15 ਮਿੰਟ ਘੱਟ ਨੀਂਦ ਲੈਣ ਨਾਲ ਹੋ ਜਾਵੋਗੇ ਮੋਟਾਪੇ ਦੇ ਸ਼ਿਕਾਰ, ਜਾਣੋ ਕਿਵੇਂ

ਜਦੋਂ ਗੱਲ ਵਜ਼ਨ ਘਟਾਉਣ ਦੀ ਆਉਂਦੀ ਹੈ ਤਾਂ ਅਸੀਂ ਆਪਣੀ ਡਾਈਟ 'ਤੇ ਧਿਆਨ ਤੇ ਵਰਕਆਊਟ 'ਤੇ ਫੋਕਸ ਕਰਦੇ ਹਾਂ,ਬਹੁਤ ਸਾਰੇ ਲੋਕਾਂ ਨੂੰ ਇਸ ਗੱਲ 'ਤੇ ਯਕੀਨ ਨਹੀਂ ਹੋਵੇਗਾ ਕਿ ਘੱਟ ਨੀਂਦ ਲੈਣ ਨਾਲ ਨਾ ਸਿਰਫ਼ ਸਿਹਤ ਖ਼ਰਾਬ ਹੁੰਦੀ ਹੈ ਬਲਕਿ ਵਜ਼ਨ ਵੀ ਵਧਦਾ ਹੈ

15 ਮਿੰਟ ਘੱਟ ਨੀਂਦ ਲੈਣ ਨਾਲ ਹੋ ਜਾਵੋਗੇ ਮੋਟਾਪੇ ਦੇ ਸ਼ਿਕਾਰ, ਜਾਣੋ ਕਿਵੇਂ
ਘੱਟ ਨੀਂਦ ਲੈਣ ਨਾਲ ਨਾ ਸਿਰਫ਼ ਸਿਹਤ ਖ਼ਰਾਬ ਹੁੰਦੀ ਹੈ ਬਲਕਿ ਵਜ਼ਨ ਵੀ ਵਧਦਾ ਹੈ

ਦਿੱਲੀ : ਜਦੋਂ ਗੱਲ ਵਜ਼ਨ ਘਟਾਉਣ ਦੀ ਆਉਂਦੀ ਹੈ ਤਾਂ ਅਸੀਂ ਆਪਣੀ ਡਾਈਟ 'ਤੇ ਧਿਆਨ ਤੇ ਵਰਕਆਊਟ 'ਤੇ ਫੋਕਸ ਕਰਦੇ ਹਾਂ, ਛੋਟੀ ਤੋਂ ਛੋਟੀ ਡਿਟੇਲ ਦੇ ਵੱਲ ਸਾਡਾ ਧਿਆਨ ਜਾਂਦਾ ਹੈ, ਪਰ ਨੀਂਦ ਜੋ ਸਰੀਰ ਦੇ ਲਈ ਜ਼ਰੂਰੀ ਹੈ ਉਸ ਨੂੰ ਅਸੀਂ ਭੁੱਲ ਜਾਂਦੇ ਹਾਂ, ਬਹੁਤ ਸਾਰੇ ਲੋਕਾਂ ਨੂੰ ਇਸ ਗੱਲ 'ਤੇ ਯਕੀਨ ਨਹੀਂ ਹੋਵੇਗਾ ਕਿ ਘੱਟ ਨੀਂਦ ਲੈਣ ਨਾਲ ਨਾ ਸਿਰਫ਼ ਸਿਹਤ ਖ਼ਰਾਬ ਹੁੰਦੀ ਹੈ ਬਲਕਿ ਵਜ਼ਨ ਵੀ ਵਧਦਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬੀਤੇ ਇੱਕ ਦਹਾਕੇ ਦੇ ਵਿੱਚ ਜਿਵੇਂ-ਜਿਵੇਂ ਲੋਕਾਂ ਦੀ ਨੀਂਦ ਵਿੱਚ ਕਮੀ ਆਈ ਹੈ, ਉਸੇ ਹਿਸਾਬ ਨਾਲ  ਮੋਟਾਪੇ ਦੀ ਪਰੇਸ਼ਾਨੀ ਵਧੀ ਹੈ

