ਦੁੱਧ ਨਾਲ ਖਾ ਰਹੇ ਹੋ ਇਹ 4 ਚੀਜ਼ਾਂ, ਤਾਂ ਫਾਇਦੇ ਦੀ ਥਾਂ ਚੁੱਕਣਾ ਪਵੇਗਾ ਨੁਕਸਾਨ!
Advertisement

ਦੁੱਧ ਨਾਲ ਖਾ ਰਹੇ ਹੋ ਇਹ 4 ਚੀਜ਼ਾਂ, ਤਾਂ ਫਾਇਦੇ ਦੀ ਥਾਂ ਚੁੱਕਣਾ ਪਵੇਗਾ ਨੁਕਸਾਨ!

ਅੱਜ ਕੱਲ੍ਹ ਦੀ ਜੀਵਨ ਸ਼ੈਲੀ ਇਸ ਤਰ੍ਹਾਂ ਦੀ ਹੈ ਕਿ ਅਸੀਂ ਕਦੇ ਵੀ ਕੁੱਝ ਵੀ ਖਾ ਰਹੇ ਹਾਂ। ਕੋਈ ਦਿਨ ਰਾਤ ਦਾ ਪਰਹੇਜ਼ ਨਹੀਂ, ਕੋਈ ਸਮੇਂ ਦਾ ਖਿਆਲ ਨਹੀਂ।

ਦੁੱਧ ਨਾਲ ਖਾ ਰਹੇ ਹੋ ਇਹ 4 ਚੀਜ਼ਾਂ, ਤਾਂ ਫਾਇਦੇ ਦੀ ਥਾਂ ਚੁੱਕਣਾ ਪਵੇਗਾ ਨੁਕਸਾਨ!

ਚੰਡੀਗੜ੍ਹ: ਅੱਜ ਕੱਲ੍ਹ ਦੀ ਜੀਵਨ ਸ਼ੈਲੀ ਇਸ ਤਰ੍ਹਾਂ ਦੀ ਹੈ ਕਿ ਅਸੀਂ ਕਦੇ ਵੀ ਕੁੱਝ ਵੀ ਖਾ ਰਹੇ ਹਾਂ। ਕੋਈ ਦਿਨ ਰਾਤ ਦਾ ਪਰਹੇਜ਼ ਨਹੀਂ, ਕੋਈ ਸਮੇਂ ਦਾ ਖਿਆਲ ਨਹੀਂ। ਕਈ ਚੀਜ਼ਾਂ ਜਿਨ੍ਹਾਂ ਨੂੰ ਇਕੱਠੇ ਨਹੀਂ ਖਾਣਾ ਚਾਹੀਦਾ ਹੈ, ਉਨ੍ਹਾਂ ਨੂੰ ਇਕੱਠੇ ਹੀ ਖਾਂਦੇ ਜਾ ਰਹੇ ਹਾਂ। ਇਸੇ ਤਰ੍ਹਾਂ ਦੁੱਧ ਨਾਲ ਵੀ ਕਈ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਤੇ ਜੇਕਰ ਫੇਰ ਵੀ ਅਜਿਹਾ ਹੁੰਦਾ ਹੈ ਤਾਂ ਤੁਹਾਡੇ ਹੱਥ ਪਛਤਾਵਾ ਹੀ ਲੱਗੇਗਾ। ਦੁੱਧ ਵਿੱਚ ਵੱਡੀ ਮਾਤਰਾ ਵਿੱਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਹੁੰਦਾ ਹੈ,  ਜੋ ਸਰੀਰ ਅਤੇ ਹੱਡੀਆਂ ਲਈ ਲਾਭਕਾਰੀ ਹੈ। ਪਰ ਤੁਹਾਨੂੰ 4 ਚੀਜ਼ਾਂ ਅਜਿਹੀਆਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਦੁੱਧ ਨਾਲ ਲੈਣ ਨਾਲ ਤੁਹਾਨੂੰ ਫਾਇਦੇ ਦੀ ਥਾਂ ਨੁਕਸਾਨ ਹੀ ਹੋਵੇਗਾ।

ਦੁੱਧ ਨਾਲ ਭੁੱਲ ਕੇ ਵੀ ਨਾ ਖਾਣਾ ਇਹ ਚੀਜ਼ਾਂ

ਆਯੁਰਵੈਦ ਦੇ ਮਾਹਰ ਡਾ. ਅਬਰਾਰ ਮੁਲਤਾਨੀ ਮੁਤਾਬਕ, ਦੁੱਧ ਦੀ ਤਸੀਰ ਠੰਡੀ ਹੁੰਦੀ ਹੈ। ਜੇਕਰ ਤੁਸੀਂ ਇਸਦੇ ਨਾਲ ਗਰਮ ਤਸੀਰ ਵਾਲੀਆਂ ਚੀਜ਼ਾਂ ਖਾਂਦੇ-ਪੀਂਦੇ ਹੋਂ, ਤਾਂ ਨਤੀਜੇ ਗਲਤ ਹੋ ਸਕਦੇ ਹਨ।

