ਜਲੰਧਰ ਵਿੱਚ VIP ਸਿਸਟਮ ਖ਼ਿਲਾਫ਼ ਇਸ ਦਲੇਰ ਮਹਿਲਾ ਨੂੰ ਮਿਲੋ,ਤੁਹਾਡਾ ਹੌਸਲਾ ਵੀ ਵਧੇਗਾ

ਜਲੰਧਰ ਵਿੱਚ ਦਲੇਰ ਮਹਿਲਾ ਦਾ ਵੀਡੀਓ ਹੋ ਰਿਹਾ ਹੈ ਵਾਇਰਲ 

  ਜਲੰਧਰ ਵਿੱਚ VIP ਸਿਸਟਮ ਖ਼ਿਲਾਫ਼ ਇਸ ਦਲੇਰ ਮਹਿਲਾ ਨੂੰ ਮਿਲੋ,ਤੁਹਾਡਾ ਹੌਸਲਾ ਵੀ ਵਧੇਗਾ
ਜਲੰਧਰ ਵਿੱਚ ਦਲੇਰ ਮਹਿਲਾ ਦਾ ਵੀਡੀਓ ਹੋ ਰਿਹਾ ਹੈ ਵਾਇਰਲ

 ਜਲੰਧਰ/ਜਗਦੀਪ ਸੰਧੂ : ਕਹਿੰਦੇ ਨੇ ਫ਼ੌਜ ਜਾਂ ਫਿਰ ਪੁਲਿਸ ਵਿੱਚ ਭਰਤੀ ਹੋਣ ਵੇਲੇ ਸਭ ਤੋਂ ਵੱਡੀ ਸਿਖਲਾਈ ਅਨੁਸ਼ਾਸਨ ਨੂੰ ਲੈਕੇ ਦਿੱਤੀ ਜਾਂਦੀ ਹੈ, ਜਨਤਾ ਅਨੁਸ਼ਾਸਨ ਨਾ ਤੋੜੇ ਨਿਯਮਾਂ ਦਾ ਖ਼ਿਆਲ ਰੱਖੇ ਇਹ ਪੁਲਿਸ ਦੀ ਸਭ ਤੋਂ ਵੱਡੀ ਜ਼ਿੰਮਵਾਰੀ ਹੁੰਦੀ ਹੈ, ਪਰ  ਸੋਸ਼ਲ ਮੀਡੀਆ 'ਤੇ ਜਲੰਧਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਮਹਿਲਾ ਨਾ ਸਿਰਫ਼ SHO ਨੂੰ ਅਨੁਸ਼ਾਸਨ ਦਾ ਪਾਠ ਪੜਾ ਰਹੀ ਹੈ ਬਲਕਿ VIP ਕਲਚਰ ਖ਼ਿਲਾਫ਼ ਵੀ ਆਵਾਜ਼ ਬੁਲੰਦ ਕਰਦੀ ਹੋਈ ਨਜ਼ਰ ਆ ਰਹੀ ਹੈ 

 

