CURFEW IN PUNJAB:ਮੁਹਾਲੀ ਵਿੱਚ ਜ਼ਰੂਰੀ ਸਮਾਨ ਦੇ ਲਈ BHEJO APP ਸ਼ੁਰੂ

50 ਡਿਲਿਵਰੀ ਮੈਨ ਕਰਨਗੇ ਸ਼ਹਿਰ ਵਿੱਚ ਘਰ-ਘਰ ਸਪਾਈ

CURFEW IN PUNJAB:ਮੁਹਾਲੀ ਵਿੱਚ ਜ਼ਰੂਰੀ ਸਮਾਨ ਦੇ ਲਈ BHEJO APP ਸ਼ੁਰੂ
50 ਡਿਲਿਵਰੀ ਮੈਨ ਕਰਨਗੇ ਸ਼ਹਿਰ ਵਿੱਚ ਘਰ-ਘਰ ਸਪਾਈ

ਬਜ਼ਮ ਵਰਮਾ/ਮੁਹਾਲੀ : (CURFEW IN PUNJAB )ਪੰਜਾਬ ਵਿੱਚ ਕੋਰੋਨਾ ਕਰਫ਼ਿਊ ਦੇ ਚੱਲਦਿਆਂ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਨੇ ਕੀ ਉਹ ਆਪੋ-ਆਪਣੇ ਤਰੀਕੇ ਦੇ ਨਾਲ ਲੋਕਾਂ ਨੂੰ ਜ਼ਰੂਰੀ ਸਮਾਨ ਦੀਆਂ ਵਸਤੂਆਂ ਘਰ ਤੱਕ ਪਹੁੰਚਾਉਣ, ਅੰਮ੍ਰਿਤਸਰ ਅਤੇ ਲੁਧਿਆਣਾ ਪ੍ਰਸ਼ਾਸਨ ਤੋਂ ਬਾਅਦ ਹੁਣ ਮੋਹਾਲੀ ਪ੍ਰਸ਼ਾਸਨ ਨੇ ਵੀ ਇੱਕ ਖ਼ਾਸ ਐੱਪ ਅਤੇ Whatsapp ਨੰਬਰ ਜਾਰੀ ਕੀਤਾ ਹੈ ਜਿਸ ਦੀ ਤੁਸੀਂ ਵਰਤੋਂ ਕਰ ਕੇ ਘਰ ਵਿੱਚ ਹੀ ਬੈਠਕੇ ਬਿਨਾਂ ਲਾਇਨ ਵਿੱਚ ਲੱਗੇ ਆਪਣੀ ਜ਼ਰੂਰਤ ਦੀ ਚੀਜ਼ ਮੰਗਵਾ ਸਕਦੇ ਹੋ,ਤੁਹਾਨੂੰ web site ਜਾਂ ਫ਼ਿਰ whatsapp 'ਤੇ ਜਾਕੇ ਸਿਰਫ਼ ਇੱਕ ਕਲਿੱਕ ਕਰਨਾ ਹੈ 

ਮੁਹਾਲੀ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ APP 

ਮੁਹਾਲੀ ਪ੍ਰਸ਼ਾਸਨ ਨੇ ਲੋਕਾਂ ਦੇ ਘਰ ਤੱਕ DOOR TO DOOR ਸਰਵਿਸ ਦੇਣ ਦੇ ਲਈ ਇੱਕ APP ਤਿਆਰ ਕੀਤੀ ਹੈ ਇਸ APP ਦਾ ਨਾਂ ਹੈ BHEJO.COM ਇਸ APP ਨੂੰ ਤੁਸੀਂ GOOGLE PLAY STORE 'ਤੇ ਡਾਊਨਲੋਡ ਕਰ ਸਕਦੇ ਹੋ ਅਤੇ ਆਪਣੀ ਜ਼ਰੂਰਤ ਦਾ ਸਮਾਨ ਬਿਨਾਂ ਕਰਫ਼ਿਊ ਵਿੱਚ ਨਿਕਲੇ ਘਰ ਮੰਗਵਾ ਸਕਦੇ ਹੋ, ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਇੱਕ Whatsapp ਨੰਬਰ 9888438884 ਜਾਰੀ ਕੀਤਾ ਹੈ ਇਸ ਨੰਬਰ 'ਤੇ ਮੈਸੇਜ ਭੇਜਕੇ ਤੁਸੀਂ ਆਪਣਾ ਆਡਰ ਭੇਜ ਸਕਦੇ ਹੋ, ਮੁਹਾਲੀ ਪ੍ਰਸ਼ਾਸਨ ਨੇ ਇਸ ਦੇ ਲਈ 50 ਡਿਲਿਵਰੀ ਮੈਨ ਰੱਖੇ ਨੇ ਜਿਨ੍ਹਾਂ ਨੂੰ ਖ਼ਾਸ ਕਰਫ਼ਿਊ ਪਾਸ ਦਿੱਤੇ ਜਾ ਰਹੇ ਨੇ  

