30 ਸਾਲ ਪੁਰਾਣੇ ਕੇਸ ਨੇ ਵਧਾਈ ਮੁਸ਼ਕਿਲ, ਆਸ਼ੂ ਨੇ ਕਿਹਾ 'ਸਾਜ਼ਿਸ਼' ਹੈ

ਕੈਬਨਿਟ ਮੰਤਰੀ ਨੇ ਆਖਿਆ ਐ ਕਿ ਸੇਖੋਂ ਨੇ ਸਿਆਸੀ ਕਾਰਨਾਂ ਕਾਰਨ ਮੁੜ ਤੋਂ 30 ਸਾਲ ਪੁਰਾਣਾ ਕੇਸ ਚੁੱਕਿਆ ਐ ਅਤੇ ਕੋਰਟ ਨੇ ਇਸ ਮਾਮਲੇ ’ਚ ਉਹਨਾਂ ਨੂੰ ਪਹਿਲਾਂ ਹੀ ਕਲੀਨ ਚਿੱਟ ਦੇ ਦਿੱਤੀ ਐ। 

30 ਸਾਲ ਪੁਰਾਣੇ ਕੇਸ ਨੇ ਵਧਾਈ ਮੁਸ਼ਕਿਲ, ਆਸ਼ੂ ਨੇ ਕਿਹਾ 'ਸਾਜ਼ਿਸ਼' ਹੈ

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਮੁਅੱਤਲ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵਿਚਾਲੇ ਵਿਵਾਦ ਲਗਾਤਾਰ ਭੱਖਦਾ ਜਾ ਰਿਹਾ ਹੈ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮੁਅੱਤਲ ਡੀਐਸਪੀ ਵੱਲੋਂ ਲਾਏ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਐ।  ਕੈਬਨਿਟ ਮੰਤਰੀ ਨੇ ਆਖਿਆ ਐ ਕਿ ਸੇਖੋਂ ਨੇ ਸਿਆਸੀ ਕਾਰਨਾਂ ਕਾਰਨ ਮੁੜ ਤੋਂ 30 ਸਾਲ ਪੁਰਾਣਾ ਕੇਸ ਚੁੱਕਿਆ ਐ ਅਤੇ ਕੋਰਟ ਨੇ ਇਸ ਮਾਮਲੇ ’ਚ ਉਹਨਾਂ ਨੂੰ ਪਹਿਲਾਂ ਹੀ ਕਲੀਨ ਚਿੱਟ ਦੇ ਦਿੱਤੀ ਐ।   ਕੈਬਨਿਟ ਮੰਤਰੀ ਨੇ ਸੇਖੋਂ ਤੇ ਉਹਨਾਂ ਦਾ ਅਕਸ ਖਰਾਬ ਕਰਨ ਦੇ ਇਲਜ਼ਾਮ ਲਾਏ ਨੇ। ਉਨਾਂ ਕਿਹਾ ਕਿ ਮੇਰਾ ਸਿਆਸੀ ਅਕਸ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।  ਵਿਰੋਧੀਆਂ ਵੱਲੋਂ ਲਗਾਏ ਇਲਜ਼ਾਮਾਂ ਤੇ ਤੰਜ ਉਨਾਂ ਕਸਿਆ।  

