ਪਾਣੀਪਤ ਵਿੱਚ ਨਰਸ ਦਾ ਟੈਸਟ ਕੋਰੋਨਾ ਪੋਜ਼ੀਟਿਵ,ਵੇਦਾਂਤਾ ਹਸਪਤਾਲ ਵਿੱਚ ਕਰਦੀ ਹੈ ਕੰਮ

ਪਾਣੀਪਤ ਵਿੱਚ ਕੋਰੋਨਾ ਵਾਇਰਸ ਦੀ ਗਿਣਤੀ ਪਹੁੰਚੀ 3

ਪਾਣੀਪਤ ਵਿੱਚ ਨਰਸ ਦਾ ਟੈਸਟ ਕੋਰੋਨਾ ਪੋਜ਼ੀਟਿਵ,ਵੇਦਾਂਤਾ ਹਸਪਤਾਲ ਵਿੱਚ ਕਰਦੀ ਹੈ ਕੰਮ
ਪਾਣੀਪਤ ਵਿੱਚ ਕੋਰੋਨਾ ਵਾਇਰਸ ਦੀ ਗਿਣਤੀ ਪਹੁੰਚੀ 3

ਪਾਣੀਪਤ : ਹਰਿਆਣਾ ਵਿੱਚ ਕੋਰੋਨਾ ਪੋਜ਼ੀਟਿਵ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਹਸਪਤਾਲ ਦੀ ਨਰਸ ਦਾ ਟੈਸਟ ਕੋਰੋਨਾ ਪੋਜ਼ੀਟਿਵ ਆਇਆ ਹੈ,ਇਹ ਨਰਸ ਗੁਰੂਗਰਾਮ ਦੇ ਵੇਦਾਂਤਾ ਹਸਪਤਾਲ ਵਿੱਚ ਨਰਸ ਹੈ,ਨਰਸ ਕੁੱਝ ਕੰਮ ਦੇ ਲਈ ਪਾਣੀਪਤ ਵਿੱਚ ਆਈ ਹੋਈ ਸੀ,ਖਾਂਸੀ,ਜ਼ੁਕਾਮ ਦੀ ਸ਼ਿਕਾਇਤ ਹੋਣ 'ਤੇ ਜਦੋਂ ਕੋਰੋਨਾ ਵਾਇਰਸ ਦਾ ਟੈਸਟ ਕਰਵਾਇਆ ਗਿਆ ਤਾਂ ਨਰਸ ਦਾ ਟੈਸਟ ਪੋਜ਼ੀਟਿਵ ਆਇਆ,ਡਿਪਟੀ CMO ਨੇ ਮਹਿਲਾ ਨਰਸ ਦੇ ਕੋਰੋਨਾ ਪੋਜ਼ੀਟਿਵ ਟੈਸਟ ਦੀ ਪੁਸ਼ਟੀ ਕੀਤੀ ਹੈ, ਪੀੜਤ ਨਰਸ ਨੂੰ ਪਾਣੀਪਤ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕੀ ਨਰਸ ਹੁਣ ਤੱਕ ਕਿਨ੍ਹੇ ਲੋਕਾਂ ਦੇ ਸੰਪਰਕ ਵਿੱਚ ਸੀ,ਪ੍ਰਸ਼ਾਸਨ ਉਨ੍ਹਾਂ ਸਾਰੇ ਲੋਕਾਂ ਦਾ ਵੀ ਟੈਸਟ ਕਰਵਾਏਗਾ,ਸਿਰਫ਼਼ ਇਨ੍ਹਾਂ ਹੀ ਨਹੀਂ ਪ੍ਰਸ਼ਾਸਨ ਨੂੰ ਵੇਦਾਂਤਾ ਹਸਪਤਾਲ ਨੂੰ ਵੀ ਨਰਸ ਬਾਰੇ ਜਾਣਕਾਰੀ ਦੇਣੀ ਹੋਵੇਗੀ, ਕਿਉਂਕਿ ਇਸ ਗੱਲ ਦੀ  ਪੜਤਾਲ ਹੋਣੀ ਜ਼ਰੂਰੀ ਹੈ ਕੀ ਨਰਸ ਵਿੱਚ ਕੋਰੋਨਾ ਵਾਇਰਸ ਕਿਸ ਸ਼ਖ਼ਸ ਤੋਂ ਦਾਖ਼ਲ ਹੋਇਆ ਕੀ ਵੇਦਾਂਤਾ ਵਿੱਚ ਕੋਈ ਕੋਰੋਨਾ ਦਾ ਮਰੀਜ਼ ਸੀ ਜਾਂ ਫਿਰ ਪਾਣੀਪਤ ਦੇ ਕਿਸੇ ਕੋਰੋਨਾ ਮਰੀਜ਼ ਤੋਂ ਨਰਸ ਵਿੱਚ ਕੋਰੋਨਾ ਦਾ ਵਾਇਰਸ ਆਇਆ, ਇਹ ਉਹ ਸਵਾਲ ਨੇ ਜਿਸ ਦਾ ਜਵਾਬ ਪ੍ਰਸ਼ਾਸਨ ਅਤੇ ਪੁਲਿਸ ਨੂੰ ਲੱਭਣਾ ਹੋਵੇਗਾ ਕਿਉਂਕਿ ਕੋਰੋਨਾ ਮਰੀਜ਼ ਦੇ ਸੰਪਰਕ ਵਿੱਚ ਆਉਣ ਨਾਲ ਅਸਾਨੀ ਨਾਲ ਫ਼ੈਲ ਜਾਂਦਾ ਹੈ 

ਪਾਣੀਪਤ ਵਿੱਚ ਹੁਣ ਤੱਕ ਕਿੰਨੇ ਮਰੀਜ਼ ?