ਦੁੱਧ ਨਾਲ ਖੱਟੇ ਫ਼ਲ
ਜੇਕਰ ਤੁਸੀਂ ਦੁੱਧ ਨਾਲ ਖੱਟੇ ਫ਼ਲਾਂ ਦਾ ਸੇਵਨ ਕਰਦੇ ਹੋ, ਤਾਂ ਤੁਹਾਨੂੰ ਢਿੱਡ ਦੀ ਸਮੱਸਿਆ ਹੋ ਸਕਦੀ ਹੈ। ਕਿਉਂਕਿ, ਖੱਟੇ ਫ਼ਲਾਂ ਵਿੱਚ ਸਿਟਰਿਕ ਐਸਿਡ ਹੁੰਦਾ ਹੈ, ਤੇ ਇਹ ਦੁੱਧ ਦੇ ਪਾਚਣ ਨੂੰ ਰੋਕ ਸਕਦਾ ਹੈ।  

ਦੁੱਧ ਨਾਲ ਮੱਛੀ ਦਾ ਸੇਵਨ
ਜੇਕਰ ਤੁਸੀਂ ਦੁੱਧ ਨਾਲ ਜਾਂ ਤੁਰੰਤ ਬਾਅਦ ਵਿੱਚ ਮੱਛੀ ਦਾ ਸੇਵਨ ਕਰਦੇ ਹੋ,  ਤਾਂ ਇਸਤੋਂ Food Poisoning ਦੀ ਸਮੱਸਿਆ ਹੋ ਸਕਦੀ ਹੈ। ਇਸਤੋਂ ਇਲਾਵਾ ਇਹ ਸਕਿਨ ਐਲਰਜੀ ਦਾ ਕਾਰਣ ਵੀ ਬਣ ਸਕਦਾ ਹੈ।  

ਦੁੱਧ ਨਾਲ ਬੈਰੀਜ਼ ਦਾ ਸੇਵਨ
ਸਟ੍ਰਾਬੈਰੀ, ਬਲੂਬੈਰੀ ਆਦਿ ਨੂੰ ਦੁੱਧ ਦੇ ਨਾਲ ਨਹੀਂ ਖਾਣਾ ਚਾਹੀਦਾ। ਆਯੁਰਵੈਦ ਮੁਤਾਬਕ ਇਸ ਨਾਲ ਵੀ ਤੁਹਾਡਾ ਪਾਚਣ ਖ਼ਰਾਬ ਹੋ ਸਕਦਾ ਹੈ। ਹਾਂ ਪਰ ਦੁੱਧ ਪੀਕੇ ਕਰੀਬ 1 ਘੰਟੇ ਬਾਅਦ ਬੈਰੀਜ਼ ਦਾ ਸੇਵਨ ਕਰ ਸਕਦੇ ਹੋ।

ਦੁੱਧ ਨਾਲ ਦਹੀਂ
ਦੁੱਧ  ਨਾਲ ਦਹੀਂ ਦਾ ਸੇਵਨ ਕਰਨ ਨਾਲ ਵੀ ਬਦਹਜ਼ਮੀ ਹੋ ਸਕਦੀ ਹੈ। ਗੈਸ, ਢਿੱਡ ਪੀੜ ਅਤੇ ਉਲਟੀ ਵਰਗੀ ਪਰੇਸ਼ਾਨੀ ਹੋ ਸਕਦੀ ਹੈ। ਬਿਹਤਰ ਇਹੀ ਹੋਵੇਗਾ ਕਿ ਤੁਸੀਂ ਦੁੱਧ ਪੀਕੇ ਕਰੀਬ 1 ਘੰਟੇ ਬਾਅਦ ਹੀ ਦਹੀਂ ਦਾ ਸੇਵਨ ਕਰੋ।

ਇੱਥੇ ਦਿੱਤੀ ਗਈ ਜਾਣਕਾਰੀ ਕਿਸੇ ਵੀ ਮਾਹਰ ਦੀ ਸਲਾਹ ਦਾ ਵਿਕਲਪ ਨਹੀਂ ਹੈ। ਇਹ ਗੱਲਾਂ ਸਿਰਫ਼ ਜਾਣਕਾਰੀ 'ਚ ਵਾਧਾ ਕਰਨ ਦੇ ਟੀਚੇ ਨਾਲ ਦੱਸੀਆਂ ਜਾ ਰਹੀਆਂ ਹਨ। 

Trending news