CORONA:ਚੰਡੀਗੜ੍ਹ ਵਿੱਚ 100 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ,ਮਾਲ,ਜਿੰਮ ਕੋਚਿੰਗ ਸੈਂਟਰ ਵੀ ਬੰਦ
Advertisement

CORONA:ਚੰਡੀਗੜ੍ਹ ਵਿੱਚ 100 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ,ਮਾਲ,ਜਿੰਮ ਕੋਚਿੰਗ ਸੈਂਟਰ ਵੀ ਬੰਦ

PGI ਨੇ ਵੀ ਕੋਰੋਨਾ ਵਾਇਰਸ ਨੂੰ ਲੈਕੇ ਗਾਈਡ ਲਾਇਨ ਜਾਰੀ ਕੀਤੀ  

PGI ਨੇ ਵੀ ਕੋਰੋਨਾ ਵਾਇਰਸ ਨੂੰ ਲੈਕੇ ਗਾਈਡ ਲਾਇਨ ਜਾਰੀ ਕੀਤੀ

ਚੰਡੀਗੜ੍ਹ : ਪੰਜਾਬ ਤੋਂ ਬਾਅਦ ਹੁਣ ਚੰਡੀਗੜ੍ਹ ਨੇ ਵੀ ਕੋਰੋਨਾ ਵਾਇਰਸ ਨੂੰ ਲੈਕੇ ਅਹਿਤਿਆਤੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਨੇ, ਚੰਡੀਗੜ੍ਹ ਵਿੱਚ 100 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗਾ ਦਿੱਤੀ ਗਈ, ਸਿਰਫ਼ ਇਨ੍ਹਾਂ ਹੀ ਨਹੀਂ ਸ਼ਹਿਰ ਦੇ ਸਾਰੇ ਜਿੰਮ,ਮਾਲ ਕੋਚਿੰਗ ਸੈਂਟਰ, ਨਾਇਟ ਕਲੱਬ ਨੂੰ 31 ਮਾਰਚ ਤੱਕ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ,ਚੰਡੀਗੜ੍ਹ ਦੇ ਸਕੂਲ ਅਤੇ ਕਾਲਜਾਂ ਵਿੱਚ 31 ਮਾਰਚ ਤੱਕ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਸਨ, ਚੰਡੀਗੜ੍ਹ ਪ੍ਰਸ਼ਾਸਨ ਨੇ ਹਿਦਾਇਤਾਂ ਜਾਰੀ ਕਰ ਦਿੱਤੀਆਂ ਨੇ ਮਾਸਕ ਅਤੇ ਸੈਨੇਟਾਇਜ਼ਰ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਹੀ ਕੀਤੀ ਜਾਵੇਗੀ 

