ਚੰਡੀਗੜ੍ਹ: ਕੋਰੋਨਾ ਨਾਲ ਲੜਨ ਦੇ ਲਈ ਮਾਸਕ ਸਭ ਤੋਂ ਵੱਡਾ ਹਥਿਆਰ ਸੀ ਅਤੇ ਹੁਣ ਵੀ ਹੈ ਕਿਉਂਕਿ ਕੋਰੋਨਾ ਹੁਣ ਤੱਕ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ, ਇਸਦਾ ਚੰਗਾ ਅਸਰ ਵੇਖਣ ਨੂੰ ਮਿਲਿਆ ਹੈ.ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਜਿੱਥੇ ਸਰਕਾਰੀ ਹਸਪਤਾਲਾਂ ਦੇ ਵਿੱਚ ਮਿਲੇ ਅੰਕੜਿਆਂ ਮੁਤਾਬਿਕ ਮਾਸਕ ਨਾਲ ਐਲਰਜੀ, ਅਸਥਮਾ, ਜ਼ੁਕਾਮ ਖਾਂਸੀ ਅਤੇ ਟੀਬੀ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ 40 ਫ਼ੀਸਦ ਤੱਕ ਦੀ ਕਮੀ ਆਈ ਹੈ, ਡਾਕਟਰਾਂ ਨੇ ਮੰਨਿਆ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹਸਪਤਾਲਾਂ ਜਾਂ ਕਲੀਨਿਕਾਂ ਦੇ ਵਿੱਚ ਅਜਿਹੇ ਮਰੀਜ਼ਾਂ ਦੀ 30 ਫੀਸਦ ਤੱਕ OPD ਘੱਟ ਹੋਈ ਹੈ.
ਦੈਨਿਕ ਭਾਸਕਰ ਦੇ ਵਿੱਚ ਛਪੀ ਖ਼ਬਰ ਦੇ ਹਿਸਾਬ ਨਾਲ ਸਾਲ 2020 ਦੇ ਵਿੱਚ ICMR ਦੀ ਰਿਪੋਰਟ ਦੱਸਦੀ ਹੈ ਕਿ ਦੇਸ਼ ਦੇ ਵਿੱਚ ਸਿਰਫ ਹਵਾ ਪ੍ਰਦੂਸ਼ਣ ਦੇ ਨਾਲ ਹੀ 17 ਲੱਖ ਲੋਕਾਂ ਨੇ ਆਪਣੀ ਜਾਨ ਗਵਾਈ ਸੀ, ਇਕੱਲੇ ਪੰਜਾਬ ਵਿੱਚ ਹਰ 100 ਵਿੱਚੋਂ 19 ਮੌਤਾਂ ਦਾ ਕਾਰਨ ਵੀ ਇਹ ਹੀ ਸੀ, IMA ਦੇ ਸਾਬਕਾ ਪ੍ਰਧਾਨ ਡਾ ਕੇ ਕੇ ਅਗਰਵਾਲ ਦਾ ਕਹਿਣਾ ਹੈ ਕਿ ਕਰੋਨਿਕ ਓਬਸਟ੍ਰਕਟਿਵ ਪਲਮੋਨਰੀ ਬਿਮਾਰੀ ਤੋਂ 32.5 ਮਰੀਜ਼ਾਂ ਦੀ ਮੌਤ ਹੁੰਦੀ ਸੀ ਪਰ ਲੋਕਾਂ ਨੇ ਮਾਸਕ ਪਾਈ ਰੱਖਿਆ ਜਿਸ ਦੇ ਵਿਚ ਕਾਫੀ ਕਮੀ ਆਈ ਹੈ.
