CORONA ਨਾਲ ਨਜਿੱਠਣ ਲਈ ਮੈਡੀਕਲ ਸਟਾਫ ਘੱਟ ਨਾ ਹੋਵੇ ਹਰਿਆਣਾ ਸਰਕਾਰ ਨੇ ਲਿਆ ਇਹ ਵੱਡਾ ਫ਼ੈਸਲਾ

ਨਵੇਂ 447 ਡਾਕਟਰਾਂ ਨੂੰ ਜਲਦ ਦਿੱਤੇ ਜਾਣਗੇ ਨਿਯੁਕਤੀ ਪੱਤਰ

CORONA ਨਾਲ ਨਜਿੱਠਣ ਲਈ ਮੈਡੀਕਲ ਸਟਾਫ ਘੱਟ ਨਾ ਹੋਵੇ ਹਰਿਆਣਾ ਸਰਕਾਰ ਨੇ ਲਿਆ ਇਹ ਵੱਡਾ ਫ਼ੈਸਲਾ
ਨਵੇਂ 447 ਡਾਕਟਰਾਂ ਨੂੰ ਜਲਦ ਦਿੱਤੇ ਜਾਣਗੇ ਨਿਯੁਕਤੀ ਪੱਤਰ

ਚੰਡੀਗੜ੍ਹ : (COVID 19) ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈਕੇ ਹਰਿਆਣਾ ਸਰਕਾਰ ਨੇ ਵੱਡਾ ਫ਼ੈਸਲਾ ਕੀਤਾ ਹੈ, ਹਰਿਆਣਾ ਸਰਕਾਰ ਨੇ ਜਿਨ੍ਹਾਂ 447 ਡਾਕਟਰਾਂ ਨੂੰ ਚੁਣਿਆ ਸੀ,ਉਨ੍ਹਾਂ ਨੂੰ ਜਲਦ ਨਿਯੁਕਤੀ ਪੱਤਰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਹੋਵੇ,ਡਾਕਟਰਾਂ ਦੀ ਨਿਯੁਕਤੀ ਦੌਰਾਨ ਕਰੈਕਟਰ ਸਰਟੀਫਿਕੇਟ ਵਰਗੇ ਜ਼ਰੂਰੀ ਦਸਤਾਵੇਜ਼ਾਂ ਦੀ ਵੀ ਛੋਟ ਦਿੱਤੀ ਗਈ ਹੈ, ਇਸ ਤੋਂ ਇਲਾਵਾ ਸਰਕਾਰ ਨੇ ਫ਼ੈਸਲਾ ਲਿਆ ਹੈ ਕੀ ਸ਼ਹਿਰ ਦੀਆਂ ਸਾਰੀ ਕਾਰਪੋਰੇਸ਼ਨਾਂ ਦੇ ਲਈ 100 ਕਰੋੜ ਦਾ ਰਿਵਾਲਵਿੰਗ ਫੰਡ ਬਣਾਇਆ ਜਾਵੇਗਾ,ਹਰਿਆਣਾ ਵਿੱਚ ਹੁਣ ਸਰਕਾਰ ਨੇ ਤਿੰਨ ਨਿੱਜੀ ਲੈਬ ਨੂੰ ਕੋਰੋਨਾ ਵਾਇਰਸ ਦਾ ਟੈਸਟ ਕਰਨ ਦੀ ਮਨਜ਼਼ੂਰੀ ਦਿੱਤੀ ਹੈ

ਹਰਿਆਣਾ ਵਿੱਚ ਲਾਕਡਾਊਨ 

ਹਰਿਆਣਾ ਸਰਕਾਰ ਨੇ ਪੂਰੇ ਪ੍ਰਦੇਸ਼ ਵਿੱਚ 23 ਮਾਰਚ ਸੋਮਵਾਰ ਨੂੰ ਲਾਕਡਾਊਨ ਕਰਨ ਦਾ ਫ਼ੈਸਲਾ ਕੀਤਾ ਸੀ, ਹਾਲਾਂਕਿ 22 ਮਾਰਚ ਨੂੰ ਹਰਿਆਣਾ ਸਰਕਾਰ ਨੇ ਸਿਰਫ਼ 7 ਜ਼ਿਲ੍ਹੇ ਹੀ ਬੰਦ ਕਰਨ ਦਾ ਐਲਾਨ ਕੀਤਾ ਸੀ ਪਰ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਤੋਂ ਬਾਅਦ ਹਰਿਆਣਾ ਸਰਕਾਰ ਨੇ ਆਪਣਾ ਫ਼ੈਸਲਾ ਬਦਲਿਆ ਅਤੇ ਪੂਰੇ ਹਰਿਆਣਾ ਵਿੱਚ ਲਾਕਡਾਊਨ ਕਰਨ ਫ਼ੈਸਲਾ ਲਿਆ ਹੈ, ਇਸ ਦੇ ਨਾਲ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਵਿੱਚ ਕੋਰੋਨਾ ਰਿਲੀਫ਼ ਫੰਡ ਵੀ ਬਣਾਇਆ ਹੈ ਜਿਸ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੀ ਇੱਕ ਮਹੀਨੇ ਦੀ 5 ਲੱਖ ਤਨਖ਼ਾਹ ਪਾਈ ਹੈ ਇਸ ਦੇ ਨਾਲ ਹਰਿਆਣਾ ਦੇ ਵਿਧਾਇਕਾਂ ਨੇ ਵੀ ਫੰਡ ਵਿੱਚ ਆਪਣੀ ਤਨਖ਼ਾਹ ਦਿੱਤੀ ਹੈ,ਮੁੱਖ ਮੰਤਰੀ ਨੇ ਸੂਬੇ ਦੇ ਹੋਰ ਲੋਕਾਂ ਨੂੰ ਅਪੀਲ ਕੀਤੀ ਹੈ ਕੀ ਉਹ ਵੱਧ ਚੜ ਕੇ ਇਸ ਫੰਡ ਵਿੱਚ ਆਪਣਾ ਹਿੱਸਾ ਪਾਉਣ ਤਾਂ ਜੋ ਕੋਰੋਨਾ ਨਾਲ ਲੜਿਆ ਜਾ ਸਕੇ