 ਬਾਡੀ ਵੇਟ ਅਤੇ ਨੀਂਦ ਵਿੱਚ  ਕਨੈਕਸ਼ਨ 

ਇਸ ਨੂੰ ਧਿਆਨ ਵਿੱਚ ਰੱਖਦੇ ਹੋਏ  ਖੋਜਕਰਤਾਵਾਂ ਵੱਲੋਂ ਬਾਡੀ ਵੇਟ ਅਤੇ ਨੀਂਦ ਦੇ ਵਿੱਚ ਕੀ ਕਨੈਕਸ਼ਨ ਇਸ ਨੂੰ ਜਾਣਨ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਕਈ ਸਟਡੀਜ਼ ਸਾਹਮਣੇ ਆਈਆਂ ਜਿਸ ਦੇ ਵਿੱਚ ਇੱਕ ਖ਼ਾਸ ਗੱਲ ਪਤਾ ਚੱਲੀ ਕਿ ਜ਼ਰੂਰਤ ਤੋਂ ਘੱਟ ਨੀਂਦ ਲੈਣ ਵਾਲੇ ਅਤੇ ਰਾਤ 7 ਤੋਂ 8 ਘੰਟੇ ਦੀ ਚੈਨ ਦੀ ਨੀਂਦ ਨਾ ਲੈਣ ਦੀ ਵਜ੍ਹਾ ਨਾਲ ਵਿਅਕਤੀ ਦੇ ਲਈ ਆਪਣੀ ਭੁੱਖ 'ਤੇ ਕੰਟਰੋਲ ਕਰਨਾ ਮੁਸ਼ਕਲ ਹੁੰਦਾ ਹੈ, ਇਸੇ ਵਜ੍ਹਾ ਨਾਲ ਮੋਟਾਪੇ ਨੂੰ ਲੈ ਕੇ ਦਿਲ ਦੀ ਬਿਮਾਰੀ, ਹਾਈ ਬਲੱਡ ਪਰੈਸ਼ਰ ਅਤੇ ਟਾਈਪ 2 ਡਾਇਬਿਟੀਜ਼ ਵਰਗੀਆਂ ਗੰਭੀਰ  ਬਿਮਾਰੀਆਂ ਹੁੰਦੀਆਂ ਨੇ

ਇੱਕ ਲੱਖ ਤੋਂ ਵੱਧ ਲੋਕਾਂ 'ਤੇ ਕੀਤੀ ਗਈ ਸਟੱਡੀ 

JAMA ਇੰਟਰਨਲ ਮੈਡੀਸਨ ਨਾਂ ਦੀ ਮੈਗਜ਼ੀਨ ਵਿੱਚ ਛਪੀ ਇੱਕ ਸਟੱਡੀ 'ਚ ਇਹ ਗੱਲ ਪਤਾ ਚੱਲੀ ਹੈ ਕਿ ਜੇਕਰ ਕੋਈ ਵਿਅਕਤੀ ਸਿਰਫ਼ 15 ਮਿੰਟ ਘੱਟ ਨੀਂਦ ਲੈਂਦਾ ਹੈ ਤਾਂ ਇਸ ਦੀ ਵਜ੍ਹਾ ਨਾਲ ਵੀ ਉਸ ਦੇ ਵਜ਼ਨ 'ਤੇ ਕਾਫ਼ੀ ਫਰਕ ਪੈ ਸਕਦਾ ਹੈ ਅਤੇ ਵਜ਼ਨ ਵਧ ਸਕਦਾ ਹੈ, ਇਸ ਸਟੱਡੀ ਦੇ ਵਿੱਚ 1 ਲੱਖ 20 ਹਜ਼ਾਰ ਲੋਕਾਂ ਨੂੰ ਨੀਂਦ ਦੀ ਕੁਆਲਿਟੀ 'ਤੇ 2 ਸਾਲ ਤੱਕ ਨਜ਼ਰ ਰੱਖੀ ਗਈ, ਇਸ ਦੇ ਲਈ ਸਮਾਰਟਫੋਨ ਸਮਾਰਟਵਾਚ ਅਤੇ ਫਿੱਟਨੈੱਸ ਟ੍ਰੈਕਰ ਦੀ ਮੌਜੂਦਾ  ਸਲੀਪ ਐੱਪ ਦਾ ਇਸਤੇਮਾਲ ਕੀਤਾ ਗਿਆ, ਸਟੱਡੀ ਦੇ ਨਤੀਜਿਆਂ ਤੋਂ ਪਤਾ ਚੱਲਿਆ ਕਿ ਜਿਨ੍ਹਾਂ ਲੋਕਾਂ 'ਤੇ BMI 30 ਤੋਂ ਵੱਧ ਸੀ ਜਿਸ ਨੂੰ ਮੋਟਾਪੇ ਦੀ ਕਤਾਰ ਵਿੱਚ ਰੱਖਿਆ ਜਾਂਦਾ ਹੈ. ਉਨ੍ਹਾਂ ਲੋਕਾਂ ਨੂੰ ਹੈਲਦੀ BMI  ਲੋਕਾਂ ਦੀ ਤੁਲਨਾ 'ਚ ਸਿਰਫ 15 ਮਿੰਟ ਹੀ ਘੱਟ ਨੀਂਦ ਲਈ ਸੀ

