ਅੱਜ ਤੋਂ ਪੂਰੇ ਦੇਸ਼ ਵਿੱਚ 3 ਹਫ਼ਤਿਆਂ ਦੇ ਲਈ ਲਾਕਡਾਊਨ, PM ਮੋਦੀ ਨੇ ਕਿਹਾ ਜਾਨ ਹੈ ਤਾਂ ਜਹਾਨ ਹੈ

PM ਮੋਦੀ ਨੇ ਕਿਹਾ ਕੋਰੋਨਾ ਨੂੰ ਖ਼ਤਮ ਕਰਨ ਦੇ ਲਈ 21 ਦਿਨ ਜ਼ਰੂਰੀ ਨੇ

ਅੱਜ ਤੋਂ ਪੂਰੇ ਦੇਸ਼ ਵਿੱਚ 3 ਹਫ਼ਤਿਆਂ ਦੇ ਲਈ ਲਾਕਡਾਊਨ, PM ਮੋਦੀ ਨੇ ਕਿਹਾ ਜਾਨ ਹੈ ਤਾਂ ਜਹਾਨ ਹੈ
PM ਮੋਦੀ ਨੇ ਕਿਹਾ ਕੋਰੋਨਾ ਨੂੰ ਖ਼ਤਮ ਕਰਨ ਦੇ ਲਈ 21 ਦਿਨ ਜ਼ਰੂਰੀ ਨੇ

ਦਿੱਲੀ : ਕੋਰੋਨਾ ਵਾਇਰਸ (COVID 19) ਨੇ ਪੂਰੀ ਦੁਨੀਆ ਵਿੱਚ ਤਬਾਹੀ  ਮਚਾਈ ਹੋਈ ਹੈ, ਇਸ ਵਾਇਰਸ ਦੀ ਵਜ੍ਹਾਂ ਕਰਕੇ ਪੂਰੀ ਦੁਨੀਆ ਵਿੱਚ ਹੁਣ ਤੱਕ ਹਜ਼ਾਰਾਂ ਲੋਕ ਮਰ ਚੁੱਕੇ ਨੇ, ਕਈ ਲੱਖ ਲੋਕ ਕੋਰੋਨਾ ਪੋਜ਼ੀਟਿਵ ਦਾ ਸ਼ਿਕਾਰ ਨੇ, ਇਸ ਗੰਭੀਰ ਮਹਾਂਮਾਰੀ ਨਾਲ ਨਿਪਟਣ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਦੇਸ਼ ਨੂੰ ਸੰਬੋਧਿਤ ਕੀਤਾ,ਦੇਸ਼ ਨੂੰ ਅਪੀਲ ਕੀਤੀ ਕੀ ਸਰਕਾਰੀ ਨੇਮਾਂ ਦਾ ਪਾਲਨ ਕਰਕੇ ਆਪਣੇ ਪਰਿਵਾਰ ਨੂੰ ਬਚਾਊ

ਪ੍ਰਧਾਨ ਮੰਤਰੀ ਮੋਦੀ ਦੀਆਂ 10 ਗੱਲਾਂ 

1- ਪੀਐੱਮ ਮੋਦੀ ਨੇ ਕਿਹਾ ਰਾਤ 12 ਵਜੇ ਤੋਂ ਦੇਸ਼ ਲਾਕਡਾਊਨ ਹੋਵੇਗਾ, ਯਾਨੀ 12 ਵਜੇ ਤੋਂ ਘਰ ਤੋਂ ਬਾਹਰ ਨਿਕਲਣ ਵਿੱਚ ਪਾਬੰਦੀ ਲੱਗ ਜਾਵੇਗੀ, ਇਹ ਲਾਕਡਾਊਨ 3 ਹਫ਼ਤੇ ਯਾਨੀ 21 ਦਿਨ ਤੱਕ ਰਹੇਗਾ 

2- ਪੀਐੱਮ ਮੋਦੀ ਨੇ ਕਿਹਾ ਲਾਕਡਾਊਨ ਇੱਕ ਤਰ੍ਹਾਂ ਦਾ ਕਰਫ਼਼ਿਊ ਹੀ ਹੈ, ਦੇਸ਼ ਦੇ ਲੋਕ ਜਿੱਥੇ ਨੇ ਉੱਥੇ ਹੀ ਰਹਿਣ,ਲਾਕਡਾਊਨ ਜਨਤਾ ਕਰਫ਼ਿਊ ਤੋਂ ਜ਼ਿਆਦਾ ਖ਼ਤਰਨਾਕ ਹੋਵੇਗਾ 