ਦਰਾਸਲ ਵੀਡੀਓ ਜਲੰਧਰ ਦੇ ਕੈਂਟ ਡਾਕ ਘਰ ਦਾ ਦੱਸਿਆ ਜਾ ਰਿਹਾ ਹੈ, ਰੌਜ਼ਾਨਾ ਸਵੇਰ ਵਾਂਗ ਡਾਕ ਘਰ ਦੇ ਅੰਦਰ ਆਧਾਰ ਕਾਰਡ ਬਣਾਉਣ  ਵਾਲੀਆਂ ਦੀ ਲਾਈਨ ਲੱਗੀ ਸੀ,ਲਾਈਨ ਵਿੱਚ ਬਜ਼ੁਰਗ,ਮਹਿਲਾਵਾਂ ਆਪਣੇ ਬੱਚਿਆਂ ਦੇ ਨਾਲ ਲੱਗੀਆਂ ਸਨ ਅਚਾਨਕ ਇੱਕ ਪੁਲਿਸ ਮੁਲਾਜ਼ਮ ਦੀ ਐਂਟਰੀ ਹੁੰਦੀ ਹੈ, ਲਾਈਨ ਨੂੰ ਤੋੜ ਦੇ ਹੋਏ ਉਹ ਅਧਿਕਾਰੀ ਕੋਲ ਆਪਣਾ ਆਧਾਰ ਕਾਰਡ ਬਣਾਉਣ ਲਈ ਪਹੁੰਚ ਦਾ ਹੈ ਤਾਂ ਇੱਕ ਮਹਿਲਾਂ ਉਸ ਨੂੰ ਲਾਈਨ ਦੇ ਅਨੁਸ਼ਾਸਨ ਦਾ ਪਾਠ ਪੜਾਉਂਦੀ ਹੈ,SHO ਮਹਿਲਾ ਦੀ ਗੱਲ ਨੂੰ ਨਜ਼ਰ ਅੰਦਾਜ਼ ਕਰ ਦੇ ਹੋਏ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ ਤਾਂ ਮਹਿਲਾ ਫਿਰ ਖ਼ਾਕੀ ਧਾਰੀ ਨੂੰ ਰੋਕ ਦੀ ਹੈ, SHO ਸਾਹਿਬ ਇੱਕ ਦਿਨ ਪਹਿਲਾਂ ਹੀ ਅਧਾਰ ਕਾਰਡ ਬਣਾਉਣ ਦੀ ਅਪਾਇੰਟਮੈਂਟ ਲੈਣ ਦਾ ਦਾਅਵਾ ਕਰਦੇ ਨੇ ਤਾਂ ਦਲੇਰ ਮਹਿਲਾ ਉਨ੍ਹਾਂ ਤੋਂ ਅਪਾਇੰਟਮੈਂਟ ਦਾ ਟੋਕਨ ਪੁੱਛ ਦੀ ਹੈ

ਜਦੋਂ ਟੋਕਨ ਨੂੰ ਲੈਕੇ ਪੁਲਿਸ ਮੁਲਾਜ਼ਮ ਆਨਾਕਾਨੀ ਕਰਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਦੋਵਾਂ ਵਿੱਚ ਤਿੱਖੀ ਬਹਿਸ ਹੁੰਦੀ ਹੈ,ਦਲੇਰ ਮਹਿਲਾ SHO ਸਾਹਿਬ ਨੂੰ ਅਨੁਸ਼ਾਸਨ ਦਾ ਪਾਠ ਪੜਾਉਣ 'ਤੇ ਅੜ ਗਈ,ਗੁੱਸੇ ਵਿੱਚ SHO ਨੇ ਮਹਿਲਾ ਨੂੰ ਤੂੰ- ਤਰਾਕ ਕਹਿਣਾ ਸ਼ੁਰੂ ਕਰ ਦਿੱਤਾ ਮਹਿਲਾ ਨੇ ਵਰਦੀਧਾਰੀ ਨੂੰ ਅਨੁਸ਼ਾਸਨ ਦੇ ਨਾਲ  ਭਾਸ਼ਾ ਦਾ ਪਾਠ ਵੀ ਪੜਾਇਆ, ਗੁੱਸੇ ਵਿੱਚ ਆਕੇ ਪੁਲਿਸ ਮੁਲਾਜ਼ਮ ਚਲਾ ਗਿਆ, ਪਰ ਮਹਿਲਾ ਦਾ ਹੌਸਲਾ ਲਾਜਵਾਬ ਸੀ ਅਸੀਂ ਕਈ ਵਾਰ ਅਜਿਹੀ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਪਰ ਜਲੰਧਰ ਦੀ ਮਹਿਲਾ  ਦਾ ਵੀਡੀਓ ਨਜ਼ਰ ਅੰਦਾਜ਼ ਕਰਨ ਵਾਲਾ ਨਹੀਂ ਬਲਕਿ VIP ਕਲੱਚ ਖ਼ਿਲਾਫ਼ ਇੱਕ ਆਮ ਆਦਮੀ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲਾ ਹੈ