ਦੇਸ਼ 'ਚ ਮੁੜ ਬਣਿਆ ਕੋਰੋਨਾ ਦਾ ਰਿਕਾਰਡ,ਹਰਿਆਣਾ 'ਚ ਅੰਕੜਾ 16 ਹਜ਼ਾਰ ਤੋਂ ਪਾਰ,ਪੰਜਾਬ 'ਚ ਵੀ ਵਧੀ ਰਫ਼ਤਾਰ
Advertisement

ਦੇਸ਼ 'ਚ ਮੁੜ ਬਣਿਆ ਕੋਰੋਨਾ ਦਾ ਰਿਕਾਰਡ,ਹਰਿਆਣਾ 'ਚ ਅੰਕੜਾ 16 ਹਜ਼ਾਰ ਤੋਂ ਪਾਰ,ਪੰਜਾਬ 'ਚ ਵੀ ਵਧੀ ਰਫ਼ਤਾਰ

 24 ਘੰਟੇ ਦੇ ਅੰਦਰ 22,771 ਕੇਸ ਆਏ 

 24 ਘੰਟੇ ਦੇ ਅੰਦਰ 22,771 ਕੇਸ ਆਏ

ਦਿੱਲੀ : ਭਾਰਤ ਵਿੱਚ ਸ਼ੁੱਕਰਵਾਰ  ਨੂੰ ਕੋਰੋਨਾ ਵਾਇਰਸ (Coronavirus) ਦੀ ਵਜ੍ਹਾਂ ਕਰ ਕੇ 442 ਲੋਕਾਂ ਦੀ ਮੌਤ ਹੋ ਗਈ ਹੈ, ਜੋ ਕਿ ਵੀਰਵਾਰ ਨੂੰ ਜਾਰੀ ਮੌਤ ਦੇ ਅੰਕੜਿਆਂ ਤੋਂ 63 ਜ਼ਿਆਾਦਾ ਨੇ, ਉਧਰ ਜੂਨ ਵਿੱਚ ਕੋਰੋਨਾ ਵਾਇਰਸ ਦੇ ਕਰੀਬ 5 ਲੱਖ ਮਾਮਲੇ ਸਾਹਮਣੇ ਆਉਣ ਵਿੱਚ ਇਹ ਮਹੀਨੇ ਸਭ ਤੋਂ ਖ਼ਤਰਨਾਕ ਸੀ, ਕੁੱਝ ਸੂਬਿਆਂ ਨੇ ਇਸ ਦੌਰਾਨ ਲੌਕਡਾਊਨ ਦਾ ਸਹਾਰਾ ਵੀ ਲਿਆ,ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ COVID-19 ਨਾਲ ਹੁਣ ਤੱਕ 18,665 ਮੌਤਾਂ ਹੋ ਗਈਆਂ ਨੇ, ਅੰਕੜਿਆਂ ਮੁਤਾਬਿਕ 24 ਘੰਟੇ ਦੇ ਅੰਦਰ ਸਭ ਤੋਂ ਵਧ 22,771 ਨਵੇਂ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਆਏ ਨੇ,ਕੋਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ ਵਧ ਕੇ 6,48,315 ਹੋ ਗਿਆ ਹੈ, ਉਧਰ ਰਿਕਵਰੀ ਰੇਟ ਵਿੱਚ ਵੀ ਜ਼ਬਰਦਸਤ ਹੋ ਗਈ ਹੈ,ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਇਹ 7ਵਾਂ ਦਿਨ ਹੈ ਜਦੋਂ COVID-19 ਦੇ ਮਾਮਲਿਆਂ ਵਿੱਚ 18 ਹਜ਼ਾਰ ਤੋਂ ਵਧ ਮਾਮਲੇ ਦਰਜ ਕੀਤੇ ਗਏ,ਕੇਂਦਰ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ 2 ਲੱਖ 35 ਹਜ਼ਾਰ ਕੋਰੋਨਾ ਮਰੀਜ਼ਾਂ ਦਾ ਹੁਣ ਵੀ ਇਲਾਜ ਚੱਲ ਰਿਹਾ ਹੈ,ਜਦਕਿ 3,94,227 ਲੋਕ ਠੀਕ ਹੋ ਚੁੱਕੇ ਨੇ,ਭਾਰਤ ਵਿੱਚ ਰਿਕਵਰੀ ਰੇਟ 60.80 ਫ਼ੀਸਦੀ ਤੱਕ ਪਹੁੰਚ ਚੁੱਕੀ ਹੈ

