ਭਾਰਤ 'ਚ ਕੋਰੋਨਾ ਦਾ ਅੰਕੜਾ 17 ਲੱਖ ਤੋਂ ਪਾਰ, ਪਿਛਲੇ 24 ਘੰਟਿਆਂ ਸਾਹਮਣੇ ਆਏ ਡਰਾਉਣ ਵਾਲੇ ਅੰਕੜੇ

ਇਸ ਤੋਂ ਇਲਾਵਾ ਐਕਟਿਵ ਮਰੀਜ਼ਾਂ ਦੀ ਗੱਲ ਕਰੀਏ ਤਾਂ 5,67,730 ਕੇਸ ਐਕਟਿਵ ਪਾਏ ਗਏ ਹਨ। 

ਭਾਰਤ 'ਚ ਕੋਰੋਨਾ ਦਾ ਅੰਕੜਾ 17 ਲੱਖ ਤੋਂ ਪਾਰ, ਪਿਛਲੇ 24 ਘੰਟਿਆਂ ਸਾਹਮਣੇ ਆਏ ਡਰਾਉਣ ਵਾਲੇ ਅੰਕੜੇ
ਭਾਰਤ 'ਚ ਕੋਰੋਨਾ ਦਾ ਅੰਕੜਾ 17 ਲੱਖ ਤੋਂ ਪਾਰ, ਪਿਛਲੇ 24 ਘੰਟਿਆਂ ਸਾਹਮਣੇ ਆਏ ਡਰਾਉਣ ਵਾਲੇ ਅੰਕੜੇ

ਨਵੀਂ ਦਿੱਲੀ : ਦੇਸ਼ ਭਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਆਏ ਦਿਨ ਡਰਾਉਣ ਵਾਲੇ ਅੰਕੜੇ ਸਾਹਮਣੇ ਆ ਰਹੇ ਹਨ।  ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਦੇਸ਼ ਭਰ 'ਚ ਕਰੀਬ 54,736 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 853 ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਦੌਰਾਨ ਦੇਸ਼ ਭਰ 'ਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 17 ਲੱਖ ਤੋਂ ਪਾਰ ਕਰ ਗਈ ਹੈ ਯਾਨੀ ਕਿ ਹੁਣ ਮੁਲਕ ਭਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 17,50,724 ਹੋ ਗਈ ਹੈ। ਇਸ ਤੋਂ ਇਲਾਵਾ ਐਕਟਿਵ ਮਰੀਜ਼ਾਂ ਦੀ ਗੱਲ ਕਰੀਏ ਤਾਂ 5,67,730 ਕੇਸ ਐਕਟਿਵ ਪਾਏ ਗਏ ਹਨ। 

ਭਾਰਤ 'ਚ ਮੌਤ ਦਾ ਅੰਕੜਾ 

24 ਘੰਟੇ ਦੇ ਅੰਦਰ ਭਾਰਤ ਵਿੱਚ 853 ਮਰੀਜ਼ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ,ਸਭ ਤੋਂ ਵਧ ਮੌਤ ਦੀ ਖ਼ਬਰ ਮਹਾਰਾਸ਼ਟਰ ਤੋਂ ਸਾਹਮਣੇ ਆਈ, ਭਾਰਤ ਵਿੱਚ ਕੋਰੋਨਾ ਨਾਲ ਹੁਣ ਤੱਕ  37, 364 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਜ਼ਿਕਰਯੋਗ ਹੈ ਕਿ ਕੋਰੋਨਾ ਨੂੰ ਮੱਦੇਨਜ਼ਰ ਰੱਖਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅਨਲੌਕ 3.0 ਲਈ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ,ਜਿਸ ਦੌਰਾਨ ਸਰਕਾਰ ਨੇ 5 ਅਗਸਤ ਤੋਂ ਜਿਮ ਖੋਲਣ ਦੀ ਨਿਰਦੇਸ਼ ਕੀਤੇ ਦਿੱਤੇ ਹਨ। ਇਸ ਤੋਂ ਇਲਾਵਾ ਮੰਤਰਾਲੇ ਵੱਲੋਂ ਮੈਟਰੋ ਅਤੇ ਸਕੂਲ ਕਾਲਜ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਥੇ ਹੀ ਸਰਕਾਰ ਨੇ ਹਰ ਵਿਅਕਤੀ ਨੂੰ ਮਾਸਕ ਪਾਉਣਾ ਵੀ ਲਾਜ਼ਮੀ ਕੀਤਾ ਹੈ।