 ਨੀਂਦ ਪੂਰੀ ਨਾ ਹੋਵੇ ਤਾਂ ਭੁੱਖ ਵਧਾਉਣ ਵਾਲੇ ਹਾਰਮੋਨ ਤੇਜ਼ੀ ਨਾਲ ਵਧਦੇ ਹਨ

 ਰਿਸਰਚ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਕਿ ਜਦੋਂ ਕਿਸੇ ਵਿਅਕਤੀ ਦੀ ਨੀਂਦ ਪੂਰੀ ਨਹੀਂ ਹੁੰਦੀ ਤਾਂ ਸਰੀਰ ਵਿਚ ਘਰੇਲਿਨ  (Ghrelin) ਹਾਰਮੋਨ ਵੱਧਦਾ ਹੈ ਅਤੇ ਲੈਪਟਿਨ(Leptin)  ਹਾਰਮੋਨ ਦੀ ਕਮੀ ਹੁੰਦੀ ਹੈ.  ਲੈਪਟਿਨ(Leptin) ਭੁੱਖ ਨੂੰ ਵਧਾਉਂਦਾ ਹੈ ਅਤੇ ਵੇਟ ਲਾਸ ਵਿੱਚ ਮਦਦ ਕਰਦਾ ਹੈ, ਜਦਕਿ ਘਰੇਲਿਨ (Ghrelin) ਤੇਜ਼ੀ ਨਾਲ ਵਧਣ ਵਾਲਾ ਹਾਰਮੋਨ ਹੈ ਜੋ ਭੁੱਖ ਨੂੰ ਵਧਾਉਂਦਾ ਹੈ ਅਤੇ ਵੇਟ ਗੇਨ ਲਈ ਜ਼ਿੰਮੇਵਾਰ ਹੈ ਵਜ਼ਨ ਵਧਾਉਣ ਤੋਂ ਲੈ ਕੇ ਟਾਈਪ 2 ਡਾਇਬਟੀਜ਼ ਅਤੇ ਦਿਲ ਦੀ ਬੀਮਾਰੀ ਦਾ ਖ਼ਤਰਾ ਵੀ ਵਧ  ਹੈ। ਬ੍ਰਿਟੇਨ ਦੇ ਵਿੱਚ 10 ਹਜ਼ਾਰ 300, 8 ਲੋਕਾਂ 'ਤੇ ਕੀਤੀ ਗਈ ਇੱਕ ਸਟੱਡੀ ਦੇ ਵਿੱਚ ਰਿਸਰਚਰਸ ਨੇ ਪਾਇਆ ਕਿ ਜਿਨ੍ਹਾਂ ਲੋਕਾਂ ਨੇ ਆਪਣੀ ਰੋਜ਼ਾਨਾ ਰਾਤ ਦੀ ਨੀਂਦ ਨੂੰ 7 ਘੰਟੇ ਤੋਂ ਘਟਾ ਕੇ 5 ਘੰਟੇ ਕਰ ਦਿੱਤਾ ਸੀ ਉਨ੍ਹਾਂ ਵਿੱਚ ਦਿਲ ਦੀ ਬੀਮਾਰੀ ਦੇ ਨਾਲ ਹੀ ਕਈ ਕਾਰਨਾਂ ਨਾਲ ਮੌਤ ਦਾ ਖ਼ਤਰਾ  ਦੁੱਗਣੇ ਤੋਂ ਵੀ ਵੱਧ ਸੀ

WATCH LIVE TV