ਪਾਣੀਪਤ ਪ੍ਰਸ਼ਾਸਨ ਦੀ ਲਿਸਟ ਦੇ ਮੁਤਾਬਿਕ ਸ਼ਹਿਰ ਵਿੱਚ ਹੁਣ ਤੱਕ 2 ਕੋਰੋਨਾ ਮਰੀਜ਼ ਨੇ, ਪਰ ਪਾਣੀਪਤ ਦੇ ਹੀ ਇੱਕ ਕੋਰੋਨਾ ਮਰੀਜ਼ ਨੂੰ ਰੋਹਤਕ ਸ਼ਿਫ਼ਤ ਕੀਤਾ ਗਿਆ ਹੈ ਇਸ ਲਈ ਪਾਣੀਪਤ ਵਿੱਚ ਕੋਰੋਨਾ ਮਰੀਜ਼ਾ ਦੀ ਗਿਣਤੀ 3 ਹੈ,ਪੂਰੇ ਹਰਿਆਣਾ ਵਿੱਚ ਪ੍ਰਸ਼ਾਸਨ ਦੇ ਸਾਹਮਣੇ ਹੁਣ ਤੱਕ 28 ਕੋਰੋਨਾ ਮਰੀਜ਼ ਆ ਚੁੱਕੇ ਨੇ, ਸੂਬਾ ਸਰਕਾਰ ਵੱਲੋਂ ਕੋਰੋਨਾ ਫੰਡ ਵੀ ਬਣਾਇਆ ਗਿਆ ਹੈ ਜਿਸ ਵਿੱਚ ਲੋਕਾਂ ਨੂੰ ਆਪਣਾ ਹਿੱਸਾ ਪਾਉਣ ਦੀ ਅਪੀਲ ਕੀਤੀ ਗਈ ਹੈ, ਮੁੱਖ ਮੰਤਰੀ ਮਨੋਹਰ ਲਾਲ ਅਤੇ ਵਿਧਾਇਕਾਂ ਨੇ ਆਪੋ-ਆਪਣੀ ਇੱਕ ਮਹੀਨੇ ਦੀ ਤਨਖ਼ਾਹ ਇਸ ਵਿੱਚ ਪਾਈ ਹੈ, ਇਸ ਦੇ ਨਾਲ ਹਰਿਆਣਾ ਸਰਕਾਰ ਨੇ ਐਲਾਨ ਕੀਤਾ ਹੈ ਕੀ ਕੋਰੋਨਾ ਮਰੀਜਾ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ, ਹਰਿਆਣਾ ਸਰਕਾਰ ਨੇ ਮੰਗਲਵਾਰ ਨੂੰ 3 ਪ੍ਰਾਈਵੇਟ ਲੈਬ ਨੂੰ ਕੋਰੋਨਾ ਦਾ ਟੈਸਟ ਕਰਨ ਦੀ ਮਨਜ਼ੂਰੀ ਵੀ ਦਿੱਤੀ ਹੈ

ਕਿੰਨੇ ਦਿਨ ਵਿੱਚ ਵਿਖਾਈ ਦਿੰਦਾ ਹੈ ਕੋਰੋਨਾ ?

ਜੇਕਰ ਕਿਸੇ ਸ਼ਖ਼ਸ ਦੇ ਸ਼ਰੀਰ ਵਿੱਚ ਵਾਇਰਸ, ਕੋਰੋਨਾ ਪੋਜ਼ੀਟਿਵ ਮਰੀਜ਼ ਦੇ ਸੰਪਰਕ ਵਿੱਚ ਆਉਣ ਨਾਲ ਦਾਖ਼ਲ ਹੁੰਦਾ ਹੈ ਤਾਂ ਜਿਸ ਸ਼ਖ਼ਸ ਦੇ ਸ਼ਰੀਰ ਵਿੱਚ ਵਾਇਰਸ ਦਾਖ਼ਲ ਹੋਇਆ ਹੈ ਉਸ ਦੇ ਸ਼ਰੀਰ ਵਿੱਚ ਵਾਇਰਸ ਫੈਲਣ ਦੇ ਲੱਛਣ 4 ਤੋਂ 14 ਦਿਨਾਂ ਦੇ ਅੰਦਰ ਵਿਖਾਈ ਦਿੰਦੇ ਨੇ, ਇਸੇ ਲਈ ਸਰਕਾਰ ਨੇ ਨਿਯਮ ਬਣਾਇਆ ਹੈ ਕੀ ਕੋਰੋਨਾ ਵਾਇਰਸ ਦੇ ਸ਼ੱਕੀ ਲੋਕਾਂ ਨੂੰ 14 ਦਿਨ ਤੱਕ ਆਈਸੋਲੇਸ਼ਨ ਵਿੱਚ ਰੱਖਿਆ ਜਾਵੇ