ITR ਫਾਈਲ ਕਰਨ ਵਕਤ ਨਾ ਕਰੋ 6 ਗਲਤੀਆਂ, ਹੋ ਸਕਦਾ ਹੈ ਵੱਡਾ ਨੁਕਸਾਨ
Advertisement

ITR ਫਾਈਲ ਕਰਨ ਵਕਤ ਨਾ ਕਰੋ 6 ਗਲਤੀਆਂ, ਹੋ ਸਕਦਾ ਹੈ ਵੱਡਾ ਨੁਕਸਾਨ

ਕੇਂਦਰ ਸਰਕਾਰ ਨੇ ਇਨਕਮ ਟੈਕਸ ਫ਼ਾਈਲ ਕਰਨ ਦੀ ਅਖੀਰਲੀ ਤਰੀਕ 30 ਨਵੰਬਰ ਤੱਕ ਵਧਾਈ 

ਕੇਂਦਰ ਸਰਕਾਰ ਨੇ ਇਨਕਮ ਟੈਕਸ ਫ਼ਾਈਲ ਕਰਨ ਦੀ ਅਖੀਰਲੀ ਤਰੀਕ 30 ਨਵੰਬਰ ਤੱਕ ਵਧਾਈ

ਦਿੱਲੀ : ਕੇਂਦਰ ਸਰਕਾਰ ਨੇ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਆਖ਼ਰੀ ਤਰੀਕ 30 ਨਵੰਬਰ ਤੱਕ ਵਧਾ ਦਿੱਤੀ ਹੈ, ਇਸ ਦੇ ਨਾਲ ਹੀ ਇਸ ਵਾਰ ਦੇ ਲਈ ਇਨਕਮ ਟੈਕਸ ਰਿਟਰਨ ਫਾਰਮ ਨੂੰ ਵੀ ਜਾਰੀ ਕਰ ਦਿੱਤਾ ਹੈ, ਇਨਕਮ ਟੈਕਸ ਰਿਟਰਨ ਫਾਈਲ ਕਰਦੇ ਸਮੇਂ ਕਈ ਲੋਕ ਗਲਤੀਆਂ ਕਰ ਦਿੰਦੇ ਨੇ, ਜਿਸ ਨਾਲ ਉਨ੍ਹਾਂ ਨੂੰ ਅੱਗੇ ਜਾ ਕੇ ਨੁਕਸਾਨ ਹੋ ਸਕਦਾ ਹੈ 

ਤੁਹਾਨੂੰ ਦੱਸ ਦੇ ਹਾਂ ਕਿ ਇਨਕਮ ਟੈਕਸ ਰਿਟਰਨ ਭਰਨ ਦੇ ਸਮੇਂ ਕਿਸ ਤਰ੍ਹਾਂ ਦੀਆਂ ਗਲਤੀਆਂ ਹੁੰਦੀਆਂ ਨੇ ਅਤੇ ਇਸ ਤੋਂ ਕਿਵੇਂ ਬੱਚਿਆ ਜਾ ਸਕਦਾ ਹੈ

ਆਖ਼ਰੀ ਤਰੀਕ ਦਾ ਇੰਤਜ਼ਾਰ ਕਰਨਾ 

ਜ਼ਿਆਦਾਤਰ ਲੋਕ ਇਨਕਮ ਟੈਕਸ ਰਿਟਰਨ ਭਰਨ ਦੇ ਲਈ 31 ਅਗਸਤ ਤੱਕ ਦਾ ਇੰਤਜ਼ਾਰ ਕਰਨਗੇ, ਆਖ਼ਰੀ ਸਮੇਂ ਵਿੱਚ ਜਲਦਬਾਜ਼ੀ ਦੇ ਚੱਕਰ ਵਿੱਚ ਗਲਤੀ ਹੋਣ ਦੀ ਗੁੰਜਾਇਸ਼ ਜ਼ਿਆਦਾ ਰਹਿੰਦੀ ਹੈ, ਇਨ੍ਹਾਂ ਹੀ ਨਹੀਂ ਕਿਸੇ ਤਰ੍ਹਾਂ ਦੀ ਗ਼ਲਤੀ ਹੋਣ 'ਤੇ ਤੁਹਾਨੂੰ ਉਸ ਵਿੱਚ ਸੁਧਾਰਨ ਦਾ ਸਮਾਂ ਨਹੀਂ ਮਿਲ ਦਾ ਹੈ, ਸਰਕਾਰ ਨੇ ਰਿਟਰਨ ਭਰਨ ਦੀ ਆਨਲਾਈਨ ਫਾਇਲਿੰਗ ਪ੍ਰਕਿਆ ਨੂੰ ਆਸਾਨ ਬਣਾਇਆ ਹੈ, ਇਸ ਲਈ ਤੁਸੀਂ ਕਿਸੇ ਵੀ ਗਲਤੀ ਤੋਂ ਬਚਨਾਂ ਚਾਉਂਦੇ ਹੋ ਤਾਂ ਆਖ਼ਰੀ ਤਰੀਕ ਦਾ ਇੰਤਜ਼ਾਰ ਨਾ ਕਰੋ ਪਹਿਲਾਂ ਹੀ ਰਿਟਰਨ ਫਾਈਲ ਕਰ ਲਓ

