ਮੀਟ ਨਹੀਂ ਖਾਂਦੇ ਤਾਂ ਖਾਓ ਇਹ ਫਲ ਮਿਲੇਗਾ ਜ਼ਬਰਦਸਤ ਫਾਇਦੇ, ਜਾਣ ਕੇ ਰਹਿ ਜਾਉਗੇ ਹੈਰਾਨ

ਕਟਹਲ ਵਿੱਚ 3 ਸੇਬ ਦੇ ਬਰਾਬਰ ਪੈਕਟਿਨ ਹੁੰਦਾ ਹੈ ਅਜਿਹੇ 'ਚ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਟਹਲ ਸਾਡੇ ਲਈ ਕਿੰਨਾ ਫਾਇਦੇਮੰਦ ਹੈ 

ਮੀਟ ਨਹੀਂ ਖਾਂਦੇ ਤਾਂ ਖਾਓ ਇਹ ਫਲ ਮਿਲੇਗਾ ਜ਼ਬਰਦਸਤ ਫਾਇਦੇ, ਜਾਣ ਕੇ ਰਹਿ ਜਾਉਗੇ ਹੈਰਾਨ

ਦਿੱਲੀ: ਮਾਸ ਖਾਣ ਦੇ ਨਾਲ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਨੂੰ ਵੇਖਦੇ ਹੋਏ ਕਾਫ਼ੀ ਲੋਕ ਹੁਣ ਸ਼ਾਕਾਹਾਰੀ ਬਣ ਰਹੇ ਨੇ ਬਥੇਰੇ ਲੋਕ ਅਜਿਹਾ ਮੰਨਦੇ ਨੇ  ਕਿ ਸ਼ਾਕਾਹਾਰੀ ਲੋਕਾਂ ਨੂੰ ਉਨ੍ਹਾਂ ਦੇ ਭੋਜਨ ਤੋਂ  ਜ਼ਰੂਰੀ ਪੋਸ਼ਣ ਨਹੀਂ ਮਿਲਦਾ ਹਾਲਾਂਕਿ ਇਹ ਗੱਲ ਗਲਤ ਹੈ ਕਈ ਅਜਿਹੇ ਫਲ ਅਤੇ ਸਬਜ਼ੀਆਂ ਮੌਜੂਦ ਨੇ ਜਿਨ੍ਹਾਂ ਨੂੰ ਖਾਣ ਦੇ ਨਾਲ ਇਨਸਾਨ ਨੂੰ ਭਰਪੂਰ ਪੋਸ਼ਣ ਮਿਲਦਾ ਹੈ ਹੁਣ ਵਿਗਿਆਨ ਨੇ ਵੀ ਇਹ ਗੱਲ ਸਵੀਕਾਰ ਕਰ ਲਈ ਹੈ ਵਿਗਿਆਨ ਅਜਿਹੇ ਫ਼ਲਾਂ ਅਤੇ ਸਬਜ਼ੀਆਂ ਨੂੰ ਸੁਪਰ ਫੂਡ ਕਹਿੰਦਾ ਹੈ ਅਜਿਹਾ ਇੱਕ ਸੁਪਰ ਫੂਡ ਹੈ ਕਟਹਲ, ਆਓ ਜਾਣਦੇ ਹਾਂ ਕਟਹਲ ਦੇ ਫ਼ਾਇਦੇ  

ਸੇਬ ਤੋਂ ਜ਼ਿਆਦਾ ਹੈ ਫ਼ਾਇਦੇਮੰਦ

 ਕਹਿੰਦੇ ਨੇ ਕਿ ਇੱਕ ਸੇਬ ਰੋਜ਼ ਖਾਣ ਦੇ ਨਾਲ ਸਾਡੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਇਸ ਦੀ ਵਜ੍ਹਾ ਹੈ ਸੇਬ ਵਿਚ ਪਾਇਆ ਜਾਣ ਵਾਲਾ ਪੈਕਟਿਨ ਨਾਮਕ ਤੱਤ ਤੁਹਾਨੂੰ ਦੱਸ ਦਈਏ ਕਿ ਕਟਹਲ ਵਿੱਚ ਤਿੰਨ ਸੇਬਾਂ ਦੇ ਬਰਾਬਰ ਪੈਕਟਿਨ ਹੁੰਦਾ ਹੈ ਅਜਿਹੇ ਵਿੱਚ  ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਟਹਲ ਸਾਡੇ ਲਈ ਕਿੰਨਾ ਫਾਇਦੇਮੰਦ ਹੈ