PGI ਵੱਲੋਂ CORONA 'ਤੇ ਗਾਈਡ ਲਾਈਨ 

ਕੋਰੋਨਾ ਤੋਂ ਕਿਵੇਂ ਬੱਚਿਆ ਜਾਵੇ ? ਕਿਸ ਉਮਰ ਦੇ ਲੋਕਾਂ ਨੂੰ ਸਭ ਤੋਂ ਵੱਧ ਅਹਿਤਿਆਤ ਲੈਣੀ ਚਾਹੀਦੀ ਹੈ ਇਸ ਬਾਰੇ PGI ਦੇ ਕੋਡਿਯੋਲਾਜੀ ਡਿਪਾਰਟਮੈਂਟ ਦੇ ਹੈਡ ਅਤੇ ਪ੍ਰੋਫੈਸਰ ਡਾਕਟਰ ਯਸ਼ਪਾਲ ਸ਼ਰਮਾ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ, ਡਾਕਟਰ ਯਸ਼ਪਾਲ ਮੁਤਾਬਿਕ ਹਾਈਪਰ ਟੈਨਸ਼ਨ, ਡਾਇਬਟੀਜ਼, ਕਾਡੀਉਵੈਸਕੁਲਰ ਡਿਸੀਜ਼,ਕ੍ਰਾਨਿਕ ਰੇਸਪਿਰੇਟਰੀ ਡਿਸੀਜ਼,ਕੈਂਸਰ ਤੋਂ ਪੀੜਤ ਮਰੀਜ਼ਾ ਨੂੰ ਕੋਰੋਨਾ ਵਾਇਰਸ ਤੋਂ ਸਭ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ, ਅਜਿਹੇ ਮਰੀਜ਼ ਜੇਕਰ ਕਿਸੇ ਕੋਰੋਨਾ ਵਾਇਰਸ ਮਰੀਜ਼ ਦੇ ਸੰਪਰਕ ਵਿੱਚ ਆਉਂਦੇ ਨੇ ਤਾਂ ਉਨ੍ਹਾਂ ਨੂੰ ਕੋਰੋਨਾ ਵਾਇਰਸ ਜਲਦ ਹੋ ਸਕਦਾ ਹੈ, ਕੋਰੋਨਾ ਵਾਇਰਸ ਨਾਲ ਅਜਿਹੇ ਲੋਕਾਂ ਵਿੱਚ ਮੌਤ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਨੇ,ਕਰਨਾਟਕਾ ਵਿੱਚ ਕੋਰੋਨਾ ਵਾਇਰਸ ਦੇ ਨਾਲ ਸਭ ਤੋਂ ਪਹਿਲਾਂ ਮਰੀਜ਼ ਦੀ ਮੌਤ ਦੀ  ਖ਼ਬਰ ਆਈ ਸੀ ਉਸਨੂੰ ਹਾਈਪਰਟੈਨਸ਼ਨ ਅਤੇ ਅਸਥਮਾ ਦੀ ਬਿਮਾਰੀ ਸੀ,ਰਿਪੋਰਟ ਮੁਤਾਬਿਕ ਪੰਜਾਬ ਵਿੱਚ 35.7 ਫੀਸਦ ਲੋਕ ਬਲੱਡ ਪਰੈਸ਼ਰ ਦੀ ਬਿਮਾਰੀ ਨਾਲ ਪਰੇਸ਼ਾਨ ਨੇ

ਇਹ ਵੀ ਪੜੋਂ 

      ਕਰਤਾਰਪੁਰ ਲਾਂਘਾ ਬੰਦ ਕਰਨ 'ਤੇ ਜਥੇਦਾਰ ਹਰਪ੍ਰੀਤ ਸਿੰਘ ਅਤੇ ਲੌਂਗੋਵਾਲ ਦੇ ਵੱਖ-ਵੱਖ ਸੁਰ

ਕਿਹੜੀ ਚੀਜ਼ਾਂ ਜ਼ਿਆਦਾ ਖਾਊ

PGI ਦੇ ਡਾਕਟਰ ਯਸ਼ਪਾਲ ਨੇ ਸੋਸ਼ਲ ਮੀਡੀਆ 'ਤੇ ਸ਼ਾਕਾਹਾਰੀ ਅਤੇ ਮਾਸਾਹਾਰੀ ਨੂੰ ਲੈਕੇ ਚੱਲ ਰਹੇ ਵੀਡੀਓ 'ਤੇ ਯਕੀਨ ਨਾ ਕਰਨ ਦੀ ਸਲਾਹ ਦਿੱਤੀ ਹੈ, ਡਾਕਟਰ ਯਸ਼ਪਾਲ  ਨੇ ਦੱਸਿਆ ਕੀ  ਹਾਈਪ੍ਰੋਟੀਨ ਫੂਡ ਜ਼ਿਆਦਾ ਖਾਉ, ਜੰਕ ਫੂਡ,ਸਟ੍ਰੀਟ ਫੂਡ ਖਾਉਣ ਤੋਂ ਪਰਹੇਜ਼ ਕਰੋਂ,ਖਾਣਾ ਹਾਈਜੀਨ ਹੋਣਾ ਚਾਹੀਦਾ ਹੈ PGI ਆਉਣ  ਵਾਲੇ ਮਰੀਜ਼ਾ ਨੂੰ ਹਿਦਾਇਤਾਂ PGI ਵਿੱਚ ਆਉਣ ਵਾਲੇ ਮੀਰੀਜ਼ਾ ਦੇ ਰਿਸ਼ਤੇਦਾਰਾਂ  ਦੇ ਲਈ PGI ਲਾਨ ਖੌਲੇਗੀ,ਤਾਕੀ ਮਰੀਜ਼ ਅਤੇ ਰਿਸ਼ਤੇਦਾਰ ਇੱਕ ਦੂਜੇ ਤੋਂ ਦੂਰੀ ਬਣਾਕੇ ਰੱਖਣ,PGI ਵਿੱਚ ਫੈਕਲਟੀ ਦੀ ਮੀਟਿੰਗ ਵਿੱਚ ਤੈਅ ਹੋਇਆ ਕੀ ਸਿਰਫ਼  ਐਂਮਰਜੰਸੀ ਵਿੱਚ ਆਉਣ ਵਾਲੇ ਮਰੀਜ਼ਾ ਨੂੰ ਹੀ PGI ਵਿੱਚ ਆਉਣ ਦਿੱਤੀ ਜਾਵੇਗਾ,PGI ਨੇ ਰੈਗੂਲਰ ਚੈੱਕਅਪ ਕਰਵਾਉਣ ਵਾਲੇ ਮਰੀਜ਼ਾ ਨੂੰ ਥੋੜੇ ਦਿਨ 