ਮੁਅੱਤਲ ਡੀਐਸਪੀ ਨੇ ਦਿਖਾਏ ਸਬੂਤ
ਉਧਰ, ਮੁਅੱਤਲ ਡੀਐਸਪੀ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਚ ਮੀਡੀਆ ਦੇ ਮੁਖਾਤਿਬ ਹੁੰਦਿਆਂ ਕੁਝ ਦਸਤੇਵੇਜ਼ ਦਿਖਾਉਂਦਿਆਂ ਸੀ ਕਿਹਾ ਕਿ ਉਨਾਂ ਕੋਲ ਉਸ ਵੇਲੇ ਗ੍ਰਿਫਤਾਰੀ ਹੋਣ ਤੋਂ ਬਾਅਦ ਜੋ ਆਸ਼ੂ ਵੱਲੋਂ ਕੀਤਾ ਗਿਆ ਕਬੂਲਨਾਮਾ ਸਬੂਤ ਵਜੋਂ ਹੈ। ਉਨਾਂ ਕਿਹਾ ਕਿ 1992 ਵਿੱਚ ਐੱਸਪੀ ਨੂੰ ਦਿੱਤੇ ਬਿਆਨ ਵਿੱਚ ਭਾਰਤ ਭੂਸ਼ਣ ਆਸ਼ੂ ਨੇ ਦਹਿਸ਼ਤਗਰਦਾਂ ਨਾਲ ਆਪਣੇ ਸੰਬੰਧਾਂ ਨੂੰ ਸ‍ਵੀਕਾਰ ਕੀਤਾ ਸੀ । ਸੇਖੋਂ ਦਾ ਇਲਜ਼ਾਮ ਐ ਕਿ 1992 ਲੁਧਿਆਣਾ ਗੁੜ ਮੰਡੀ ਬਲਾਸਟ ਮਾਮਲੇ ’ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਦੀ  ਸ਼ਮੂਲੀਅਤ ਸੀ ਅਤੇ ਇਸ ਸੰਬੰਧੀ ਉਹਨਾਂ ਕੋਲ ਪੁਖਤਾ ਸਬੂਤ ਨੇ।   ਇਹੀ ਨਹੀਂ ਸੇਖੋਂ ਨੇ ਕਿਹਾ ਕਿ  ਜੇਕਰ ਮੰਤਰੀ ਭਾਰਤ ਭੂਸ਼ਣ ਖ਼ਿਲਾਫ਼ ਮਾਮਲਾ ਦਰਜ ਨਹੀਂ ਹੋਇਆ ਤਾਂ ਉਹ ਹਾਈ ਕੋਰਟ ਦਾ ਰੁਖ ਕਰਨਗੇ।  

ਵਿਰੋਧੀਆਂ ਨੂੰ ਬੈਠੇ ਬਿਠਾਏ ਮਿਲਿਆ ਮੌਕਾ
ਵਿਧਾਨਸਭਾ ਦੀ ਤੀਜੇ ਦਿਨ ਦੀ ਕਾਰਵਾਈ ਦੌਰਾਨ ਇਹ ਮੁੱਦਾ ਖਾਸਾ ਗਰਮਾਇਆ ਰਿਹਾ।  ਜਿੱਥੇ ਕੈਬਨਿਟ ਮੰਤਰੀ ਅਤੇ ਸਾਬਕਾ ਮੁਅੱਤਲ ਡੀਐਸਪੀ ਵਿਚਾਲੇ ਰੇੜਕਾ ਬਰਕਰਾਰ ਹੈ, ਉਥੇ ਹੀ ਵਿਰੋਧੀਆਂ ਨੂੰ ਇਸ ਬਹਾਨੇ ਸੱਤਾ ਧਿਰ ਨੂੰ ਘੇਰਣ ਦਾ ਇੱਕ ਹੋਰ ਮੌਕਾ ਮਿਲ ਗਿਆ ਹੈ।  ਅਕਾਲੀ ਦਲ ਵੱਲੋਂ ਇਹ ਮੁੱਦਾ ਵਿਧਾਨਸਭਾ ਦੇ ਅੰਦਰ ਅਤੇ ਬਾਹਰ ਜ਼ੋਰਾਂ-ਸ਼ੋਰਾਂ ਨਾਲ ਚੁੱਕਿਆ ਗਿਆ। ਉੱਥੇ ਹੀ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਅਤੇ ਭਗਵੰਤ ਮਾਨ ਨੇ ਕੈਬਨਿਟ ਮੰਤਰੀ ਖਿਲਾਫ ਕਾਰਵਾਈ ਦੀ ਮੰਗ ਕੀਤੀ।   ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਡੀਜੀਪੀ ਵਰਗੇ ਬੇਹੱਦ ਜ਼ਿੰਮੇਵਾਰ ਅਹੁਦੇ ’ਤੇ ਬੈਠ ਕੇ ਅਜਿਹਾ ਬਿਆਨ ਦੇਣਾ ਮੰਦਭਾਗਾ ਹੈ ।  

