ਭਾਰਤ 'ਚ 48 ਲੱਖ ਦੇ ਪਾਰ ਪਹੁੰਚਿਆ ਕੋਰੋਨਾ ਦਾ ਅੰਕੜਾ, 24 ਘੰਟਿਆਂ 'ਚ 92,071 ਨਵੇਂ ਕੇਸ, 1,136 ਮੌਤਾਂ
Advertisement

ਭਾਰਤ 'ਚ 48 ਲੱਖ ਦੇ ਪਾਰ ਪਹੁੰਚਿਆ ਕੋਰੋਨਾ ਦਾ ਅੰਕੜਾ, 24 ਘੰਟਿਆਂ 'ਚ 92,071 ਨਵੇਂ ਕੇਸ, 1,136 ਮੌਤਾਂ

ਪਿਛਲੇ ਕਈ ਦਿਨਾਂ ਤੋਂ ਦੇਸ਼ ਭਰ 'ਚ 90 ਹਜ਼ਾਰ ਤੋਂ ਵਧੇਰੇ ਮਾਮਲੇ ਆ ਰਹੇ ਹਨ। 

 

ਫਾਈਲ ਫੋਟੋ

ਨਵੀਂ ਦਿੱਲੀ: ਦੇਸ ਭਰ 'ਚ ਕੋਰੋਨਾ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਆਏ ਦਿਨ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਦੇਸ਼ ਭਰ 'ਚ 90 ਹਜ਼ਾਰ ਤੋਂ ਵਧੇਰੇ ਮਾਮਲੇ ਆ ਰਹੇ ਹਨ। 

ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਵਾਰ ਦੇਸ਼ ਭਰ 'ਚ 90 ਹਜ਼ਾਰ ਤੋਂ ਵੱਧ ਕੋਰੋਨਾ ਕੇਸ ਮਿਲੇ ਹਨ।  24 ਘੰਟਿਆਂ ਦਰਮਿਆਨ ਦੇਸ਼ 'ਚ  92,071 ਨਵੇਂ ਕੇਸ, ਜਦਕਿ 1,136 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। 

ਦੇਸ ਭਰ 'ਚ ਹੁਣ ਤੱਕ ਕੁੱਲ ਕੋਰੋਨਾ ਦੇ ਮਾਮਲੇ 48,46,428 ਪਹੁੰਚ ਚੁਕੇ ਹਨ, ਜਿਨ੍ਹਾਂ ਵਿਚੋਂ 9,86,598 ਐਕਟਿਵ ਮਰੀਜ਼ ਹਨ। ਉਥੇ ਹੀ 37,80,108 ਲੋਕ ਕੋਰੋਨਾ ਨੂੰ ਮਾਤ ਦੇ ਕੇ ਘਰ ਪਰਤ ਚੁੱਕੇ ਹਨ।  ਇਸ ਤੋਂ ਇਲਾਵਾ ਦੇਸ਼ ਭਰ 'ਚ ਕੋਰੋਨਾ ਕਾਰਨ 79,722 ਲੋਕਾਂ ਨੇ ਆਪਣੀ ਜਾਨ ਗਵਾ ਲਈ ਹੈ। 

Watch Live Tv-

Trending news