ਈ- ਫਾਇਲਿੰਗ ਕਰਦੇ ਵਕਤ TDS ਦੇ ਅੰਕੜਿਆਂ ਵਿੱਚ ਅੰਤਰ 

ਅਗਰ ਤੁਸੀਂ ਡਿਟੇਲਸ 'ਤੇ ਧਿਆਨ ਨਹੀਂ ਦਿੰਦੇ ਤਾਂ ਤੁਹਾਡਾ ਰਿਟਰਨ ਫਾਰਮ ਰੱਦ ਹੋ ਸਕਦਾ ਹੈ, ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਤੁਹਾਨੂੰ 26 AS ਫਾਰਮ ਵਿੱਚ  ਇਨਕਮ 'ਤੇ ਜੋ TDS ਦੇ ਅੰਕੜੇ ਦਿੱਤੇ ਗਏ ਨੇ ਉਹ ਤੁਹਾਡੇ TDS ਫਾਰਮ ਵਿੱਚ ਭਰੇ  ਹੋਣ

ਰਿਟਰਨ ਦੇ ਆਨਲਾਈਨ ਵੈਰੀਫ਼ਿਕੇਸ਼ਨ ਵਿੱਚ ਦੇਰੀ 

ਰਿਟਰਨ ਭਰਨ ਦੇ ਬਾਅਦ ਇਸ ਦਾ ਈ-ਵੈਰੀਫ਼ਿਕੇਸ਼ਨ ਬਹੁਤ ਜ਼ਰੂਰੀ ਹੈ, ਜਦੋਂ ਤੱਕ ਤੁਹਾਡਾ ਰਿਟਰਨ ਵੈਰੀਫ਼ਿਕੇਸ਼ਨ ਨਹੀਂ ਹੋ ਜਾਂਦਾ ਹੈ ਤਾਂ ਤੱਕ ਰਿਟਰਨ ਦੀ ਪ੍ਰਕਿਆ ਅਧੂਰੀ ਰਹਿੰਦੀ ਹੈ,ਟੈਕਸਪੇਅਰ ਦੇ ਕੋਲ ਰਿਟਰਨ ਨੂੰ ਵੈਰੀਫਾਈ ਕਰਨ ਦੇ ਲਈ 2 ਤਰੀਕੇ ਹੁੰਦੇ ਨੇ, ਪਹਿਲਾਂ ਤਰੀਕਾ ਹੈ ਕਿ ਇਨਕਮ ਟੈਕਟ ਰਿਟਰਨ ਭਰਨ ਦੇ ਬਾਅਦ ਇਸ ਦੀ ਵੈਰੀਫ਼ਿਕੇਸ਼ਨ ਰਸੀਦ ਤੁਸੀਂ 120 ਦਿਨਾਂ ਦੇ ਅੰਦਰ ਸੈਟ੍ਰਲਾਇਜ਼ ਪ੍ਰੋਸੈਸਿੰਗ ਸੈਂਟਰ (CPC) ਬੈਂਗਲੁਰੂ ਨੂੰ ਭੇਜ ਦਿਓ,ਇਸ ਤੋਂ ਇਲਾਵਾ ਆਪਣੇ ਰਿਟਰਨ ਨੂੰ ਆਨਲਾਈਨ ਵੈਰੀਫਾਈ ਕਰਨ ਦੇ ਆਸਾਨ ਤਰੀਕੇ ਵੀ ਨੇ, ਜਿਸ ਨੂੰ ਤੁਸੀਂ ਨੈੱਟ ਬੈਂਕਿੰਗ, ਡੀਮੈਟ ਐਕਾਉਂਟ,ਆਧਾਰ ਨੰਬਰ ਅਤੇ ਬੈਂਕ ਐਕਾਉਂਟ ਡਿਟੇਲ ਨਾਲ ਕਰ ਸਕਦੇ ਹੋ 