ਸਟ੍ਰੋਕ ਦੇ ਮਰੀਜ਼ਾਂ ਦੇ ਨਾਲ ਵੀ ਇਹੀ ਹੋਇਆ ਉਨ੍ਹਾਂ ਨੇ ਦਵਾਈ ਦੇ ਨਾਲ ਮਾਸਕ ਵੀ ਪਾਇਆ ਜਿਸ ਦਾ ਉਨ੍ਹਾਂ ਨੂੰ ਫਾਇਦਾ ਮਿਲਿਆ ਹੈ. ਪ੍ਰਦੂਸ਼ਣ ਦੇ ਚਲਦੇ ਹੋਣ ਵਾਲੀ ਬਿਮਾਰੀਆਂ ਅਤੇ ਉਨ੍ਹਾਂ ਤੋਂ ਹੋਣ ਵਾਲੀ ਮੌਤਾਂ ਦਾ ਅੰਕੜਾ ਵੀ ਘਟਿਆ ਹੈ, ਜਲੰਧਰ ਦੇ ਚੈਸਟ ਸਪੈਸ਼ਲਿਸਟ ਡਾ ਅਰੁਣ ਵਾਲੀਆ ਦਾ ਕਹਿਣਾ ਹੈ ਕਿ ਮਾਸਕ ਲਗਾਉਣ ਦੇ ਨਾਲ ਕਈ ਫਾਇਦੇ ਹੋਏ ਹਨ, ਸਭ ਤੋਂ ਵੱਧ ਕਰੋਨਿਕ ਓਬਸਟ੍ਰਕਟਿਵ ਪਲਮਨਰੀ ਡਿਸੀਜ਼ ਵੀ ਕਾਫੀ ਘੱਟ ਹੋਏ ਹਨ, ਇਸ ਬਿਮਾਰੀ ਵਿੱਚ ਮਰੀਜ਼ ਸਾਹ ਨਹੀਂ ਲੈ ਪਾਉਂਦਾ ਅਤੇ ਛਾਤੀ ਦੇ ਵਿਚਕਾਰ ਕਫ ਪੈਦਾ ਹੋ ਜਾਂਦਾ ਹੈ ਜਿਸ ਦੀ ਵਜ੍ਹਾ ਪ੍ਰਦੂਸ਼ਣ ਹੈ, ਉੱਥੇ ਹੀ ਬ੍ਰੌਕੀਅਲ ਅਸਥਮਾ ਯਾਨੀ ਜਿਨ੍ਹਾਂ ਨੂੰ ਪੁਰਾਣੇ ਅਸਥਮਾ ਦੀ ਬੀਮਾਰੀ ਹੈ ਉਸ ਵਿੱਚ ਇਨਫੈਕਸ਼ਨ ਘੱਟ ਹੋਇਆ ਹੈ, ਇਨ੍ਹਾਂ ਮਰੀਜ਼ਾਂ ਦੇ ਵਿੱਚਕਾਰ 20 ਤੋਂ 30 ਫੀਸਦ ਦੀ ਗਿਰਾਵਟ ਆਈ ਹੈ, ਡਸਟ ਪਾਰਟੀਕਲ ਸਰੀਰ ਵਿੱਚ ਨਾ ਜਾਣ ਦੇ ਕਾਰਨ ਇਨ੍ਹਾਂ ਬਿਮਾਰੀਆਂ ਤੋਂ ਰਾਹਤ ਮਿਲੀ ਹੈ. ਉੱਥੇ ਹੀ ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਐਕਿਊਟ ਲੰਗਸ ਦਾ ਟੈਕਸ ਵੀ ਘੱਟ ਹੋਏ ਹਨ, ਜਲੰਧਰ ਸਿਵਲ ਹਸਪਤਾਲ ਦੀ ਓਪੀਡੀ ਦੀ ਗੱਲ ਕੀਤੀ ਜਾਵੇ ਤਾਂ ਟੀਬੀ ਦੇ 54 ਫ਼ੀਸਦ ਮਰੀਜ਼ ਹੀ ਹਸਪਤਾਲ ਪਹੁੰਚੇ ਹਨ.
ਡਰੋਪਲਿਟ ਇਨਫੈਕਸ਼ਨ ਰੁਕਿਆ
ਸਭ ਤੋਂ ਜ਼ਿਆਦਾ ਫ਼ਾਇਦਾ ਟੀਬੀ ਦੇ ਮਰੀਜ਼ਾਂ ਨੂੰ ਹੋਇਆ ਹੈ, ਮਾਸਕ ਨੇ 100 ਫ਼ੀਸਦ ਡਰੋਪਲਿਟ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਿਆ ਹੈ, ਰੈਸਪਾਇਰੇਟਰੀ ਇਨਫੈਕਸ਼ਨ ਘਟੀਆ ਹੈ, ਅਲਰਜੀ ਦੇ ਮਾਮਲੇ 20 ਫ਼ੀਸਦ ਤੱਕ ਘੱਟੇ ਨੇ, ਸਵਾਈਨ ਫਲੂ ਦੇ ਮਾਮਲਿਆਂ 'ਚ ਵੀ ਕਮੀ ਦਰਜ ਕੀਤੀ ਗਈ ਹੈ, ਬਦਲਦੇ ਮੌਸਮ ਦੇ ਵਿੱਚ ਵੀ ਮਾਸਕ ਲਗਾਉਣਾ ਜ਼ਰੂਰੀ ਹੈ, ਛਾਤੀ ਅਤੇ ਐਲਰਜੀ ਛਾਤੀ ਦੇ ਵਿੱਚ ਅਲਰਜੀ ਅਤੇ ਦਮੇ ਦੇ ਮਰੀਜ਼ ਵੀ ਘੱਟੇ
WATCH LIVE TV