 ਬਿਮਾਰੀਆਂ ਤੋਂ ਕਰਦਾ ਹੈ ਬਚਾਅ

 ਅਸਲ ਦੇ ਵਿਚ ਵੱਡੀ ਮਾਤਰਾ ਵਿੱਚ ਐਂਟੀ ਆਕਸੀਡੈਂਟ ਪਾਏ ਜਾਂਦੇ ਹਨ ਜੋ ਸਾਡੀ ਸਿਹਤ ਦੇ ਲਈ ਚੰਗੇ ਨੇ ਇਨ੍ਹਾਂ ਤੋਂ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਦਾ ਹੈ ਇਨਫੈਕਸ਼ਨ ਨੂੰ ਘੱਟ ਕਰਨ ਦੇ ਲਈ ਇਸ ਵਿੱਚ ਕਰੋਟੇਨੋਇਡਜ਼ ਅਤੇ ਫਲੇਵੋਨਾਇਡਸ ਪਾਇਆ ਜਾਂਦਾ ਹੈ 

ਬਲੱਡ ਸ਼ੂਗਰ ਲੈਵਲ ਰੱਖਦਾ ਹੈ ਨਾਰਮਲ

 ਕਟਹਲ ਵਿੱਚ ਅਜੇਹੇ ਤੱਤ ਪਾਏ ਜਾਂਦੇ ਹਨ ਜੋ ਸਾਡੇ ਬਲੱਡ ਸ਼ੂਗਰ ਨੂੰ ਨਾਰਮਲ ਰੱਖਦੇ ਨੇ ਇਸ ਦੇ ਵਿੱਚ ਬਲੱਡ ਸ਼ੂਗਰ ਨੂੰ ਘੱਟ ਕਰਨ ਵਾਲੇ ਤੱਤ ਗਲਾਈਸੈਮਿਕ ਇੰਡੈਕਸ ਹੁੰਦਾ ਹੈ ਨਾਲ ਇਸ ਵਿੱਚ ਪ੍ਰੋਟੀਨ ਵੀ ਪਾਇਆ ਜਾਂਦਾ ਹੈ

 ਝੁਰੜੀਆਂ ਤੋਂ ਕਰਦਾ ਹੈ ਬਚਾਅ

 ਕਟਹਲ ਦੇ  ਕਾਫ਼ੀ  ਫ਼ਾਇਦੇਮੰਦ ਨੇ  ਸਾਨੂੰ ਵਿਟਾਮਿਨ C ਮਿਲਦਾ ਹੈ ਜੋ ਸਾਡੀ ਸਕਿਨ ਦੇ ਲਈ ਚੰਗਾ ਹੁੰਦਾ ਹੈ ਕਟਹਲ ਦੇ ਸੇਵਨ ਦੇ ਨਾਲ ਹੀ ਇਸ ਦੇ ਬੀਜਾਂ ਦਾ ਪੇਸਟ ਬਣਾ ਕੇ ਉਸ ਵਿੱਚ ਦੁੱਧ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਜ਼ਬਰਦਸਤ ਫ਼ਾਇਦਾ ਹੁੰਦਾ ਹੈ 

 ਫਾਈਬਰ ਨਾਲ ਭਰਪੂਰ

ਕਟਹਲ ਦੇ ਵਿੱਚ ਜ਼ਿਆਦਾ ਮਾਤਰਾ 'ਚ ਫਾਈਬਰ ਹੁੰਦਾ ਹੈ ਸਾਡੇ ਪਾਚਨ ਤੰਤਰ ਦੇ ਲਈ ਫਾਈਬਰ ਬਹੁਤ ਫ਼ਾਇਦੇਮੰਦ ਹੈ ਨਾਲ ਹੀ ਕਟਹਲ ਨਾਲ ਵਿਟਾਮਿਨ A ਵਿਟਾਮਿਨ C ਅਤੇ ਬਹੁਤ ਸਾਰੇ ਵਿਟਾਮਿਨ ਮਿਲਦੇ ਨੇ  ਕਟਹਲ ਵਿੱਚ ਮੈਗਨੀਸ਼ੀਅਮ ਕੈਲਸ਼ੀਅਮ ਅਤੇ ਆਇਰਨ ਵੀ ਪਾਇਆ ਜਾਂਦਾ ਹੈ ਭਾਰਤ ਵਿੱਚ ਕਟਹਲ ਵੱਡੀ ਮਾਤਰਾ ਚ ਪਾਇਆ ਜਾਂਦਾ ਹੈ ਇਨਸਾਨਾਂ ਦੇ ਨਾਲ ਜਾਨਵਰ ਵੀ ਕਟਹਲ ਨੂੰ ਬਹੁਤ ਚਾਅ ਨਾਲ ਖਾਂਦੇ ਹਨ  

ਨੋਟ:  ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਆਮ ਮਨ ਨੇਤਾਵਾਂ ਉੱਤੇ ਆਧਾਰਿਤ ਹੈ ਅਜਿਹੇ ਵਿਚ ਕੋਈ ਵੀ ਸਮੱਸਿਆ ਹੋਣ ਤੇ ਡਾਕਟਰ ਦੀ ਸਲਾਹ ਜ਼ਰੂਰ ਲਵੋ

WATCH LIVE TV