ਇਹ ਵੀ ਪੜੋਂ 

CORONA:ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂਆਂ 'ਤੇ ਰੋਕ,ਸੰਗਤਾਂ ਲਈ ਹਿਦਾਇਤਾਂ ਜਾਰੀ

PGI ਨਾ  ਆਉਣ ਦੀ ਅਪੀਲ ਕੀਤੀ ਹੈ 

ਹਾਈਪਰਟੈਨਸ਼ਨ,ਡਾਇਬਟੀਜ਼ ਦੇ ਮਰੀਜ਼ਾ ਲਈ  ਹਿਦਾਇਤਾPGI ਦੇ ਡਾਕਟਰ ਯਸ਼ਪਾਲ ਨੇ ਹਾਈਪਰਟੈਨਸ਼ਨ,ਡਾਇਬਟੀਜ਼ ਦੇ ਮਰੀਜ਼ਾ ਲਈ ਖ਼ਾਸ ਹਿਦਾਇਤਾਂ ਜਾਰੀ ਕੀਤੀਆਂ ਨੇ, ਡਾਕਟਰ ਯਸ਼ਪਾਲ ਨੇ ਕਿਹਾ ਇਨ੍ਹਾਂ ਦੋਵਾਂ ਬਿਮਾਰੀਆਂ ਨਾਲ ਪਰੇਸ਼ਾਨ ਮਰੀਜ਼ ਲਗਾਤਾਰ ਆਪਣੀ ਦਵਾਈ ਜਾਰੀ ਰੱਖਣ,ਸਰਦੀ ਅਤੇ ਫਲੂ,ਖੰਘਣ ਅਤੇ ਛਿੱਕਾ ਮਾਰਨ ਵਾਲੇ ਤੋਂ ਦੂਰ ਰਹੋ, ਜਿਸ ਸ਼ਖ਼ਸ ਨੂੰ ਜ਼ੁਕਾਮ ਹੈ  ਉਹ ਆਪਣੇ ਕੋਲ ਟਿਸ਼ੂ ਪੇਪਰ ਰੱਖਣ ਮੂੰਹ ਨੂੰ ਡੱਕ  ਕੇ ਰੱਖਣ ਤਾਂ ਜੋ ਕੀਟਾਣੂ ਹੋਰ ਨਾ ਫੈਲ ਸਕਣ,ਜੇਕਰ ਤੁਹਾਨੂੰ ਥੋੜ੍ਹਾ ਜਾਂ ਵੀ ਕੋਰੋਨਾ ਦਾ ਸ਼ੱਕ ਹੈ ਤਾਂ ਫ਼ੌਰਨ ਡਾਕਟਰ ਨੂੰ ਮਿਲੋ ਜਾਂਚ ਕਰਵਾਉ, ਆਪਣੇ ਹੱਥ ਵਾਰ-ਵਾਰ ਸਾਬੁਤ ਨਾਲ ਧੋਵੋ 

Trending news