3-  ਪੀਐੱਮ ਨੇ ਕਿਹਾ 21 ਦਿਨ ਨਾ ਸੰਭਲੇ ਤਾਂ 21 ਸਾਲ ਪਿੱਛੇ ਚੱਲੇ ਜਾਵਾਂਗੇ, ਕਈ ਪਰਿਵਾਰ ਤਬਾਹ ਹੋ ਜਾਣਗੇ, ਭਾਵੇਂ ਕੁੱਝ ਵੀ ਕਰ ਲਓ ਤੁਹਾਨੂੰ ਆਪਣੇ ਘਰ ਤੋਂ ਬਾਹਰ ਨਹੀਂ ਨਿਕਲਣਾ ਹੈ

4-  ਪੀਐੱਮ ਨੇ ਕਿਹਾ ਘਰ ਵਿੱਚ ਲਛਮਣ ਰੇਖਾ ਖਿੱਚ ਲਓ ਤਾਂ ਹੀ ਕੋਰੋਨਾ ਤੋਂ ਬੱਚਿਆ ਜਾ ਸਕਦਾ ਹੈ,ਕਦਮ-ਕਦਮ ਨੇ ਧਿਆਨ ਦੇਣ ਦੀ ਜ਼ਰੂਰਤ ਹੈ, ਤੁਹਾਨੂੰ ਯਾਦ ਰੱਖਣਾ ਹੋਵੇਗਾ ਜਾਨ ਹੈ ਤਾਂ ਜਹਾਨ ਹੈ

5- ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕੀ ਕੋਰੋਨਾ ਨੂੰ ਖ਼ਤਮ ਕਰਨ ਦੇ ਲਈ  21 ਦਿਨ ਜ਼ਰੂਰੀ ਨੇ,ਕੋਰੋਨਾ ਮਤਬਲ ਕੋਈ ਰੋਡ 'ਤੇ ਨਾ ਨਿਕਲੇ, ਬਾਹਰ ਨਿਕਲਣਾ ਕੀ ਹੁੰਦਾ ਹੈ ਭੁੱਲ ਜਾਓ 

6- ਪੀਐੱਮ ਨੇ ਕਿਹਾ ਕੀ ਕਾਨੂੰਨ ਦੇ ਨੇਮਾਂ ਦਾ ਪਾਲਨ ਕਰੋਂ,ਆਪਣਾ ਅਤੇ ਆਪਣਿਆਂ ਦਾ ਧਿਆਨ ਰੱਖੋਂ, ਅਫ਼ਵਾਹਾਂ ਤੋਂ ਦੂਰ ਰਹੋ

7- ਪ੍ਰਧਾਨ ਮੰਤਰੀ ਨੇ ਕਿਹਾ ਕੋਰੋਨਾ ਨਾਲ ਲੜਨ ਦੇ ਲਈ ਇਸ ਦੀ ਚੇਨ ਤੋੜਨੀ ਜ਼ਰੂਰੀ ਹੈ,ਕੋਰੋਨਾ ਨਾਲ ਸਿਰਫ਼ ਮਰੀਜ਼ਾ ਨੂੰ ਖ਼ਤਰਾ ਨਹੀਂ ਬਲਕਿ ਡਾਕਟਰ, ਨਰਸ,ਪੈਥਾਲਜੀ ਅਤੇ ਮੈਡੀਕਲ ਸਟਾਫ਼ ਨੂੰ ਵੀ ਖ਼ਤਰਾ ਹੈ  

8 - ਪੀਐੱਮ ਨੇ ਅਪੀਲ ਕੀਤੀ  ਸਰਕਾਰ ਦੇ ਨਿਰਦੇਸ਼ਾਂ ਦਾ ਪਾਲਨ ਕਰਕੇ ਕੋਰੋਨਾ 'ਤੇ ਲਗਾਮ ਲੱਗੇਗੀ, ਕੋਰੋਨਾ ਪ੍ਰਭਾਵਿਤ ਦੇਸ਼ਾਂ ਤੋਂ ਸਿੱਖਣ ਦੀ ਜ਼ਰੂਰਤ ਹੈ 

9-  ਪ੍ਰਧਾਨ ਮੰਤਰੀ ਨੇ ਕਿਹਾ ਕੀ ਇਹ ਉਹ ਵਕਤ ਦੀ ਸਾਨੂੰ ਆਪਣੇ ਇਰਾਦਿਆਂ ਨੂੰ ਮਜ਼ਬੂਤ ਕਰਕੇ ਵਿਖਾਉਣਾ ਹੋਵੇਗਾ 

10- ਪੀਐੱਮ ਮੋਦੀ ਨੇ ਕਿਹਾ ਕੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਚਾਉਣਾ ਮੇਰੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੈ