ਰੋਜ਼ਾਨਾ ਆਂਡਾ ਖਾਣ ਨਾਲ ਵਧ ਸਕਦਾ ਹੈ ਮੌਤ ਦਾ ਖ਼ਤਰਾ,ਇਸ ਨਵੀਂ ਰਿਸਰਚ 'ਚ ਹੈਰਾਨ ਕਰਨ ਵਾਲਾ ਖ਼ੁਲਾਸਾ

ਜੇ ਤੁਸੀਂ ਵੀ ਉਨ੍ਹਾਂ ਲੋਕਾਂ ਵਿਚ ਸ਼ਾਮਲ ਹੋ ਜੋ ਰੋਜ਼ ਆਂਡੇ ਖਾਂਦੇ ਨੇ ਤਾਂ ਤੁਹਾਨੂੰ ਇਹ ਖ਼ਬਰ ਜ਼ਰੂਰ ਪੜ੍ਹਨੀ ਚਾਹੀਦੀ ਹੈ. ਨਵੀਂ ਰਿਸਰਚ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੋਜ਼ਾਨਾ ਅੱਧਾ ਆਂਡਾ ਖਾਣ ਨਾਲ ਮੌਤ ਦਾ ਜੋਖ਼ਮ ਵਧ ਜਾਂਦਾ ਹੈ

ਰੋਜ਼ਾਨਾ ਆਂਡਾ ਖਾਣ  ਨਾਲ ਵਧ ਸਕਦਾ ਹੈ ਮੌਤ ਦਾ ਖ਼ਤਰਾ,ਇਸ ਨਵੀਂ ਰਿਸਰਚ 'ਚ ਹੈਰਾਨ ਕਰਨ ਵਾਲਾ ਖ਼ੁਲਾਸਾ
ਨਵੀਂ ਰਿਸਰਚ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੋਜ਼ਾਨਾ ਅੱਧਾ ਆਂਡਾ ਖਾਣ ਨਾਲ ਮੌਤ ਦਾ ਜੋਖ਼ਮ ਵਧ ਜਾਂਦਾ ਹੈ

ਦਿੱਲੀ: ਆਂਡੇ ਖਾਣ ਨੂੰ ਲੈਕੇ ਹੁਣ ਤੱਕ ਕਈ ਰਿਸਰਚ ਹੋ ਚੁੱਕੀਆਂ ਨੇ, ਕਿਸੇ ਨੇ ਇਸ ਦੇ ਫਾਇਦੇ ਗਿਣਵਾਏ ਨੇ ਤਾਂ ਕਿਸੇ ਨੇ ਨੁਕਸਾਨ ਵਲ ਇਸ਼ਾਰਾ ਕੀਤਾ ਹੈ, ਹੁਣ ਤੱਕ ਠੋਸ ਜਵਾਬ ਕਿਸੇ ਰਿਸਰਚ ਵਿੱਚ ਸਾਹਮਣੇ ਨਹੀਂ ਆਇਆ ਹੈ,ਨਵੀਂ ਰਿਸਰਚ ਵਿੱਚ ਸਾਹਮਣੇ ਆਇਆ ਹੈ  ਕੀ ਆਂਡਾ ਖਾਣ ਨਾਲ ਕੋਲੈਸਟ੍ਰੋਲ ਦਾ ਪੱਧਰ ਵੱਧ ਜਾਂਦਾ ਹੈ, ਜਿਸ ਕਾਰਨ ਦਿਲ ਦੀ ਬਿਮਾਰੀ ਅਤੇ ਮੌਤ ਦਾ ਖ਼ਤਰਾ ਹੁੰਦਾ ਹੈ ?  

ਪੂਰਾ ਆਂਡਾ ਖਾਣ ਨਾਲ ਮੌਤ ਦਾ ਖ਼ਤਰਾ ਵੱਧ ਜਾਂਦਾ ਹੈ

ਪੀ ਐਲ ਓ ਐਸ ਮੈਡੀਸਨ (PLOS Medicine) ਜਰਨਲ ਵਿੱਚ ਛਪੀ ਇੱਕ ਨਵੀਂ ਰਿਸਰਚ ਵਿੱਚ ਇਹ ਖ਼ੁਲਾਸਾ ਹੋਇਆ ਹੈ ਕਿ ਜੇ ਕੋਈ ਵਿਅਕਤੀ ਪੂਰਾ ਆਂਡਾ ਭਾਵ ਸਾਰਾ ਆਂਡਾ ਖਾਂਦਾ ਹੈ, ਜਿਸ ਵਿੱਚ ਕੋਲੈਸਟ੍ਰਾਲ ਨਾਲ ਭਰੇ ਆਂਡੇ ਦੀ ਯੋਕ  ਵੀ ਹੁੰਦਾ ਹੈ, ਇਸ ਨੂੰ ਖਾਣ ਨਾਲ ਮੌਤ ਦਾ ਖ਼ਤਰਾ ਵੱਧ ਜਾਂਦਾ ਹੈ ਇਨ੍ਹਾਂ ਕਾਰਨਾਂ ਵਿੱਚ ਦਿਲ ਦੇ ਰੋਗ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਸ਼ਾਮਲ ਹਨ.

ਰੋਜ਼ਾਨਾ ਅੱਧਾ ਆਂਡਾ ਖਾਣ ਨਾਲ 7% ਵਧੇਗਾ ਮੌਤ ਦਾ ਖ਼ਤਰਾ

ਇਸ ਤੋਂ ਪਹਿਲਾਂ, ਦੀ ਅਮੇਰੀਕਨ ਜਰਨਲ ਆਫ਼ ਕਲੀਨੀਕਲ ਪੋਸ਼ਣ ਅਤੇ ਬ੍ਰਿਟਿਸ਼ ਮੈਡੀਕਲ ਜਰਨਲ (ਬੀਐਮਜੇ) ਵਿੱਚ ਇਹ ਪ੍ਰਕਾਸ਼ਤ ਕੀਤਾ ਗਿਆ ਸੀ ਕਿ ਰੋਜ਼ਾਨਾ 1 ਆਂਡਾ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਨਹੀਂ ਹੁੰਦਾ, ਪਰ ਹੁਣ ਇਸ ਨਵੀਂ ਰਿਸਰਚ ਵਿੱਚ ਜਿਸ ਵਿੱਚ 5 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ ਨੇ, ਇਹ ਖੁਲਾਸਾ ਹੋਇਆ ਹੈ ਕਿ ਰੋਜ਼ਾਨਾ ਅੱਧਾ ਅੰਡਾ ਖਾਣ ਨਾਲ ਮੌਤ ਦਾ ਖਤਰਾ 7 ਫ਼ੀਸਦੀ  ਵੱਧ ਜਾਂਦਾ ਹੈ। ਰਿਸਰਚ ਦੇ ਨਤੀਜਿਆਂ ਨੇ ਵਿਖਾਇਆ ਹੈ ਕਿ  ਜਿਨ੍ਹਾਂ ਨੇ ਸਿਰਫ ਆਂਡੇ ਦੀ ਚਿੱਟੀ ਜਾਂ ਅੰਡੇ ਦੀ ਮਾਤਰਾ ਦਾ ਸੇਵਨ ਕੀਤਾ, ਉਨ੍ਹਾਂ ਨੂੰ ਕੈਂਸਰ, ਸਟਰੋਕ ਅਤੇ ਦਿਲ ਦੀ ਬਿਮਾਰੀ ਵਰਗੀਆਂ ਬਿਮਾਰੀਆਂ ਤੋਂ ਮੌਤ ਦਾ ਖ਼ਤਰਾ ਘੱਟ ਸੀ.

  ਪੂਰੇ ਆਂਡੇ ਦੀ ਬਜਾਏ ਚਿੱਟਾ ਖਾਓ

ਰਿਸਰਚ ਵਿੱਚ ਸ਼ਾਮਲ ਖੋਜਕਰਤਾਵਾਂ ਮੁਤਾਬਿਕ ਆਂਡੇ ਦੀ ਖਪਤ ਕਾਰਨ ਮੌਤ ਦਾ ਜੋਖਮ ਕੋਲੇਸਟ੍ਰੋਲ ਦੀ   ਨਾਲ ਜੁੜਿਆ ਹੋਇਆ ਸੀ। ਅਜਿਹੀ ਹਾਲਤ ਵਿੱਚ, ਉਨ੍ਹਾਂ ਦਾ ਸੁਝਾਅ ਹੈ ਕਿ ਕੋਲੈਸਟ੍ਰੋਲ ਦੀ ਮਾਤਰਾ ਨੂੰ ਸੀਮਤ ਰੱਖੋ ਅਤੇ  ਸਿਰਫ ਚਿੱਟੇ ਹਿੱਸੇ ਦਾ ਸੇਵਨ ਕਰੋ, ਜਾਂ ਫਿਰ ਆਂਡੇ ਨੂੰ ਪ੍ਰੋਟੀਨ ਦੇ ਸਰੋਤ ਵਜੋਂ ਬਦਲ ਦਿਓ, ਇਸ ਤਰ੍ਹਾਂ ਕਰਨ ਨਾਲ, ਦਿਲ ਦੀ ਸਿਹਤ ਅਤੇ ਲੰਬੇ ਸਮੇਂ ਦੇ ਬਚਾਅ ਦੀ ਸੰਭਾਵਨਾ ਹੈ.

WATCH LIVE TV