ਇਹ ਵੀ ਜ਼ਰੂਰ ਪੜੋ 

CORONA:ਹਰਿਆਣਾ ਸਰਕਾਰ ਨੇ ਡੋਰ-ਟੂ-ਡੋਰ ਵਸਤੂਆਂ ਪਹੁੰਚਾਉਣ ਲਈ ONLINE ਸੇਵਾ ਕੀਤੀ ਸ਼ੁਰੂ

ਪੁਲਿਸ ਵੱਲੋਂ ਡੋਰ ਟੂ ਡੋਰ ਸਰਵਿਸ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਪੁਲਿਸ ਨੇ ਵੀ ਲੋਕਾਂ ਤੱਕ ਜ਼ਰੂਰੀ ਚੀਜ਼ਾਂ ਪਹੁੰਚਾਉਣ ਦੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ, ਇਸ ਦੇ ਲਈ ਪੰਜਾਬ ਪੁਲਿਸ ਨੇ  ZOMATO,SWIGGY,VERKA,AMUL,ਮੰਡੀ ਪ੍ਰਧਾਨ,ਕੈਮਿਸਟ ਐਸੋਸੀਏਸ਼ਨਾਂ ਦੀ ਮਦਦ ਲਈ ਹੈ,ਅੰਮ੍ਰਿਤਸਰ,ਲੁਧਿਆਣਾ ਦੇ ਸ਼ਹਿਰਾਂ ਵਿੱਚ ਡੋਰ-ਟੂਰ ਡੋਰ ਸਰਵਿਸ ਸ਼ੁਰੂ ਹੋ ਗਈ ਹੈ,SWIGGY ਦੇ 650 ਲੋਕਾਂ ਨੂੰ ਡੋਰ-ਟੂ-ਡੋਰ ਸਰਵਿਸ ਲਈ ਲਗਾਇਆ ਗਿਆ ਹੈ, ਇਸ ਦੇ ਨਾਲ ਪਟਿਆਲਾ ਵਿੱਚ ਵੀ ZOMATO ਅਤੇ SWIGGY ਵਰਗੀ ਕੰਪਨੀਆਂ ਨਾਲ ਸੰਪਰਕ ਕੀਤਾ ਜਾ ਚੁੱਕਾ ਹੈ ਤਾਂ ਜੋ ਲੋਕਾਂ ਦੀਆਂ ਜ਼ਰੂਰਤ ਦੀਆਂ ਚੀਜ਼ਾ ਘਰ ਤੱਕ ਪਹੁੰਚਾਇਆ ਜਾ ਸਕਣ,ਡੀਜੀਪੀ ਵੱਲੋਂ  ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜ਼ਰੂਰੀ ਚੀਜ਼ਾਂ ਪਹੁੰਚਾਉਣ ਦੇ ਲਈ ਟਰੱਕਾਂ ਨੂੰ ਹਾਈਵੇਅ 'ਤੇ ਚੱਲਣ ਦੀ ਮਨਜ਼ੂਰੀ ਦਿੱਤੀ ਗਈ ਹੈ, ਡੀਜੀਪੀ ਨੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨੂੰ ਰੋਕਣ ਦੇ ਲਈ ਇੱਕ ਹੈਲਪ ਲਾਈਨ ਨੰਬਰ 112 ਜਾਰੀ ਕੀਤਾ ਹੈ