ਕੋਰੋਨਾ ਨੂੰ ਲੈਕੇ ਵੱਡੀ ਰਾਹਤ ਦੀ ਖ਼ਬਰ,ਪੰਜਾਬ ਦੇ ਨਾਲ ਪੂਰੇ ਦੇਸ਼ ਵਿੱਚ ਰਫ਼ਤਾਰ ਹੋਈ ਘੱਟ
Advertisement

ਕੋਰੋਨਾ ਨੂੰ ਲੈਕੇ ਵੱਡੀ ਰਾਹਤ ਦੀ ਖ਼ਬਰ,ਪੰਜਾਬ ਦੇ ਨਾਲ ਪੂਰੇ ਦੇਸ਼ ਵਿੱਚ ਰਫ਼ਤਾਰ ਹੋਈ ਘੱਟ

ਭਾਰਤ ਵਿੱਚ ਕੋਰੋਨਾ ਦੀ ਰਿਕਵਰੀ ਰੇਟ 84 ਫ਼ੀਸਦੀ ਪਹੁੰਚੀ 

ਭਾਰਤ ਵਿੱਚ ਕੋਰੋਨਾ ਦੀ ਰਿਕਵਰੀ ਰੇਟ 84 ਫ਼ੀਸਦੀ ਪਹੁੰਚੀ

ਚੰਡੀਗੜ੍ਹ :  ਕੋਰੋਨਾ ਨੂੰ ਲੈਕੇ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ, ਪਿਛਲੇ ਕੁੱਝ ਦਿਨਾਂ ਤੋਂ ਭਾਰਤ ਦੇ ਨਾਲ ਪੰਜਾਬ ਵਿੱਚ ਵੀ ਕੋਰੋਨਾ ਦੀ ਰਫ਼ਤਾਰ ਘੱਟ ਹੋਣ ਦੇ ਨਾਲ ਰਿਕਵਰੀ ਰੇਟ ਵਿੱਚ ਵੀ ਰਿਕਾਰਡ ਸੁਧਾਰ ਨਜ਼ਰ ਆ ਰਿਹਾ ਹੈ, ਪੰਜਾਬ ਵਿੱਚ 24 ਘੰਟੇ ਦੇ ਅੰਦਰ 857 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਨੇ,ਸਭ ਤੋਂ ਵਧ ਲੁਧਿਆਣਾ ਵਿੱਚ 169 ਕੋਰੋਨਾ ਪੋਜ਼ੀਟਿਵ ਦੇ ਨਵੇਂ ਮਾਮਲੇ ਸਾਹਮਣੇ ਆਏ ਨੇ ਜਦਕਿ ਦੂਜੇ ਨੰਬਰ 'ਤੇ ਜਲੰਧਰ ਰਿਹਾ ਜਿੱਥੇ 147 ਮਾਮਲੇ ਸਾਹਮਣੇ ਆਏ  ਤੀਜੇ ਨੰਬਰ 'ਤੇ 138 ਨਵੇਂ ਕੇਸਾਂ ਨਾਲ ਅੰਮ੍ਰਿਤਸਰ ਰਿਹਾ

ਪੰਜਾਬ ਵਿੱਚ ਹੁਣ ਤੱਕ ਕੁੱਲ ਕੋਰੋਨਾ ਪੋਜ਼ੀਟਿਵ ਦੇ 118157 ਕੇਸ ਸਾਹਮਣੇ ਆ ਚੁੱਕੇ ਨੇ ਜਿੰਨਾਂ ਵਿੱਚੋਂ 100977 ਮਰੀਜ਼ ਹੁਣ ਤੱਕ ਰਿਕਵਰ ਹੋ ਚੁੱਕੇ ਨੇ ਜਦਕਿ 13,577 ਮਰੀਜ਼ਾਂ ਵਿੱਚ ਹੁਣ ਵੀ ਕੋਰੋਨਾ ਐਕਟਿਵ ਹੈ, ਸੂਬੇ ਵਿੱਚ 3603 ਮਰੀਜ਼ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਨੇ

ਭਾਰਤ ਵਿੱਚ ਕੋਰੋਨਾ ਦੀ ਰਿਕਾਰਡ ਰਿਕਵਰੀ ਰੇਟ 
  
24 ਘੰਟੇ ਦੇ ਅੰਦਰ ਦੇਸ਼ ਵਿੱਚ 74442 ਕੋਰੋਨਾ ਪੋਜ਼ੀਟਿਵ ਦੇ ਨਵੇਂ ਮਾਮਲੇ ਸਾਹਮਣੇ ਆਏ ਨੇ, ਭਾਰਤ ਵਿੱਚ ਕੋਰੋਨਾ ਪੋਜ਼ੀਟਿਵ ਦਾ ਅੰਕੜਾ 6623816 ਪਹੁੰਚ ਗਿਆ ਹੈ ਜਿੰਨਾਂ ਵਿੱਚੋਂ  5586704 ਮਰੀਜ਼ ਠੀਕ ਹੋ ਚੁੱਕੇ ਨੇ  ਜਦਕਿ 934427 ਲੋਕਾਂ ਵਿੱਚ ਕੋਰੋਨਾ ਐਕਟਿਵ ਹੈ, ਦੇਸ਼ ਵਿੱਚ ਸ਼ਾਨਦਾਰ ਰਿਕਾਰਡ ਰਿਕਵਰੀ ਰੇਟ  84.34% ਹੈ, 

ਕੋਰੋਨਾ ਨਾਲ ਮੌਤ ਦਾ ਅੰਕੜਾ 

ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ 24 ਘੰਟੇ ਦੇ ਅੰਦਰ  903  ਮਰੀਜ਼ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਨੇ, ਜਿਸ ਤੋਂ ਬਾਅਦ ਦੇਸ਼ ਵਿੱਚ ਮੌਤ ਦਾ ਅੰਕੜਾ 102685 ਪਹੁੰਚ ਗਿਆ ਹੈ, ਦੇਸ਼ ਵਿੱਚ ਕੋਰੋਨਾ ਨਾਲ ਮੌਤ ਦੀ ਦਰ  1.55% ਹੈ 

 

 

 

Trending news