ਪੰਜਾਬ ਵਿੱਚ ਕੋਰੋਨਾ ਨਾਲ ਹੋਈ ਪਹਿਲੀ ਮੌਤ,ਭਾਰਤ ਵਿੱਚ ਮੌਤਾਂ ਦੀ ਗਿਣਤੀ ਪਹੁੰਚੀ ਚਾਰ
Advertisement

ਪੰਜਾਬ ਵਿੱਚ ਕੋਰੋਨਾ ਨਾਲ ਹੋਈ ਪਹਿਲੀ ਮੌਤ,ਭਾਰਤ ਵਿੱਚ ਮੌਤਾਂ ਦੀ ਗਿਣਤੀ ਪਹੁੰਚੀ ਚਾਰ

ਨਵਾਂ ਸ਼ਹਿਰ ਦਾ ਰਹਿਣ ਵਾਲੀ ਸੀ ਬਜ਼ੁਰਗ 

ਨਵਾਂ ਸ਼ਹਿਰ ਦਾ ਰਹਿਣ ਵਾਲੀ ਸੀ ਬਜ਼ੁਰਗ

ਨਵਾਂ ਸ਼ਹਿਰ: ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ, ਨਵਾਂ ਸ਼ਹਿਰ ਦੇ ਬੰਗਾ ਦੇ ਪਿੰਡ ਵਿੱਚ ਕੋਰੋਨਾ ਵਾਇਰਸ ਨਾਲ ਇੱਕ ਸ਼ਖ਼ਸ ਦੀ ਮੌਤ ਹੋਈ ਹੈ, ਕੁੱਝ ਦਿਨ ਪਹਿਲਾਂ ਹੀ ਇਹ ਸ਼ਖ਼ਸ ਜਰਮਨੀ ਤੋਂ ਇਟਲੀ ਹੁੰਦੇ ਹੋਏ ਭਾਰਤ ਪਰਤਿਆਂ ਸੀ, ਇਟਲੀ ਵਿੱਚ ਇਹ ਸ਼ਖ਼ਸ 2 

ਘੰਟੇ ਰਿਹਾ ਸੀ

ਕੋਰੋਨਾ ਵਾਇਰਸ ਦਾ ਕਿਵੇਂ ਪਤਾ ਚੱਲਿਆ ?

ਜਦੋਂ 70 ਸਾਲ ਬਜ਼ੁਰਗ ਜਨਮਨੀ ਤੋਂ ਇਟਲੀ ਹੁੰਦੇ ਹੋਏ ਭਾਰਤ ਪਹੁੰਚਿਆ ਤਾਂ ਘਰ ਪਹੁੰਚਣ 'ਤੇ ਬਜ਼ੁਰਗ  ਦੀ ਛਾਤੀ ਵਿੱਚ ਦਰਦ ਹੋਇਆ ਘਰ ਵਾਲਿਆਂ ਨੇ ਸਥਾਨਕ ਸਿਵਿਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਿੱਥੇ ਉਸਨੂੰ ਇਲਾਜ ਦੇ ਲਈ ਰੱਖਿਆ ਗਿਆ ਸੀ, ਇਲਾਜ ਦੇ ਦੌਰਾਨ ਉਸ ਦੀ ਬੁੱਧਵਾਰ ਨੂੰ ਮੌਤ ਹੋ ਗਈ ਸੀ, ਪਰਿਵਾਰ ਨੂੰ ਸ਼ੱਕ ਹੋਇਆ ਤਾਂ ਪਿਤਾ ਦਾ ਟੈਸਟ ਕਰਵਾਇਆ ਗਿਆ ਤਾਂ ਰਿਪੋਰਟ ਵਿੱਚ ਕੋਰੋਨਾ POSITIVE ਆਇਆ ਬਜ਼ੁਰਗ ਸ਼ਖ਼ਸ ਦਾ ਸਸਕਾਰ ਕਰ ਦਿੱਤਾ ਗਿਆ ਹੈ ਪਰ ਜਿਸ ਪਿੰਡ ਵਿੱਚ ਬਜ਼ੁਰਗ ਸੀ ਉਸਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ 

ਹੁਣ ਤੱਕ ਕਿਹੜੇ ਲੋਕਾਂ ਦੀ ਮੌਤ ਹੋਈ ?

ਨਵਾਂ ਸ਼ਹਿਰ ਤੋਂ ਕੋਰੋਨਾ ਦੇ ਜਿਸ ਸ਼ਖ਼ਸ ਦੀ ਮੌਤ ਹੋਈ ਹੈ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਿਕ ਕੋਰੋਨਾ ਵਾਇਰਸ ਦਾ ਇੱਕ ਪੋਜ਼ੀਟਿਵ ਮਰੀਜ਼ ਸੀ ਜਿਸ ਦਾ ਇਲਾਜ ਅੰਮ੍ਰਿਤਸਰ ਵਿੱਚ ਚੱਲ ਰਿਹਾ ਹੈ,ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਹੁਣ ਤੱਕ ਤਿੰਨ  ਮੌਤਾਂ ਦੇ ਮਾਮਲੇ ਸਾਹਮਣੇ ਆਏ ਸਨ ਸਭ ਤੋਂ ਪਹਿਲਾਂ ਮੌਤ ਦਾ ਮਾਮਲਾ ਕਰਨਾਟਕਾ ਤੋਂ ਸਾਹਮਣੇ ਆਈ ਸੀ ਜਿੱਥੇ ਬਜ਼ੁਰਗ ਦੀ ਮੌਤ ਹੋਈ ਸੀ, ਦੂਜੀ ਮੌਤ ਦਾ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਸੀ ਇੱਥੇ  ਵੀ ਬਜ਼ੁਰਗ ਮਹਿਲਾ ਦੀ ਮੌਤ ਹੋਈ ਸੀ, ਇਹ ਮਹਿਲਾ ਆਪਣੇ ਵਿਦੇਸ਼ ਤੋਂ ਆਏ ਬੇਟੇ ਦੇ ਸੰਪਰਕ ਵਿੱਚ ਆਈ ਸੀ ਜਿਸਨੂੰ ਪਹਿਲਾਂ ਤੋਂ ਹੀ ਕੋਰੋਨਾ ਵਾਇਰਸ ਸੀ, ਕੋਰੋਨਾ ਦੀ ਤੀਜੀ ਮੌਤ ਦਾ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਹੈ ਇੱਥੇ ਵੀ ਬਜ਼ੁਰਗ ਮਹਿਲਾ ਦੀ ਮੌਤ ਹੋਈ ਸੀ, ਇਹ ਬਜ਼ੁਰਗ ਮਹਿਲਾ ਦੁਬਈ ਤੋਂ ਆਪਣੇ ਪਤੀ ਦੇ ਨਾਲ ਆਈ ਸੀ, ਇਸ ਬਜ਼ੁਰਗ ਜੋੜੇ ਦੇ ਬੇਟੇ ਵਿੱਚ  ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਜਿਸਦਾ ਇਲਾਜ ਮੁੰਬਈ ਵਿੱਚ ਰਿਹਾ ਹੈ

 

 

Trending news