ਪੰਜਾਬ ਚ 18+ ਨੂੰ 1 ਮਈ ਤੋਂ ਵੈਕਸੀਨ ਲੱਗਣ 'ਤੇ ਸਸਪੈਂਸ ਬਰਕਰਾਰ
Advertisement

ਪੰਜਾਬ ਚ 18+ ਨੂੰ 1 ਮਈ ਤੋਂ ਵੈਕਸੀਨ ਲੱਗਣ 'ਤੇ ਸਸਪੈਂਸ ਬਰਕਰਾਰ

ਪੰਜਾਬ ਵਿੱਚ ਕੋਵਿਡ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਹਾਲਾਂਕਿ ਸਰਕਾਰ ਵੱਲੋਂ ਹਲਾਤਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ਾਂ ਵੀ ਜਾਰੀ ਹਨ. ਪਰ ਵੈਕਸੀਨ ਅਤੇ ਆਕਸੀਜਨ ਦੀ ਘਾਟ ਵੀ ਚਿੰਤਾ ਦਾ ਵਿਸ਼ਾ ਹੈ. ਉੱਥੇ ਹੀ ਪੰਜਾਬ ਵਿੱਚ ਹੁਣ 18 ਸਾਲ ਤੋਂ ਵੱਧ ਲੋਕਾਂ ਨੂੰ ਕਰੋਨਾ ਵੈਕਸੀਨ ਲਗੇਗੀ ਜਾਂ ਨਹੀਂ ਇਹ ਸਵਾਲ ਸਸਪੈਂਸ ਬਣਿਆ ਹੋਇਆ ਹੈ.

  1 ਮਈ ਤੋਂ 18+ ਦੇ ਵੈਕਸੀਨ ਲਾਗਾਯਉਣ ਨੂੰ ਲੈਕੇ ਸਸਪੈਂਸ ਬਰਕਰਾਰ

ਨੀਤਿਕਾ ਮਹੇਸ਼ਵਰੀ/ਚੰਡੀਗੜ੍ਹ : ਪੰਜਾਬ ਵਿੱਚ ਕੋਵਿਡ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਹਾਲਾਂਕਿ ਸਰਕਾਰ ਵੱਲੋਂ ਹਲਾਤਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ਾਂ ਵੀ ਜਾਰੀ ਹਨ. ਪਰ ਵੈਕਸੀਨ ਅਤੇ ਆਕਸੀਜਨ ਦੀ ਘਾਟ ਵੀ ਚਿੰਤਾ ਦਾ ਵਿਸ਼ਾ ਹੈ. ਉੱਥੇ ਹੀ ਪੰਜਾਬ ਵਿੱਚ ਹੁਣ 18 ਸਾਲ ਤੋਂ ਵੱਧ ਲੋਕਾਂ ਨੂੰ ਕਰੋਨਾ ਵੈਕਸੀਨ ਲਗੇਗੀ ਜਾਂ ਨਹੀਂ ਇਹ ਸਵਾਲ ਸਸਪੈਂਸ ਬਣਿਆ ਹੋਇਆ ਹੈ. ਇਸ ਬਾਰੇ ਸੂਬੇ ਦੇ ਸਿਹਤ ਮੰਤਰੀ ਨੇ ਕਿਹਾ ਵੈਕਸੀਨ ਨਹੀਂ ਆਈ ਇਸਲਈ 1 ਮਈ ਤੋਂ ਵੈਕਸੀਨ ਲਗਾਉਣ ਦੀ ਪ੍ਰੀਕ੍ਰਿਆ ਨਹੀਂ ਕਰ ਪਾਵਾਂਗੇ ਸ਼ੁਰੂ

