ਪੰਜਾਬ ਦੇ ਇਸ ਸਕੂਲ 'ਚ 15 ਵਿਦਿਆਰਥੀ 'ਤੇ 2 ਅਧਿਆਪਕ ਕੋਰੋਨਾ ਪੋਜ਼ੀਟਿਵ,ਸਕੂਲ ਬੰਦ,Dc ਵੱਲੋਂ ਇਹ ਨਿਰਦੇਸ਼
Advertisement

ਪੰਜਾਬ ਦੇ ਇਸ ਸਕੂਲ 'ਚ 15 ਵਿਦਿਆਰਥੀ 'ਤੇ 2 ਅਧਿਆਪਕ ਕੋਰੋਨਾ ਪੋਜ਼ੀਟਿਵ,ਸਕੂਲ ਬੰਦ,Dc ਵੱਲੋਂ ਇਹ ਨਿਰਦੇਸ਼

ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਂਤਾ 2 ਮਾਰਚ ਤੱਕ ਬੰਦ

ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਂਤਾ 2 ਮਾਰਚ ਤੱਕ ਬੰਦ

ਲੁਧਿਆਣਾ :  ਲੁਧਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੌਤਾ, ਬਲਾਕ ਕੂਮ ਕਲਾਂ, ਵਿੱਚ 2 ਅਧਿਆਪਕ ਅਤੇ 15 ਬੱਚੇ ਕੋਰੋਨਾ ਪੋਜਟਿਵ ਆਉਣ ਤੋਂ ਬਾਅਦ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ,ਡਿਪਟੀ ਕਮਿਸ਼ਨਰ  ਵਰਿੰਦਰ ਕੁਮਾਰ ਸ਼ਰਮਾ ਨੇ ਨਿਰਦੇਸ਼  ਜਾਰੀ ਕਰਦਿਆਂ ਦੱਸਿਆ ਕਿ  2 ਮਾਰਚ ਤੱਕ ਸਕੂਲ ਪੂਰੀ ਤਰ੍ਹਾਂ  ਬੰਦ ਰਹੇਗਾ 
 
ਡਿਪਟੀ ਕਮਿਸ਼ਨਰ ਮੁਤਾਬਿਕ  ਸਿਵਲ ਸਰਜਨ ਲੁਧਿਆਣਾ ਨੂੰ ਹਦਾਇਤ ਕਰਦਿਆਂ ਕਿਹਾ ਸਕੂਲ ਵਿੱਚ ਮੈਡੀਕਲ ਟੀਮਾਂ ਨਿਯੁਕਤ ਕਰਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਕਰਵਾਉਣੇ ਯਕੀਨੀ ਬਣਾਏ ਜਾਣ,ਇਸ ਦੌਰਾਨ ਇਹ ਸਕੂਲ ਸਿਰਫ ਕੋਰੋਨਾ ਟੈਸਟ ਕਾਰਨ ਹੀ ਖੁੱਲਾ ਰਹੇਗਾ ਅਤੇ ਵਿਦਿਆਰਥੀ ਅਤੇ ਅਧਿਆਪਕਾਂ ਟੈਸਟ ਕਰਾਉਣ ਲਈ ਆ ਸਕਦੇ ਹਨ,ਉੁਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ।

Trending news