ਸੇਖੋਂ ਨੇ ਜਾਨ ਦਾ ਖ਼ਤਰਾ ਵੀ ਦੱਸਿਆ
ਸੇਖੋਂ ਨੇ ਬੀਤੇ ਦਿਨੀਂ ਮੀਡੀਆ ਦੇ ਮੁਖ਼ਾਤਿਬ ਹੁੰਦਿਆਂ ਕਿਹਾ ਸੀ ਕਿ ਉਨਾਂ ਨੂੰ ਜਾਨੋਂ ਮਾਰਣ ਦੀਆਂ ਧਮਕੀਆਂ ਵੀ ਮਿਲ ਰਹੀ ਹਨ ।  1993 ਵਿੱਚ ਵੀ ਆਸ਼ੂ ਐਨੇ ਪਾਵਰਫੁਲ ਸਨ ਕਿ ਪੁਲਿਸ ਨੇ ਉਨ੍ਹਾਂ  ਦੇ  ਖਿਲਾਫ ਚਲਾਣ ਪੇਸ਼ ਨਹੀਂ ਕੀਤਾ ।  ਟਾਡਾ ਐਕਟ  ਦੇ ਤਹਿਤ ਐੱਸਪੀ ਨੂੰ ਦਿੱਤੇ ਗਏ ਬਿਆਨ ਦਾ ਰਿਕਾਰਡ ਹੀ ਕੋਰਟ ਵਿੱਚ ਪੇਸ਼ ਨਹੀਂ ਕੀਤਾ ਗਿਆ ।  ਕਿਉਂਕਿ ਕੋਰਟ ਨੇ ਐਸਡੀਐੱਮ ਵੈਸਟ ਵਲੋਂ ਰਿਕਾਰਡ ਮੰਗਿਆ ਸੀ ,  ਜਦੋਂ ਕਿ ਰਿਕਾਰਡ ਐੱਸਡੀਐੱਮ ਈਸਟ  ਦੇ ਕੋਲ ਸੀ ।  ਇਸ ਕਾਰਨ ਤਕਨੀਕੀ ਆਧਾਰ ਉੱਤੇ ਆਸ਼ੂ ਨੂੰ ਛੱਡ ਦਿੱਤਾ ਗਿਆ ।