  1 ਮਈ ਤੋਂ 18+ ਦੇ ਵੈਕਸੀਨ ਲਾਗਾਯਉਣ ਨੂੰ ਲੈਕੇ ਸਸਪੈਂਸ ਬਰਕਰਾਰ 

1 ਮਈ ਤੋਂ 18+ ਦੇ ਵੈਕਸੀਨ ਲਾਗਾਯਉਣ ਨੂੰ ਲੈਕੇ ਸਸਪੈਂਸ ਬਰਕਰਾਰ ਹੈ।  1 ਮਈ ਤੋਂ 18 ਤੋਂ 45 ਸਾਲ ਦੇ ਲੋਕਾਂ ਦੇ ਵੈਕਸੀਨ ਲਗਾਉਣ ਦਾ ਪ੍ਰੋਗਰਾਮ ਨਹੀਂ ਸ਼ੁਰੂ ਕਰ ਪਾਏਗੀ ਪੰਜਾਬ ਸਰਕਾਰ , ਪ੍ਰੋਗਰਾਮ ਸ਼ੁਰੂ ਕਰਨ ਲਈ ਘੱਟੋ ਘੱਟ 10 ਲੱਖ ਡੋਜ ਚਾਹੀਦੀ ਹੈ। ਜਿਸਦੇ ਲਈ ਕੇਂਦਰ ਸਰਕਾਰ ਨੂੰ ਕਈ ਵਾਰ ਅਪੀਲ ਕੀਤੀ ਗਈ ਹੈ। 

ਪੰਜਾਬ ਦੇ ਵਿੱਚ 310 ਮੈਟ੍ਰਿਕ ਟਨ ਆਕਸੀਜਨ ਦੀ ਹੈ ਜਰੂਰਤ

ਪੰਜਾਬ ਦੇ ਵਿੱਚ ਵੈਕਸੀਨ ਤੇ ਆਕਸੀਜਨ ਦੀ ਕਮੀ ਹੈ ਇਸਦੀ ਜਾਣਕਾਰੀ ਪੰਜਾਬ ਦੇ ਸਿਹਤ ਮੰਤਰੀ ਨੇ ਦਿੱਤੀ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਬੋਲੇ ਸਾਡੇ ਕੋਲ ਆਕਸੀਜਨ ਅਤੇ ਵੈਕਸੀਨ ਦੀ ਕਮੀ ਹੈ ਸਾਨੂ ਜਿੰਨੀ ਆਕਸੀਜਨ ਅਤੇ ਵੈਕਸੀਨ ਚਾਹੀਦੀ ਹੈ ਉਨੀ ਆਕਸੀਜਨ ਅਤੇ ਵੈਕਸੀਨ ਨਹੀਂ ਹੈਸਿਹਤ ਮੰਤਰੀ ਨੇ ਦੱਸਿਆ ਸਾਡੇ ਕੋਲ ਆਕਸੀਜਨ ਦੀ ਪ੍ਰੋਡਕਸ਼ਨ 36 ਮੈਟ੍ਰਿਕ ਟਨ ਹੈ 110 ਮੈਟ੍ਰਿਕ ਟਨ ਅਸੀਂ ਬਾਹਰ ਤੋਂ ਲੈਂਦੇ ਹਾਂ ਜਦ ਕਿ ਸਾਨੂ 310 ਮੈਟ੍ਰਿਕ ਟਨ ਦੀ ਜਰੂਰਤ ਹੈ। 

ਹਰ ਰੋਜ਼ ਵੱਧ ਰਿਹਾ ਹੈ ਮੌਤਾਂ ਦਾ ਸਿਲਸਿਲਾ 

ਪੰਜਾਬ ਦੇ ਵਿੱਚ ਕੋਰੋਣਾ ਦੇ ਵਿਚ ਹਰ ਰੋਜ਼ ਮੌਤਾਂ ਹੋ ਰਹੀਆਂ ਨੇ। ਕੱਲ ਸਭਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ। ਦੂਸਰੀ ਲਹਿਰ ਵਿੱਚ 24 ਘੰਟਿਆਂ ਵਿੱਚ 142 ਲੋਕਾਂ ਦੀ ਜਾਨ ਚਲੀ ਗਈ। ਤੇ ਲੁਧਿਆਣਾ ਦਾ ਡੈਥ ਰੇਟ ਪੂਰੇ ਦੇਸ਼ ਵਿਚੋਂ ਸਭਤੋਂ ਜ਼ਿਆਦਾ ਹੈ ਇਸ ਤੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਲੁਧਿਆਣਾ ਡੈਥ ਰੇਟ ਵਿਚ ਦੇਸ਼ ਵਿੱਚੋ ਸਭ ਤੋਂ ਉਪਰ ਕਿਊ ਕਿ ਲੁਧਿਆਣਾ ਵਿਚ ਸਲੱਮ ਏਰੀਆ ਹੋਣ ਕਰਕੇ ਅਤੇ ਸ਼ਹਿਰ ਤੰਗ ਹੋਣ ਕਰਕੇ ਵੱਧ ਰਿਹਾ ਕੋਰੋਨਾ ਦਾ ਪ੍ਰਭਾਵ।

WATCH LIVE TV

Trending news