾਂ ਦੇ ਦਰਦ ਅਤੇ ਦੰਦਾਂ ਦੇ ਰੋਗਾਂ ਤੋਂ ਵੀ ਬਚਾਅ ਕਰਦਾ ਹੈ
ਕੈਂਸਰ ਤੋਂ ਕਰਦਾ ਹੈ ਬਚਾਅ
ਸ਼ੋਧ ਦੇ ਵਿਚ ਪਾਇਆ ਗਿਆ ਹੈ ਕਿ ਪਨੀਰੀ ਵਿੱਚ ਕੈਂਸਰ ਰੋਧੀ ਤੱਤ ਹੁੰਦੇ ਨੇ ਜੋ ਕਿ ਕੈਂਸਰ ਦਾ ਖਤਰਾ ਘੱਟ ਕਰਦੇ ਨੇ ਇਹ ਪੇਟ ਦੇ ਕੈਂਸਰ ਕੋਲੋਨ ਕੈਂਸਰ ਬ੍ਰੈਸਟ ਕੈਂਸਰ ਦੇ ਇਲਾਜ ਵਿਚ ਕਾਰਗਰ ਸਿੱਧ ਹੋਇਆ
ਪਾਚਨ ਤੰਤਰ ਲਈ ਬਿਹਤਰ
ਪਨੀਰੀ ਵਿੱਚ ਡਾਈਟਰੀ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਕਿ ਖਾਣਾ ਪਚਾਉਣ ਵਿਚ ਬੇਹੱਦ ਮਦਦਗਾਰ ਹੁੰਦੀ ਹੈ ਪਨੀਰ ਪਾਚਨ ਤੰਤਰ ਨੂੰ ਬਿਹਤਰੀ ਨਾਲ ਚਲਾਉਣ ਲਈ ਜ਼ਰੂਰੀ ਹੈ
ਡਾਇਬਿਟੀਜ਼
ਪਨੀਰ ਵਿਚ ਓਮੇਗਾ 3 ਦੀ ਮਾਤਰਾ ਹੁੰਦੀ ਹੈ ਜੋ ਡਾਇਬੀਟੀਜ਼ ਦੇ ਰੋਗ ਨਾਲ ਲੜਨ ਲਈ ਪ੍ਰਭਾਵਸ਼ਾਲੀ ਹੈ ਡਾਕਟਰ ਵੀ ਡਾਇਬਿਟੀਜ਼ ਦੇ ਨੂੰ ਰੋਜ਼ ਪਨੀਰ ਖਾਣ ਦੀ ਸਲਾਹ ਦਿੰਦੇ ਹਨ
ਗਰਭਵਤੀ ਔਰਤਾਂ ਦੇ ਲਈ ਪਨੀਰ ਹੈ ਵਰਦਾਨ
ਪਨੀਰੀ ਵਿੱਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿ ਗਰਭਵਤੀ ਔਰਤਾਂ ਦੇ ਲਈ ਬਹੁਤ ਜ਼ਰੂਰੀ ਹੈ ਇਸ ਲਈ ਡਾਕਟਰ ਗਰਭਵਤੀ ਔਰਤਾਂ ਨੂੰ ਪਨੀਰ ਖਾਣ ਦੀ ਸਲਾਹ ਦਿੰਦੇ ਨੇ ਇਹ ਉਨ੍ਹਾਂ ਵਾਸਤੇ ਵਰਦਾਨ ਸਿੱਧ ਹੋ ਸਕਦੈ