ਬਿੱਟੂ ਆਏ ਆਸ਼ੂ ਦੇ ਸਮਰਥਨ ਚ
ਲੁਧਿਆਣਾ ਦੇ ਕਾਂਗਰਸੀ ਸਾਂਸਦ ਰਵਨੀਤ ਸਿੰਘ  ਬਿੱਟੂ ਨੇ ਕਿਹਾ ਕਿ ਡੀਐੱਸਪੀ ਸੇਖੋਂ ਸਪੱਸ਼ਟ ਰੂਪ ਨਾਲ ਆਪਣੇ ਰਾਜਨੀਤਕ ਵਿਰੋਧੀਆਂ  ਦੇ ਇਸ਼ਾਰਿਆਂ ਉੱਤੇ ਕੰਮ ਕਰ ਰਹੇ ਹਨ ।  ਬਿੱਟੂ ਨੇ ਕਿਹਾ ਕਿ ਸੇਖੋਂ  ਖਿਲਾਫ ਜਾਅਲੀ ਨੋਟਾਂ ਦੀ ਛਪਾਈ, ਜਨਤਕ ਪੈਸੇ ਦੇ ਗਲਤ ਇਸਤੇਮਾਲ. ਰਿਸ਼ਵਤ ਸਵੀਕਾਰ ਕਰਨ ਦੇ ਇਲਾਵਾ ਕਈ ਹੋਰ ਮੁਕੱਦਮੇ ਵੀ ਦਰਜ ਹਨ ।  ਇਹ ਪਹਿਲੀ ਵਾਰ ਨਹੀਂ ਹੈ ਕਿ ਉਸਨੂੰ ਮੁਅੱਤਲ ਕੀਤਾ ਗਿਆ ਹੋ ।  ਸਾਰੇ ਜਾਣਦੇ ਹੈ ਕਿ ਡੀਏਸਪੀ ਸੇਖੋਂ  ਨੇ ਪਾਰਕਿੰਗ  ਦੇ ਮੁੱਦੇ ਉੱਤੇ ਇੱਕ ਸ਼ਹਿਰਵਾਸੀ ਦੇ ਨਾਲ ਭੱਦਾ ਵਤੀਰਾ ਕੀਤਾ ਸੀ ਅਤੇ ਉਸੀ ਨਾਲ ਸਬੰਧਤ ਵੀਡੀਓ ਵੀ ਸੋਸ਼ਲ ਮੀਡਿਆ ਉੱਤੇ ਵਾਇਰਲ ਹੋਇਆ ਸੀ ।

2019 ਚ ਕੀਤਾ ਜਾ ਚੁਕਿਆ ਹੈ ਮੁਅੱਤਲ
ਜਾਣਕਾਰੀ ਹੈ ਕਿ ਪੰਜਾਬ ਸਰਕਾਰ ਨੇ ਬਲਵਿੰਦਰ ਸਿੰਘ  ਸੇਖਾਂ ਨੂੰ 6 ਦਿਸੰਬਰ 2019   ਦੇ ਦਿਨ ਮੁਅੱਤਲ ਕਰ ਦਿੱਤਾ ਸੀ।  ਸੇਖਾਂ ਖਿਲਾਫ ਮੁਅੱਤਲੀ ਦੀ ਕਾਰਵਾਈ ਆਸ਼ੂ ਨੂੰ ਐਤਰਾਜ਼ਯੋਗ ਮੈਸੇਜ ਭੇਜਣ ਦੇ ਇਲਜ਼ਾਮ ਤਹਿਤ ਕੀਤੀ ਗਈ ਸੀ।

ਕੀ ਹੈ ਪੂਰਾ ਮਾਮਲਾ
ਮੁਅੱਤਲ ਡੀਐੱਸਪੀ ਨੇ ਐਤਵਾਰ ਨੂੰ ਪ੍ਰੈੱਸ ਕਾਨਫ੍ਰੰਸ ਵਿੱਚ ਸਾਲ 1992 ਵਿੱਚ ਲੁਧਿਆਣਾ ਗੁੜ ਮੰਡੀ ਖੇਤਰ ਵਿੱਚ ਬੰਬ ਧਮਾਕੇ ਕਰਾਉਣ ਦਾ ਇਲਜ਼ਾਮ ਲਗਾਇਆ।  ਉਨ੍ਹਾਂਨੇ ਕਿਹਾ ਕਿ ਆਸ਼ੂ ਨੇ ਪੁਲਿਸ ਦੇ ਸਾਹਮਣੇ ਧਮਾਕਿਆਂ  ਦੇ ਨਾਲ ਹੀ ਤਿੰਨ ਮੁਖ਼ਬਰਾਂ ਦੇ ਕਤਲ ਦੀ ਸਾਜ਼ਿਸ਼ ਵਿੱਚ ਵੀ ਸ਼ਾਮਿਲ ਰਹਿਣ ਦੀ ਜਾਣਕਾਰੀ ਦਿੱਤੀ ਸੀ।