ਰਿਟਰਨ ਭਰਨ ਦੇ ਲਈ ਗ਼ਲਤ ਫਾਰਮ ਸਬਮਿਟ ਕਰਨਾ 

ਇਸ ਸਾਲ ਇਨਕਮ ਟੈਕਸ ਨੇ ITR ਫਾਰਮ ਵਿੱਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਨੇ, ITR ਫਾਰਮ ਵੀ ਵੱਖ-ਵੱਖ ਤਰ੍ਹਾਂ ਦੇ ਹੁੰਦੇ ਨੇ, ਉਸ ਵਿੱਚ ਫਾਰਮ ਨੂੰ ਸਲੈੱਕਟ ਕਰਨਾ ਹੁੰਦਾ ਹੈ, ਕਾਰੋਬਾਰੀਆਂ ਦੇ ਲਈ ਵੱਖ ਤੋਂ ਫਾਰਮ ਹੁੰਦਾ ਹੈ, ਬਤੌਰ ਟੈਕਸਪੇਅਰ ਤੁਹਾਨੂੰ ਫਾਰਮ ਵਿੱਚ ਹੋਏ ਬਦਲਾਅ ਨੂੰ ਧਿਆਨ ਵਿੱਚ ਰੱਖ ਦੇ ਹੋਏ ਈ-ਫਾਈਲਿੰਗ ਕਰਨੀ ਹੈ,ਗਲਤੀ ਹੋਣ 'ਤੇ ਤੁਹਾਡਾ ਫਾਰਮ ਮਨਜ਼ੂਰ ਨਹੀਂ ਹੋਵੇਗਾ, ਇਨਕਮ ਟੈਕਟ ਵਿਭਾਗ ਤੁਹਾਨੂੰ ਨੋਟਿਸ ਭੇਜ ਦੇਵੇਗਾ 

ਇਨਕਮ ਕੈਲਕੁਲੇਸ਼ਨ ਵਿੱਚ ਗਲਤੀ 

ਆਪਣੀ ਇਨਕਮ ਦੀ ਸਹੀ ਕੈਲਕੁਲੇਸ਼ਨ ਕਰਨ ਦੇ ਲਈ ਈ-ਫਾਇਲਿੰਗ ਦੇ ਦੌਰਾਨ ਫਾਰਮ ਵਿੱਚ ਸਾਰੇ ਕਾਲਮ ਸਾਵਧਾਨੀ ਨਾਲ ਭਰਨੇ ਹੋਣਗੇ, ਜੇਕਰ ਕੰਪਿਊਟਰ ਵਿੱਚ ਦਿੱਤੇ ਗਏ ਰਿਜ਼ਲਟ ਤੁਹਾਡੇ ਦਿੱਤੇ ਗਏ ਅੰਕੜਿਆਂ ਨਾਲ ਮੇਲ ਨਹੀਂ ਹੁੰਦਾ ਹੈ ਤਾਂ ਤੁਸੀਂ ਆਪਣੀ ਡਿਟੇਲ ਨੂੰ ਮੁੜ ਤੋਂ ਚੈੱਕ ਜ਼ਰੂਰ ਕਰ ਲਓ

ਸਾਰੇ ਬੈਂਕ ਖਾਤਿਆਂ ਦੀ ਡਿਟੇਲ ਨਾ ਭਰਨਾ

ਬਹੁਤ ਸਾਰੇ ਲੋਕ ਆਪਣੇ ਸਾਰੇ ਬੈਂਕ ਖ਼ਾਤਿਆਂ ਦੀ ਜਾਣਕਾਰੀ ਨਹੀਂ ਦਿੰਦੇ ਨੇ, ਜਿਸ ਨਾਲ ਉਨ੍ਹਾਂ ਵਿੱਤ ਸਾਲ ਦੌਰਾਨ ਲੈਣ-ਦੇਣ ਕੀਤਾ ਹੁੰਦਾ ਹੈ, ਅਜਿਹਾ ਕਰਨਾ ਗੈਰ ਕਾਨੂੰਨੀ ਹੈ, ਕਿਉਂਕਿ ਇਨਕਮ ਟੈਕਸ ਵਿਭਾਗ ਨੇ ਆਪਣੇ ਕਾਨੂੰਨ ਵਿੱਚ ਸਾਫ਼ ਤੌਰ 'ਤੇ ਕਿਹਾ ਹੈ ਕਿ ਟੈਕਸ ਪੇਅਰ ਨੂੰ ਆਪਣੇ ਨਾਂ ਦੇ ਸਾਰੇ ਬੈਂਕ ਖ਼ਾਤਿਆਂ ਦੀ ਜਾਣਕਾਰੀ ਦੇਣੀ ਜ਼ਰੂਰੀ ਹੈ

 

Trending news