ਪੰਜਾਬ ਵਿੱਚ ਕੋਰੋਨਾ ਪੋਜ਼ੀਟਿਵ ਦੇ ਮਾਮਲੇ 

3 ਜੁਲਾਈ ਨੂੰ ਪੰਜਾਬ ਵਿੱਚ 153 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ, ਸਭ ਤੋਂ ਵਧਾ ਲੁਧਿਆਣਾ ਤੋਂ 54 ਮਰੀਜ਼ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ, ਜਦਕਿ ਜਲੰਧਰ ਵਿੱਚ 19,ਸੰਗਰੂਰ 18,ਪਟਿਆਲਾ 12,ਅੰਮ੍ਰਿਤਸਰ 11,ਗੁਰਦਾਸਪੁਰ 10,ਸ਼ਹੀਦ ਭਗਤ ਸਿੰਘ ਨੰਗਰ 6,ਤਰਨਤਾਰਨ 6, ਮੋਗਾ 4,ਫਿਰੋਜ਼ਪੁਰ 2,ਹੁਸ਼ਿਆਰਪੁਰ,ਬਠਿੰਡਾ,ਕਪੂਰਥਲਾ,ਬਰਨਾਲਾ,ਫ਼ਾਜ਼ਿਲਕਾ,ਫ਼ਰੀਦਕੋਟ ਵਿੱਚ 1-1 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਨੇ,ਪੰਜਾਬ ਵਿੱਚ ਕੁੱਝ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ 5937 ਹੋ ਗਈ ਹੈ, ਜਦਕਿ ਠੀਕ ਹੋਏ ਮਰੀਜ਼ 4266 ਨੇ,1514 ਲੋਕਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ,157 ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ

ਹਰਿਆਣਾ ਵਿੱਚ ਕੋਰੋਨਾ ਪੋਜ਼ੀਟਿਵ ਦੇ ਮਾਮਲੇ

3 ਜੁਲਾਈ ਹਰਿਆਣਾ ਵਿੱਚ ਰਿਕਾਰਡ ਮਾਮਲੇ ਦਰਜ ਕੀਤੇ ਗਏ, ਦਰਜ ਹੋਏ 494 ਮਾਮਲਿਆਂ ਵਿੱਚੋਂ ਸਭ ਤੋਂ ਵਧ ਫ਼ਰੀਦਾਬਾਦ ਵਿੱਚ 156 ਕੋਰੋਨਾ ਪੋਜ਼ੀਟਿਵ ਮਾਮਲੇ ਸਾਹਮਣੇ ਆਏ, ਦੂਜੇ ਨੰਬਰ 'ਤੇ ਗੁਰੂਗਰਾਮ ਵਿੱਚ 130 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ,ਸੋਨੀਪਤ ਵਿੱਚ 46,ਰਿਵਾੜੀ 38,ਨੂੰਹ 20,ਪਾਣੀਪਤ 14,ਸਿਰਸਾ 10,ਰੋਹਤਕ ਦੇ 15 ਮਾਮਲੇ ਦਰਜ ਕੀਤੇ ਗਏ,ਹਰਿਆਣਾ ਵਿੱਚ ਕੁੱਲ 16,003 ਕੇਸ ਦਰਜ, ਜਦਕਿ 11,691 ਮਰੀਜ਼ ਠੀਕ ਹੋਕੇ ਘਰ ਪਰਤ ਚੁੱਕੇ ਨੇ,3 ਜੁਲਾਈ ਨੂੰ ਹੋਇਆ 4 ਮੌਤਾਂ ਤੋਂ ਬਾਅਦ ਸੂਬੇ ਵਿੱਚ ਅੰਕੜਾ 255 ਤੱਕ ਪਹੁੰਚ ਗਿਆ ਹੈ

 

 

 

Trending news